Home Education ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਬੀਬੀਐਸਬੀ ਸਕੂਲ ਵਿਖੇ ਕਰਵਾਏ ਗਏ ਡਰਾਇੰਗ...

ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਬੀਬੀਐਸਬੀ ਸਕੂਲ ਵਿਖੇ ਕਰਵਾਏ ਗਏ ਡਰਾਇੰਗ ਤੇ ਪੇਂਟਿੰਗ ਮੁਕਾਬਲੇ

45
0

ਸਿੱਧਵਾਂਬੇਟ, 20 ਜਨਵਰੀ (ਭਗਵਾਨ ਭੰਗੂ, ਅਸ਼ਵਨੀ )-ਇਲਾਕੇ ਦੀ ਨਾਮਵਾਰ ਵਿਦਿਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਾਲ ਡਰਾਇੰਗ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਸਤੀਸ਼ ਕਾਲੜਾ (ਪ੍ਰੌਜੈਕਟ ਡਾਇਰੈਕਟਰ),ਅਨੀਤਾ ਕੁਮਾਰੀ ਪ੍ਰਿੰਸੀਪਲ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ, ਗੋਰਵ ਖੁੱਲਰ ਭਆਜਪਾ ਦੇ ਜਿਲ੍ਹਾ ਪ੍ਰੈਜੀਡੈਂਟ ਜਗਰਾਂਉ  ਅਤੇ ਜੀਵਨ ਗੁਪਤਾ ਜਨਰਲ ਸੈਕਟਰੀ ਪੰਜਾਬ ਭਾਜਪਾ ਦੀ ਰਹਿਨੁਮਾਈ ਹੇਠ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿ ੱਚ ਮੁੱਖ ਮਹਿਮਾਨ ਦੇ ਤੌਰ ਤੇ ਹਰਜੋਤ ਕਮਲ ਸਾਬਕਾ ਐਮ. ਐਲ. ਏ. ਮੌਗਾ ਇੰਚਾਰਜ ਭਾਜਪਾ ਜਗਰਾਂਉ, ਭੂਵਨ ਡਾਇਰੈਕਟਰ ਏ.ਪੀ. ਰੀਫਾਇਨਰੀ, ਹਰਿੰਦਰ ਪਰਮਾਰ ਐਸ. ਪੀ. ਡੀ ਜਗਰਾਂਉ, ਜਗਦੀਸ਼ ਓਹਰੀ ਜਨਰਲ ਸੈਕਟਰੀ, ਵਿਵੇਕ ਭਾਰਦਵਾਜ ਐਡਵੋਕੇਟ ਅਤੇ ਅੰਕੂਸ਼ ਗੋਇਲ ਇੰਚਾਰਜ ਆਈ. ਟੀ. ਮੀਡੀਆ, ਜੀਵਨ ਗੁਪਤਾ ਜਨਰਲ ਸੈਕਟਰੀ ਭਾਜਪਾ ਪੰਜਾਬ, ਗੌਰਵ ਖੁਲਰ ਜਿਲਾ ਪ੍ਰਧਾਨ ਭਾਜਪਾ ਜਗਰਾਂੳ ੁ ਅਤੇ ਨਰੇਸ਼ ਵਰਮਾ ਸਾਬਕਾ ਪ੍ਰਿੰਸੀਪਲ ਆਰ. ਕੇ. ਹਾਈ ਸਕੂਲ ਉਚੇਚੇ ਤੌਰ ਤੇ ਹਾਜਰ ਹੋਏ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਨਰੇਸ਼ ਵਰਮਾ ਨੇ ਬਾਖੂਬੀ ਨਿਭਾਈ ਅਤੇ ਜੱਜ ਦੀ ਭੂਮਿਕਾ ਮਿਸਿਜ ਕਰਮਜੀਤ ਕੌਰ,

ਮਿਸਿਜ ਜਸਦੀਪ ਕੌਰ, ਮਿਸਿਜ ਲਖਵੀਰ ਕੌਰ ਪਿ੍ਰੰੰਸ ਟੋਨੀ ਅਤੇ ਨਰੇਸ਼ ਵਰਮਾ ਨੇ ਨਿਭਾਈ। ਇਹ ਮੁਕਾਬਲੇ ਸਕੂਲ ਕੈਂਪਸ ਵਿਖੇ ਸਵੇਰੇ 10 ਵਜੇ ਸ਼ੁਰੂ ਕਰਵਾਏ ਗਏ। ਇਸ ਵਿ ੱਚ ਇਲਾਕੇ ਦੇ ਵੱਖ ਵੱਖ ਸਕੂਲਾਂ ਬਾਬਾ ਬੰਦਾ ਸਿੰਘ ਬਹਾਦਰ ਕਾਨਵੈਂਟ ਸਕੂਲ ਚਕਰ, ਸ਼ਿਵਾਲਿਕ ਮਾਡਲ ਸਕੂਲ ਜਗਰਾਂੳ, ਆਰ. ਕੇ. ਹਾਈ. ਸਕੂਲ ਜਗਰਾਂਉ, ਸਵਾਮੀ ਰੂਪ ਚੰਦ ਜੈਨ ਸਕੂਲ ਜਗਰਾਂਉ, ਸਰਵਹਿਤਕਾਰੀ ਸਕੂਲ ਜਗਰਾਂਉੁ, ਏਸ਼ੀਅਨ ਪਬਲਿਕ ਸਕੂਲ ਸਿਧਵਾਂਬੇਟ, ਸ਼ਾਂਤੀ ਦੇਵੀ ਸਕੂਲ ਸਿੱਧਵਾਂਬੇਟ ਅਤੇ ਸ. ਸ. ਸ. ਸ. ਗੱਗ ਕਲਾਂ ਤੋਂ ਇਲਾਵਾ ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿਧਵਾਂ ਬੇਟ ਦੇ ਨੌਂਵੀ ਜਮਾਤ ਤੋਂ ਲੈ ਕੇ ਬਾਰ੍ਹਵੀ ਜਮਾਤ ਤੱਕ ਦੇ ਲਗਭਗ 500 ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਵੱਖ – ਵੱਖ ਤਰ੍ਹਾਂ ਦੇ ਥੀਮਸ ਤੇ ਅਧਾਰਿਤ ਬੱਚਿਆਂ ਨੇ ਡਰਾਇੰਗ ਪੇਂਟਿਗ ਬਣਾਈਆਂ ਇਹਨਾਂ ਥੀਮਾਂ ਦਾ ਮੁੱਖ ਮੰਤਵ ਅੱਜਕਲ ਦੇ ਵਿਦਿਆਰਥੀਆਂ ਵਿਚ ਇਮਤਿਹਾਨਾ ਨੂੰ ਲੈ ਕੇ ਪ ੈਦਾ ਹੋ ਰਹੀ ਚਿੰਤਾ ਜਿਸ ਕਾਰਨ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ, ਨੂੰ ਡਿਪਰੈਸ਼ਨ ਤੋਂ ਦੂਰ ਕਰਨਾ ਅਤੇ ਪੜ੍ਹਾਈ ਨੂੰ ਇੱਕ ਸ਼ੌਕ ਦੀ ਤਰ੍ਹਾਂ ਕਰਨ ਬਾਰੇ ਦੱਸਿਆ ਗਿਆ ਹੈ ਤਾਂ ਜੋ ਬੱਚੇ ਤਨਾਅ ਮੁਕਤ ਹੋ ਸਕਣ ਅਤੇ ਨਵੀਆਂ ਤਕਨੀਕਾ, ਢੰਗਾ ਨਾਲ ਪੜ੍ਹਾਈ ਨੂੰ ਬੋਝ ਨਾ ਸਮਝਦੇ ਹੋਏ ਇੱਕ ਤਰ੍ਹਾਂ ਦੀ ਖੁਸ਼ੀ ਅਤੇ ਚਾਅ ਨਾਲ ਕਰਨ ਬਾਰੇ ਦੱਸਿਆ ਗਿਆ ਹੈ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵੀ ਬੱਚਿਆਂ ਤੇ ਪੜਾਈ ਤੇ ਇਮਤਿਹਾਨਾ ਦੇ ਬੋਝ ਨੂੰ ਘੱਟ ਕਰਨ ਲਈ ਵੱਖ- ਵੱਖ ਤਰ੍ਹਾਂ ਦੇ ਮੰਤਰਾਂ ਬਾਰੇ ਆਪਣੀ ਕਿਤਾਬ (ਇਗਜਾਮ ਵਰੀਅਰ) ਵਿੱਚ ਦੱਸਿਆ ਹੈ ਤਾਂ ਜੋ ਉਹ ਆਪਣੇ ਬਚਪਨ ਨੂੰ ਚੰਗੀ ਤਰ੍ਹਾਂ ਮਾਣ ਸਕਣ। ਉਹਨਾਂ ਪ੍ਰੀਖਿਆ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਉਣ ਬਾਰੇ ਜਾਣਕਾਰੀ ਦਿੱਤੀ।

 ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀ ਜਿਨ੍ਹਾਂ ਵਿੱਚ ਪਹਿਲੀ ਪੁਜੀਸ਼ਨ ਕਿਰਨਦੀਪ ਕੌਰ ਅਤੇ ਪ੍ਰਭਸਿਮਰਨ ਕੌਰ (ਬੀ. ਬੀ. ਐਸ. ਬੀ. ਕਾਨਵੈਂਟ ਸਕੂਲ, ਸਿਧਵਾਂ ਬੇਟ), ਦੂਜੀ ਪੁਜੀਸ਼ਨ ਅਵਸਿਮਰਨ ਕੌਰ (ਬੀ. ਬੀ. ਐਸ. ਬੀ. ਕਾਨਵੈਂਟ ਸਕੂਲ, ਸਿਧਵਾਂਬੇਟ) ਅਤੇ ਰਾਜਵੀਰ ਕੌਰ (ਸਵਾਮੀ ਰੂਪ ਚੰਦ ਜੈਨ ਸਕੂਲ, ਜਗਰਾਂਉ), ਤੀਜੀ ਪੁਜੀਸ਼ਨ ਸੁਖਮਨਪ੍ਰੀਤ ਕੌਰ ਅਤੇ ਰਣਜੋਤ ਕੌਰ (ਬੀ. ਬੀ.ਐਸ. ਬੀ. ਕਾਨਵੈਂਟ ਸਕੂਲ, ਸਿਧਵਾਂ ਬੇਟ) ਨੇ ਹਾਸਿਲ ਕੀਤੀਆਂ। ਇਹਨਾਂ ਨੂੰ ਇਨਾਮ ਤੇ ਸਰਟੀਫਿਕੇਟ ਵੰਡੇ ਅਤੇ ਹਰ ਪ੍ਰਤੀਯੋਗੀ ਜਿਸਨੇ ਵੀ ਭਾਗ ਲਿਆ ਨੂੰ ਸਰਟੀਫਿਕੇਟ ਨਾਲ ਨਿਵਾਜਿਆ ਗਿਆ।

ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਸਤੀਸ਼ ਕਾਲੜਾ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਹਰ ਪ੍ਰਤੀਯੋਗੀ, ਸਕੂਲ ਅਤੇ ਉਹਨਾਂ

ਦੇ ਅਧਿਆਪਕ ਸਹਿਬਾਨਾ ਦਾ ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿਧਵਾਂ ਬੇਟ ਦੇ ਕੈਂਪਸ ਵਿਖੇ ਆਉੇਣ ਅਤੇ ਇਸ ਮੁਕਾਬਲੇ ਵਿੱਚ ਭਾਗ ਲੈਣ ਤੇ ਧੰਨਵਾਦ ਕੀਤਾ। ਸਕੂਲ ਪ੍ਰਿੰਸੀਪਲ ਅਨੀਤਾ ਕੁਮਾਰੀ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਵਿੱਚ ਭਾਗ ਲ ੈਣ ਨਾਲ ਜਿੱਥੇ ਬੱਚਿਆਂ ਵਿੱਚ ਪਿਆਰ ਅਤੇ ਸਤਿਕਾਰ ਦੀ ਭਾਵਨਾ ਪੈਦਾ ਹੂੰਦੀ ਹੈ ਉੱਥੇ ਹੀ ਉਹਨਾਂ ਵਿਚਲੀ ਪ੍ਰਤਿਭਾ ਵੀ ਨਿਖਰ ਕੇ ਬਾਹਰ ਆਉਂਦੀ ਹੈ। ਜਿਸ ਕਾਰਨ ਉਨਾਂ ਦੇ ਦਿਮਾਗ ਵਿੱਚ ਉਪਜਦੇ ਵ ੱਖ–ਵੱਖ ਤਰ੍ਹਾਂ ਦੇ ਰਚਨਾਤਮਕ ਵਿਚਾਰ ਵੀ ਉਭਰ ਕੇ ਸਾਹਮਣੇ ਆਉਂਦੇ ਹਨ ਅਤੇ ਉਹ ਦੁਨੀਆ ਤੋਂ ਕੁੱਝ ਵੱਖਰਾ ਕਰਨ ਦੇ ਯੋਗ ਬਣਦੇ ਹਨ ਅਤੇ ਨਾਲ ਹੀ ਉਹਨਾਂ ਦੀ ਸਰਵਪੱਖੀ ਸ਼ਖਸੀਅਤ ਦਾ ਵਿਕਾਸ ਵੀ ਹੁੰਦਾ ਹੈ। ਉਹਨਾਂ ਹਰ ਸਕੂਲ ਦੇ ਬੱਚਿਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਤ ਕੀਤਾ। ਇਸ ਮੌਕੇ ਸਕੂਲ ਦੀ ਸਮੂਹ ਮੈਨੇਜਮੈਂਟ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ , ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ,  ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ , ਵਾਈਸ ਪ੍ਰੈਜ਼ੀਡ ੈਂਟ ਸਨੀ ਅਰੋੜਾ ਅਤੇ ਮੈਨੇਜਿੰਗ ਡਾਇਰੈਕਟਰ ਰਾਜੀਵ ਸੱਗੜ ਸਮੇਚ ਹੋਰ ਸਖਸ਼ੀਅਤਾਂ ਮੌਜੂਦ ਸਨ।

LEAVE A REPLY

Please enter your comment!
Please enter your name here