Home Health ਕੇਂਦਰੀ ਜਾਂਚ ਟੀਮ ਨੇ ਜਗਰਾਉਂ ਸਿਵਲ ਹਸਪਤਾਲ ਨੂੰ ਦਿਤਾ ਪਹਿਲਾ ਸਥਾਨ

ਕੇਂਦਰੀ ਜਾਂਚ ਟੀਮ ਨੇ ਜਗਰਾਉਂ ਸਿਵਲ ਹਸਪਤਾਲ ਨੂੰ ਦਿਤਾ ਪਹਿਲਾ ਸਥਾਨ

68
0


ਜਗਰਾਉਂ, 20 ਜਨਵਰੀ ( ਰਾਜਨ ਜੈਨ, ਵਿਕਾਸ ਮਠਾੜੂ )-ਪਿਛਲੇ ਦਿਨੀਂ ਜਗਰਾਉਂ ਸਿਵਲ ਹਸਪਤਾਲ ਵਿਖੇ ਜਾਂਚ ਲਈ ਪਹੁੰਚੀ ਕੇਂਦਰੀ ਟੀਮ ਵੱਲੋਂ ਕੀਤੀ ਗਈ ਜਾਂਚ ਦੇ ਨਤੀਜਿਆਂ ਵਿੱਚ ਜਗਰਾਉਂ ਦੇ ਸਿਵਲ ਹਸਪਤਾਲ ਨੂੰ ਪਹਿਲਾ ਸਥਾਨ ਪ੍ਰਦਾਨ ਕੀਤਾ ਗਿਆ।  ਇਸ ਸਬੰਧੀ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਹਸਪਤਾਲ ਪਹੁੰਚੀ ਜਿੱਥੇ ਉਨ੍ਹਾਂ ਸਿਵਲ ਸਰਜਨ ਡਾ: ਹਤਿੰਦਰ ਕੌਰ ਸੋਹਲ ਅਤੇ ਡੀ.ਐਮ.ਸੀ ਲੁਧਿਆਣਾ ਡਾ: ਰਮਨਦੀਪ ਕੌਰ ਦਾ ਧੰਨਵਾਦ ਕੀਤਾ, ਉੱਥੇ ਹੀ ਐਸ.ਐਮ.ਓ ਡਾ ਪੁਨੀਤ ਸਿੱਧੂ ਅਤੇ ਹੋਰ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਐਸਐਮਓ ਡਾ: ਪੁਨੀਤ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਭੇਜੀ ਈ-ਮੇਲ ਵਿੱਚ ਦੱਸਿਆ ਗਿਆ ਸੀ ਕਿ ਟੀਮ ਵੱਲੋਂ ਪੰਜਾਬ ਦੇ ਦੋ ਹਸਪਤਾਲਾਂ ਦਾ ਨਿਰੀਖਣ ਕੀਤਾ ਗਿਆ ਹੈ।  ਜਿਸ ਵਿੱਚ ਸ੍ਰੀ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੇ ਹਸਪਤਾਲ ਨੇ 89.1 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਅਤੇ ਸਿਵਲ ਹਸਪਤਾਲ ਜਗਰਾਉਂ ਨੇ 93 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਧਾਇਕ ਮਾਣੂੰਕੇ ਨੇ ਸਮੂਹ ਸਟਾਫ਼ ਨੂੰ ਇਸ ਪੁਜ਼ੀਸ਼ਨ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ।  ਵਰਨਣਯੋਗ ਹੈ ਕਿ ਸਿਵਲ ਹਸਪਤਾਲ ਜਗਰਾਉਂ ਨੇ ਸਾਲ 2019 ਵਿੱਚ ਵੀ ਪਹਿਲਾ ਸਥਾਨ ਅਤੇ ਐਨਕਿਊਏਐਸ ਸਰਟੀਫਿਕੇਟ ਪ੍ਰਾਪਤ ਕੀਤਾ ਸੀ ਅਤੇ ਹੁਣ ਇਹ ਦੂਜੀ ਵਾਰ ਐਨਕਿਊਏਐਸ ਸਰਟੀਫਿਕੇਟ ਪ੍ਰਾਪਤ ਕਰਨ ਵਾਲਾ ਜ਼ਿਲ੍ਹੇ ਦਾ ਇੱਕੋ ਇੱਕ ਹਸਪਤਾਲ ਬਣ ਗਿਆ ਹੈ। ਇਸ ਮੌਕੇ ਡਾ: ਧੀਰਜ ਸਿੰਗਲਾ, ਡਾ: ਸੰਗੀਨਾ ਗਰਗ, ਡਾ: ਅਮਨਦੀਪ ਕੌਰ, ਆਤਿਸ਼ ਗੁਪਤਾ, ਡਾ: ਅਜੈਵੀਰ ਸਰਾਂ, ਡਾ: ਸੁਖਦੀਪ ਕੌਰ, ਡਾ: ਪਵਨਪ੍ਰੀਤ ਸਿੰਘ, ਬਲਵਿੰਦਰ ਕੌਰ, ਸ੍ਰੀਮਤੀ ਸੁਖਵੰਤ ਕੌਰ, ਗੁਰਪ੍ਰੀਤ ਸਿੰਘ ਸੱਗੂ, ਜਸਵੀਰ ਕੌਰ, ਡਾ. ਸੰਦੀਪ ਕੌਰ ਕਿਰਨਜੀਤ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।

LEAVE A REPLY

Please enter your comment!
Please enter your name here