Home Punjab ਆਨਲਾਈਨ ਖੇਡ ’ਚ ਕਰਜ਼ਈ ਹੋਏ ਕਾਰੋਬਾਰੀ ਨੇ ਪਰਿਵਾਰ ਸਮੇਤ ਖਾਧੀ ਸਲਫਾਸ, ਚਾਰਾਂ...

ਆਨਲਾਈਨ ਖੇਡ ’ਚ ਕਰਜ਼ਈ ਹੋਏ ਕਾਰੋਬਾਰੀ ਨੇ ਪਰਿਵਾਰ ਸਮੇਤ ਖਾਧੀ ਸਲਫਾਸ, ਚਾਰਾਂ ਦੀ ਮੌਤ

33
0


ਫ਼ਿਰੋਜ਼ਪੁਰ(ਸੁਨੀਲ ਸੇਠੀ)ਟੀ ਵੀ ’ਤੇ ਰੋਜ਼ਾਨਾ ਆ ਰਹੀ ਆਨਲਾਈਨ ਖੇਡਾਂ ਦੀ ਮਸ਼ਹੂਰੀ ਦੇ ਚੱਕਰਵਿਊ ਵਿਚ ਕਸਬਾ ਤਲਵੰਡੀ ਭਾਈ ਦਾ ਇਕ ਕਾਬੋਬਾਰੀ ਇਸ ਕਦਰ ਫੱਸ ਗਿਆ ਕਿ ਪਹਿਲੋਂ ਉਹ ਆਪਣੀ ਸਾਰੀ ਪੂੰਜੀ ਹਾਰ ਗਿਆ,ਬਾਅਦ ਵਿਚ ਚੁਫੇਰੇ ਹਨ੍ਹੇਰਾ ਵੇਖਦਿਆਂ ਉਸ ਨੇ ਆਪਣੀ ਪਤਨੀ ਅਤੇ ਦੋ ਧੀਆਂ ਸਮੇਤ ਸਲਫਾਸ ਖਾ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ।ਪਰਿਵਾਰਕ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਭਾਈ ਦੇ ਕਰਿਆਣਾ ਕਾਰੋਬਾਰੀ ਅਮਨ ਗੁਲਾਟੀ ਨੇ ਪਹਿਲੋਂ ਆਪਣੀ ਪਤਨੀ ਮੋਨਿਕਾ, ਪੰਜ ਸਾਲ ਦੀ ਬੇਟੀ ਜੈਸਿਕਾ ਅਤੇ ਢਾਈ ਸਾਲ ਦੀ ਬੇਟੀ ਜੀਵਿਕਾ ਨੂੰ ਜ਼ਹਿਰ ਦੇ ਦਿੱਤਾ ਅਤੇ ਬਾਅਦ ‘ਚ ਖੁਦ ਵੀ ਜ਼ਹਿਰ ਖਾ ਲਿਆ।ਜ਼ਹਿਰ ਖਾਣ ਦੀ ਖ਼ਬਰ ਜਦੋਂ ਘਰ ਦੇ ਹੇਠਲੇ ਹਿੱਸੇ ਵਿਚ ਰਹਿੰਦੀ ਅਮਨ ਦੀ ਮਾਂ ਨੂੰ ਲੱਗੀ ਤਾਂ ਉਸ ਨੇ ਉੱਤੇ ਜਾ ਕੇ ਵੇਖਿਆ ਤਾਂ ਸਾਰੇ ਜਣੇ ਹੀ ਉਲਟੀਆਂ ਕਰ ਰਹੇ ਸਨ, ਜਿਸ ‘ਤੇ ਚੀਕ-ਚਿਹਾੜਾ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਪੀੜਤ ਦੇ ਘਰ ਪਹੁੰਚ ਗਏ।ਗੰਭੀਰ ਹਾਲਤ ਵਿਚ ਚਾਰਾਂ ਨੂੰ ਮੋਗਾ ਦੇ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ, ਜਿਨ੍ਹਾਂ ‘ਚੋਂ ਤਿੰਨ ਦੀ ਇਕ ਹਸਪਤਾਲ ‘ਚ ਮੌਤ ਹੋ ਗਈ ਜਦਕਿ ਵਪਾਰੀ ਦੀ ਕੋਟ ਈਸੇ ਖਾਂ ਦੇ ਇਕ ਨਿੱਜੀ ਹਸਪਤਾਲ ‘ਚ ਮੌਤ ਹੋ ਗਈ।ਅਮਨ ਗੁਲਾਟੀ ਦੇ ਰਿਸ਼ਤੇਦਾਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਭਾਈ ਦੇ ਮੇਨ ਬਾਜ਼ਾਰ ‘ਚ ਰੇਲਵੇ ਫਾਟਕ ਨੇੜੇ ਕੰਮ ਕਰਦਾ ਕਰਿਆਨਾ ਕਾਰੋਬਾਰੀ ਅਮਨ ਗੁਲਾਟੀ ਪਿਛਲੇ ਕਈ ਦਿਨਾਂ ਤੋਂ ਮੋਬਾਈਲ ‘ਤੇ ਆਨਲਾਈਨ ਗੇਮ ਖੇਡਦਾ ਸੀ, ਜਿਸ ‘ਚ ਉਹ ਲਗਾਤਾਰ ਗੇਮ ‘ਚ ਪੈਸੇ ਹਾਰ ਰਿਹਾ ਸੀ । ਜਦੋਂ ਉਸਦਾ ਸਾਰਾ ਪੈਸਾ ਬਰਬਾਦ ਹੋ ਗਿਆ ਤਾਂ ਉਸ ਨੂੰ ਜ਼ਿੰਦਗੀ ਵਿਚ ਚੁਫੇਰੇ ਹਨ੍ਹੇਰਾ ਹੀ ਨਜ਼ਰ ਆਉਣ ਲੱਗਾ। ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਤੋਂ ਚਿੰਤਤ ਅਮਨ ਨੇ ਇਹ ਆਖਰੀ ਫੈਸਲਾ ਲੈਂਦਿਆਂ ਇਹ ਖੌਫਨਾਕ ਕਦਮ ਚੁੱਕਦਿਆਂ ਵੀਰਵਾਰ ਸਵੇਰੇ ਨਾਸ਼ਤੇ ਦੌਰਾਨ ਉਸ ਨੇ ਪਹਿਲਾਂ ਆਪਣੀ ਪਤਨੀ , ਪੰਜ ਸਾਲ ਅਤੇ ਢਾਈ ਸਾਲ ਦੀਆਂ ਧੀਆਂ ਨੂੰ ਜ਼ਹਿਰ ਦੇ ਦਿੱਤਾ ਅਤੇ ਬਾਅਦ ‘ਚ ਖੁਦ ਵੀ ਜ਼ਹਿਰ ਖਾ ਲਿਆ। ਉਸ ਦੀ ਹਾਲਤ ਵਿਗੜਨ ਲੱਗੀ, ਥੋੜ੍ਹੇ ਸਮੇਂ ਵਿੱਚ ਹੀ ਚਾਰਾਂ ਦੀ ਮੌਤ ਹੋ ਗਈ। ਦੁਪਹਿਰ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਚਾਰਾਂ ਦੀਆਂ ਲਾਸ਼ਾਂ ਨੂੰ ਲੈ ਕੇ ਤਲਵੰਡੀ ਭਾਈ ਲੈ ਗਏ, ਜਿੱਥੇ ਸ਼ਾਮ ਕਰੀਬ ਛੇ ਵਜੇ ਚਾਰਾਂ ਦਾ ਇਕੱਠਿਆਂ ਸਸਕਾਰ ਕਰ ਦਿੱਤਾ ਗਿਆ। ਚਾਰ ਲਾਸ਼ਾਂ ਦਾ ਇਕੱਠਿਆਂ ਸਸਕਾਰ ਹੁੰਦੇ ਚੁਫੇਰੇ ਦੁੱਖ ਦਾ ਮਾਹੌਲ ਸੀ।
ਆਨਲਾਈਨ ਖੇਡਾਂ ਦੀ ਐਡ ਕਰਨ ਵਾਲੇ ਸੈਲੀਬ਼ਿਟੀਜ਼ ਦੇ ਖ਼ਿਲਾਫ਼ ਹੋਵੇ ਕਾਰਵਾਈ ; ਡਾਕਟਰ ਅਮਰੀਕ ਸਿੰਘ ਸ਼ੇਰ ਖਾਂ

ਇਸ ਦਰਦਨਾਕ ਭਾਣੇ ਸਬੰਧੀ ਗੱਲ ਕਰਦਿਆਂ ਉੱਘੇ ਲੇਖਕ ਡਾਕਟਰ ਅਮਰੀਕ ਸਿੰਘ ਸ਼ੇਰ ਖਾਂ ਨੇ ਆਖਿਆ ਕਿ ਘਰਾਂ ਦੇ ਘਰ ਉਜਾੜਣ ਵਾਲੀਆਂ ਅਜਿਹੀਆਂ ਆਨਲਾਈਨ ਖੇਡਾਂ ਦੀ ਮਸ਼ਹੂਰੀ ਕਰਨ ਵਾਲੇ ਅਦਾਕਾਰਾਂ ਅਤੇ ‘ਸੈਲੀਬ੍ਰਟੀਜ਼’ ਨੂੰ ਅਖਲਾਕੀ ਤੌਰ ’ਤੇ ਅਜਿਹੀਆਂ ਮਸ਼ਹੂਰੀਆਂ ਕਰਨ ਤੋਂ ਬਾਜ ਆਉਣਾ ਚਾਹੀਦਾ ਹੈ।ਉਨ੍ਹਾਂ ਅਖਿਆ ਕਿ ਅਜਿਹੇ ਅਦਾਕਾਰਾਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਮਸ਼ਹੂਰੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਅਜਿਹੀਆਂ ਖੇਡਾਂ ਦੇ ਮੱਕੜਜਾਲ ਵਿਚ ਅਜਿਹੇ ਫਸਦੇ ਹਨ ਕਿ ਆਪਣਾ ਸੱਭ ਕੁੱਝ ਗੁਆ ਬੈਠਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀਆਂ ਆਨਲਾਈਨ ਖੇਡਾਂ ਦੀ ਮਸ਼ਹੂਰੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇੰਨ੍ਹਾਂ ਚਾਰ ਮੌਤਾਂ ਦਾ ਪਰਚਾ ਦਰਜ ਕੀਤਾ ਜਾਵੇ।

LEAVE A REPLY

Please enter your comment!
Please enter your name here