ਅੰਮ੍ਰਿਤਸਰ,(ਵਿਕਾਸ ਮਠਾੜੂ – ਅਸ਼ਵਨੀ) : ਅੰਮ੍ਰਿਤਸਰ ਦੇ ਡੀਸੀ ਕੰਪਲੈਕਸ ਦੇ ਬਾਹਰ ਡਿਊਟੀ ਦੌਰਾਨ ਸ਼ਰਾਬ ਦੇ ਨਸ਼ੇ ਵਿਚ ਇਤਰਾਜ਼ਯੋਗ ਹਰਕਤ ਕਰਨ ਦੇ ਦੋਸ਼ ਹੇਠ ਇਕ ਸਹਾਇਕ ਸਬ-ਇੰਸਪੈਕਟਰ (ASI) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਇਲਜ਼ਾਮ ਹੈ ਕਿ ਏਐਸਆਈ ਸੁਰਿੰਦਰ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਕੱਪੜੇ ਲਾਹ ਦਿੱਤੇ ਤੇ ਸ਼ਰਮਨਾਕ ਹਰਕਤ ਕੀਤੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।ਸਹਾਇਕ ਪੁਲਿਸ ਏਸੀਪੀ ਕਮਲਜੀਤ ਸਿੰਘ ਔਲਖ ਨੇ ਏਐਨਆਈ ਨੂੰ ਦੱਸਿਆ ਕਿ ਮੁਲਜ਼ਮ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਏਐਸਆਈ ਸੁਰਿੰਦਰ ਸਿੰਘ ਡੀਸੀ ਕੰਪਲੈਕਸ ਦੇ ਬਾਹਰ ਡਿਊਟੀ ’ਤੇ ਸਨ।ਵੀਡੀਓ ਵਿੱਚ ਦਿਖਾਇਆ ਗਿਆ ਕਿ ਉਹ ਸ਼ਰਾਬ ਦੇ ਨਸ਼ੇ ‘ਚ ਡਿਊਟੀ ਕਰ ਰਿਹਾ ਸੀ।ਅਸੀਂ ਉਸਦੀ ਮੁਅੱਤਲੀ ਦੀ ਰਿਪੋਰਟ ਭੇਜ ਦਿੱਤੀ ਹੈ ਅਤੇ ਉਸਦੇ ਖਿਲਾਫ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਇਕ ਵਜੇ ਦੇ ਕਰੀਬ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ ’ਤੇ ਤਾਇਨਾਤ ਏਐੱਸਆਈ ਸੁਖਵਿੰਦਰ ਸਿੰਘ ਨੇ ਨਸ਼ੇ ਵਿਚ ਟੱਲੀ ਹੋ ਕੇ ਹਾਈਵੋਲਟੇਜ ਡਰਾਮਾ ਕੀਤਾ।ਘਟਨਾ ਬਾਰੇ ਜਾਣਕਾਰੀ ਮਿਲਣ ’ਤੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਚੌਕੀ ਇੰਚਾਰਜ ਨੂੰ ਭੇਜਿਆ ਤੇ ਏਐੱਸਆਈ ਦੀ ਮੈਡੀਕਲ ਜਾਂਚ ਕਰਵਾਉਣ ਲਈ ਭੇਜਿਆ। ਏਐੱਸਆਈ ਦੀ ਗੇਟ ਐਂਟਰੀ ’ਤੇ ਡਿਊਟੀ ਲੱਗੀ ਸੀ ਤੇ ਕੁਝ ਲੋਕ ਉਥੇ ਆਉਂਦੇ ਰਹੇ ਤਾਂ ਉਸ ਨੂੂੰ ਗੇਟ ਖੋਲ੍ਹਣ ਲਈ ਕਿਹਾ ਗਿਆ ਤਾਂ ਉਸ ਗੇਟ ਦੀ ਚਾਬੀ ਹੇਠਾਂ ਡਿੱਗ ਪਈ। ਉਸ ਨੇ ਇੰਨੀ ਸ਼ਰਾਬ ਪੀਤੀ ਸੀ ਕਿ ਆਪਣੇ ਪੈਰਾਂ ’ਤੇ ਖੜ੍ਹਾ ਨਹੀਂ ਹੋਇਆ ਜਾ ਰਿਹਾ ਸੀ।ਜਦੋਂ ਉਥੇ ਪੁੱਜੇ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਕੋਈ ਨਸ਼ਾ ਤਾਂ ਨਹੀਂ ਕੀਤਾ? ਤਾਂ ਅੱਗੋਂ ਉਹ ਕਹਿਣ ਲੱਗਾ, ‘‘ਜਾਂਚ ਕਰਵਾ ਲਓ’’। ਇਸ ਦੌਰਾਨ ਉਹ ਦੋ ਤਿੰਨ ਵਾਰ ਡਿੱਗਾ। ਪੁਲਿਸ ਚੌਕੀ ਕੋਰਟ ਕੰਪਲੈਕਸ ਦੇ ਮੁਲਾਜ਼ਮਾਂ ਨੇ ਉਸ ਨੂੰ ਸਮਝਾਇਆ ਸੀ ਪਰ ਨਸ਼ੇ ਵਿਚ ਟੱਲੀ ਏਐੱਸਆਈ ਨੇ ਗੱਲ ਨਹੀਂ ਮੰਨੀ। ਉਹ ਬੋਲ ਰਿਹਾ ਸੀ, ‘‘ਗ਼ਲਤੀ ਹੋ ਗਈ ਹੈ, ਰਿਸ਼ਤੇਦਾਰ ਆਏ ਸਨ, ਦੇਸੀ ਸ਼ਰਾਬ ਪੀਤੀ ਹੈ’’। ਏਐੱਸਆਈ ਨੇ ‘ਸੱਚਾ’ ਬਣਨ ਲਈ ਕੰਪਲੈਕਸ ਵਿਚ ਦੌੜਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਚੌਂਕੀ ਕੋਰਟ ਕੰਪਲੈਕਸ ਰਜਿੰਦਰ ਕੁਮਾਰ ਇੰਚਾਰਜ ਮੌਕੇ ’ਤੇ ਆਏ ਅਤੇ ਏਐੱਸਆਈ ਨੂੰ ਮੈਡੀਕਲ ਜਾਂਚ ਕਰਨ ਲਈ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸਾਥੀ ਮੁਲਾਜ਼ਮਾਂ ਨਾਲ ਧੱਕਾਮੁੱਕੀ ਦੀ ਕੋਸ਼ਿਸ਼ ਕੀਤੀ।
