Home crime ਦੋਸਤ ਨਾਲ ਅੰਮ੍ਰਿਤਸਰ ਘੁੰਮਣ ਆਈ ਕੁੜੀ ਦੀ ਹਾਦਸੇ ‘ਚ ਮੌਤ, ਭਰਾ ਨੇ...

ਦੋਸਤ ਨਾਲ ਅੰਮ੍ਰਿਤਸਰ ਘੁੰਮਣ ਆਈ ਕੁੜੀ ਦੀ ਹਾਦਸੇ ‘ਚ ਮੌਤ, ਭਰਾ ਨੇ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਇਹ ਅਪੀਲ

59
0


   ਅੰਮ੍ਰਿਤਸਰ (ਰਾਜੇਸ ਜੈਨ- ਭਗਵਾਨ ਭੰਗੂ) ਅੰਮ੍ਰਿਤਸਰ ਪਿਛਲ਼ੇ ਦਿਨੀਂ ਇਕ ਸਿੱਕਮ ਦੀ ਰਹਿਣ ਵਾਲ਼ੀ ਕੁੜੀ ਆਪਣੇ ਦੋਸਤ ਦੇ ਨਾਲ ਅੰਮਿਤਸਰ ਘੁੰਮਣ ਲਈ ਆਈ ਸੀ। ਵਾਘਾ ਬਾਰਡਰ ‘ਤੇ ਰਿਟਰੀਟ ਸੈਰੇਮਨੀ ਵੇਖਣ ਲਈ ਪੁਹੰਚੀ ਰਿਟਰੀਟ ਸੈਰੇਮਨੀ ਵੇਖਣ ਤੋਂ ਬਾਅਦ ਉਹ ਆਪਣੇ ਦੋਸਤ ਦੇ ਨਾਲ ਆਟੋ ‘ਚ ਬੈਠ ਕੇ ਅੰਮਿਤਸਰ ਜਾਣ ਲੱਗੀ ਤੇ ਰਸਤੇ ‘ਚ ਦੋ ਲੁਟੇਰਿਆਂ ਵੱਲੋ ਉਸਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਉਹ ਆਟੋ ‘ਚੋਂ ਬਾਹਰ ਸੜਕ ‘ਤੇ ਡਿੱਗ ਪਈ। ਉਸ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਵੱਲੋਂ ਉਸਦਾ ਪੋਸਟਮਾਰਟਮ ਕਰਵਾਈਆ ਜਾ ਰਿਹਾ ਹੈ।

ਪੁਲਿਸ ਚੌਕੀ ਕਾਹਨਗੜ੍ਹ ਦੇ ਅਧਿਕਾਰੀ ਏਐਸਆਈ ਰਾਜਵੀਰ ਸਿੰਘ ਨੇ ਮੀਡਿਆ ਨੂੰ ਦੱਸਿਆ ਕਿ ਗੰਗਾ ਮਾਇਆ ਨਾਂ ਦੀ ਲੜਕੀ ਜੋਕਿ ਸਿੱਕਮ ਦੀ ਰਹਿਣ ਵਾਲ਼ੀ ਹੈ ਤੇ ਦਿੱਲੀ ਦੇ ਕਾਲਜ ਵਿਚ ਲਾਅ ਦੀ ਸਟੂਡੈਂਟ ਹੈ, ਆਪਣੇ ਦੋਸਤ ਅਤੁਲ ਨਾਲ ਅੰਮਿਤਸਰ ਘੁੰਮਣ ਆਈ ਸੀ। ਉਹ ਵਾਘਾ ਬਾਰਡਰ ‘ਤੇ ਰਿਟਰੀਟ ਸੈਰੇਮਨੀ ਪਰੇਡ ਵੇਖਣ ਲਈ ਆਈ ਸੀ ਤੇ ਉਸ ਤੋਂ ਬਾਅਦ ਦੋਸਤ ਨਾਲ ਆਟੋ ਵਿਚ ਬੈਠ ਕੇ ਵਾਪਸ ਅੰਮ੍ਰਿਤਸਰ ਜਾ ਰਹੀ ਸੀ। ਰਸਤੇ ਵਿਚ ਢੋਡੀਵਿੰਡ ਤੇ ਸਥਿਤ ਪੁੱਲ ਕੋਲ਼ ਪਹੁੰਚੀ ਤਾਂ ਦੋ ਬਾਇਕ ਸਵਾਰ ਲੁਟੇਰਿਆਂ ਵਲੋਂ ਝਪਟ ਮਾਰਨ ਕਾਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਉਹ ਡਿੱਗ ਪਈ। ਸਿਰ ਵਿਚ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਉਸਦੇ ਸਾਥੀ ਅਤੁਲ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਮ੍ਰਿਤਕ ਲੜਕੀ ਗੰਗਾ ਮਾਇਆ ਦੇ ਭਰਾ ਜੰਗ ਬਹਾਦੁਰ ਨੇ ਦੱਸਿਆ ਕਿ ਉਹ ਸਿੱਕਮ ਦੇ ਰਹਿਣ ਵਾਲੇ ਹਾਂ ਤੇ ਮੇਰੀ ਭੈਣ ਅੰਮ੍ਰਿਤਸਰ ਘੁੰਮਣ ਫਿਰਨ ਲਈ ਆਈ ਸੀ ਤੇ ਵਾਘਾ ਬਾਰਡਰ ਕੋਲ ਉਸਦਾ ਐਕਸੀਡੈਂਟ ਹੋਣ ਨਾਲ ਮੌਤ ਹੋ ਗਈ ਹੈ। ਪੁਲਿਸ ਵਲੋਂ ਬਣਦੀ ਕਾਰਵਾਈ ਹੈ, ਉਹ ਕੀਤੀ ਜਾਵੇ। ਲੜਕੀ ਦੇ ਭਰਾ ਜੋ ਕਿ ਹਵਾਈ ਜਹਾਜ਼ ਰਾਹੀਂ ਸਿੱਖ ਕੌਮ ਤੋਂ ਆਪਣੀ ਭੈਣ ਦੀ ਲਾਸ਼ ਲੈਣ ਲਈ ਅੰਮ੍ਰਿਤਸਰ ਪੁੱਜੇ ਹਨ। ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਥਾਣਾ ਘਰਿੰਡਾ ਵੱਲੋਂ ਫੋਨ ‘ਤੇ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਭੈਣ ਦੀ ਅਟਾਰੀ ਸਰਹੱਦ ਲਾਗੇ ਇਕ ਐਕਸੀਡੈਂਟ ਵਿਚ ਭੈਣ ਦੀ ਮੌਤ ਹੋ ਚੁੱਕੀ ਹੈ। ਖ਼ਬਰ ਸੁਣਦਿਆਂ ਹੀ ਪਰਿਵਾਰ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਭੇਜਿਆ ਹੈ ਤੇ ਉਹ ਆਪਣੀ ਭੈਣ ਦੀ ਲਾਸ਼ ਲੈ ਕੇ ਸਿੱਕਮ ਜਾਣਗੇ। ਉਨ੍ਹਾਂ ਦੱਸਿਆ ਕਿ ਪੁਲਿਸ ਉਨ੍ਹਾਂ ਨਾਲ ਪੂਰੀ ਹਮਦਰਦੀ ਨਾਲ ਪੇਸ਼ ਹੋ ਰਹੇ ਹਨ ਤੇ ਉਹ ਪੁਲੀਸ ਤੇ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਨ ਕਿ ਉਨ੍ਹਾਂ ਦੀ ਭੈਣ ਦੀ ਲਾਸ਼ ਅੰਮ੍ਰਿਤਸਰ ਤੋਂ ਸਿੱਕਮ ਦੇ ਏਅਰਪੋਰਟ ਤਕ ਪਹੁੰਚਾਉਣ ਲਈ ਸਾਡੀ ਮਦਦ ਕੀਤੀ ਜਾਵੇ।

LEAVE A REPLY

Please enter your comment!
Please enter your name here