ਵਿਸਾਖੀ ਸਿੱਖਾਂ ਦਾ ਕੌਮੀ ਤਿਓਹਾਰ : ਹੇਰਾ
ਜਗਰਾਉਂ , 17 ਅਕਤੂਬਰ (ਪ੍ਰਤਾਪ ਸਿੰਘ): ਪਿਛਲੇ ਕਾਫ਼ੀ ਸਮੇਂ ਤੋਂ ਧਾਰਮਕ ਕਾਰਜਾਂ ਨਾਲ ਲਬਰੇਜ਼ ਸੰਸਥਾ ਖਾਲਸਾ ਪਰਿਵਾਰ ਨੇ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਸਾਲਾਨਾ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਾਰੇ ਮੈਂਬਰਾਂ ਨੇ ਪਰਿਵਾਰਾਂ ਸਮੇਤ ਹਿੱਸਾ ਲਿਆ। ਬੇਨਤੀ ਭਰਿਆ ਚੜ੍ਹਦੀ ਕਲਾ ਦਾ ਪ੍ਰਤੀਕ ਸ਼ਬਦ ‘ਦੇਹੁ ਸ਼ਿਵਾ ਵਰ ਮੋਹਿ ਇਹੈ’ ਦੇ ਸ਼ਬਦ ਨਾਲ ਸਮਾਗਮ ਦੀ ਸ਼ੁਰੂਆਤ ਹੋਈ ਸ਼ਬਦ ਮੌਕੇ ਖਾਲਸਾ ਪਰਿਵਾਰ ਨੇ ਖੜ੍ਹੇ ਹੋ ਕੇ ਸ਼ਬਦ ਸਰਵਣ ਕੀਤਾ। ਇਸ ਮੌਕੇ ਵੱਖ ਵੱਖ ਮੈਂਬਰਾਂ ਨੇ ਆਪਣੇ ਹਲਕੇ ਫੁਲਕੇ ਵਿਚਾਰ ਖਾਲਸਾ ਪਰਿਵਾਰਾਂ ਨਾਲ ਸਾਂਝੇ ਕੀਤੇ। ਇਸ ਮੌਕੇ ਖ਼ਾਲਸਾ ਪਰਿਵਾਰ ਦੇ ਸਰਪ੍ਰਸਤ ਜਸਪਾਲ ਸਿੰਘ ਹੇਰਾਂ ਨੇ ਆਖਿਆ ਕਿ ਕੌਮਾਂ ਦਾ ਆਪਣਾ ਸੰਵਿਧਾਨ, ਆਪਣਾ ਨਿਸ਼ਾਨ, ਆਪਣਾ ਕੈਲੰਡਰ, ਆਪਣਾ ਤਿਓਹਾਰ ਅਤੇ ਆਪਣਾ ਗੀਤ ਹੋਇਆ ਕਰਦੇ ਹਨ ਤੇ ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਸਿੱਖਾਂ ਦਾ ਕੌਮੀ ਤਿਉਹਾਰ ਹੈ। ਸਾਨੂੰ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਜਿਸ ਤਰ੍ਹਾਂ ਅਸੀਂ ਦੀਵਾਲੀ / ਬੰਦੀ ਛੋੜ ਦਿਵਸ ਮਨਾਉਂਦੇ ਹਾਂ। ਇਸ ਮੌਕੇ ਗਿਆਨ ਵਧਾਊ ਖੇਡਾਂ ਤੇ ਧਾਰਮਿਕ ਸਵਾਲ ਜਵਾਬ ਸੰਗਤਾਂ ਦੀ ਖਿੱਚ ਦਾ ਕੇਂਦਰ ਰਹੇ ਸਹੀ ਸਵਾਲ ਦੇਣ ਜੁਆਬ ਜਿਊਣ ਵਾਲਿਆਂ ਨੂੰ ਸਨਮਾਨਿਆ ਗਿਆ। ਇਸ ਮੌਕੇ ਖਾਲਸਾ ਪਰਿਵਾਰ ਦੇ ਮੈਂਬਰ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਅਪਾਰ ਸਿੰਘ, ਗੁਰਪ੍ਰੀਤ ਸਿੰਘ ਭਜਨਗਡ਼੍ਹ, ਮੈਡਮ ਅਮਰਜੀਤ ਕੌਰ ਤੇ ਮੈਡਮ ਇੰਦਰਪ੍ਰੀਤ ਕੌਰ ਭੰਡਾਰੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਟੇਜ ਦੀ ਅਹਿਮ ਜ਼ਿੰਮੇਵਾਰੀ ਖਾਲਸਾ ਪਰਿਵਾਰ ਦੇ ਕੋ ਆਰਡੀਨੇਟਰ ਪ੍ਰਤਾਪ ਸਿੰਘ ਨੇ ਨਿਭਾਈ ਅਖੀਰ ਵਿੱਚ ਸਾਰੇ ਪਰਿਵਾਰਾਂ ਨੂੰ ਗਿਫਟ ਪੈਕ ਤੋਹਫ਼ੇ ਵਜੋਂ ਦਿੱਤੇ ਗਏ। ਇਸ ਮੌਕੇ ਖਾਲਸਾ ਪਰਿਵਾਰ ਦੇ ਮੈਂਬਰਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਦੀਪਿੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਅਪਾਰ ਸਿੰਘ, ਜਗਦੀਪ ਸਿੰਘ ਮੋਗੇ ਵਾਲੇ, ਰਾਜਿੰਦਰ ਸਿੰਘ, ਰਵਿੰਦਰਪਾਲ ਸਿੰਘ ਮੈਦ , ਅਮਰੀਕ ਸਿੰਘ, ਪ੍ਰਿਥਵੀ ਪਾਲ ਸਿੰਘ ਚੱਢਾ, ਇਕਬਾਲ ਸਿੰਘ ਨਾਗੀ , ਪਰਮਿੰਦਰ ਸਿੰਘ, ਚਰਨਜੀਤ ਸਿੰਘ ਚੀਨੂੰ, ਪ੍ਰਤਾਪ ਸਿੰਘ ਆਦਿ ਪਰਿਵਾਰਾਂ ਸਮੇਤ ਹਾਜ਼ਰ ਸਨ। ਖਾਲਸਾ ਪਰਿਵਾਰ ਦੇ ਮੈਂਬਰਾਂ ਵਾਸਤੇ ਇਹ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ।