ਜਗਰਾਓਂ, 26 ਮਈ ( ਰਾਜੇਸ਼ ਜੈਨ )-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇ ਵਿੱਦਿਅਕ ਖੇਤਰ ਵਿੱਚ ਹਰ ਵਾਰ ਦੀ ਤਰਾਂ ਇਸ ਵਾਰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਇਕ ਸ਼ਾਨਦਾਰ ਸਫਲਤਾ ਹਾਸਲ ਕਰਕੇ ਆਪਣਾ ਨਾਂਮ ਚਮਕਾਇਆ। ਸਕੂਲ ਦੇ ਡਾਇਰੈਕਟਰ ਸਸ਼ੀ ਜੈਨ ਨੇ ਕਿਹਾ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਗੌਰਵੀ ਸਿੰਘ ਨੇ ਆਰਟਸ ਗਰੁੱਪ ਵਿੱਚੋਂ 97.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 14ਵਾਂ ਰੈਂਕ ਅਤੇ ਜਗਰਾਉਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਉਹਨਾਂ ਕਿਹਾ ਕਿ ਸਕੂਲ ਦੇ ਸਾਰੇ ਹੀ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਚੰਗੇ ਨੰਬਰ ਪ੍ਰਾਪਤ ਕਰਕੇ ਪਾਸ ਹੋਏ ਹਨ । ਉਹਨਾਂ ਨੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਸਫਲਤਾ ਦੀ ਵਧਾਈ ਦਿੱਤੀ ਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ। ਸਕੂਲ ਦੇ ਆਰਟਸ ਗਰੁੱਪ ਵਿੱਚੋਂ ਗੌਰਵੀ ਸਿੰਘ ਨੇ 97.2 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਪੰਜਾਬ ਵਿੱਚੋਂ 14ਵਾਂ ਅਤੇ ਜਗਰਾਉਂ ਸ਼ਹਿਰ ਤੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਰਮਨਦੀਪ ਕੌਰ 96.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਦੂਸਰਾ, ਇੰਦਰਪਾਲ ਕੌਰ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ, ਵੀਰਪਾਲ ਕੌਰ ਨੇ 95.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਚੌਥਾ ਅਤੇ ਗੁਰਵੀਰ ਕੌਰ ਅਤੇ ਸੁਨੇਹਾ ਗੁਪਤਾ ਨੇ 94.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਾਂਝੇ ਰੂਪ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ।
ਕਾਮਰਸ ਗਰੁੱਪ ਵਿੱਚੋਂ ਇਸਮੀਤ ਕੌਰ ਨੇ 96.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਸਕੂਲ ਵਿੱਚੋਂ ਦੂਜਾ ਅਤੇ ਕਾਮਰਸ ਗਰੁੱਪ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਹੀ ਸੂਚੀ ਵਿੱਚ ਅਰਸਦੀਪ ਕੌਰ, ਅਨਮੋਲਪ੍ਰੀਤ ਕੌਰ ਅਤੇ ਜਸਨਪ੍ਰੀਤ ਕੌਰ ਨੇ 96.2 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਾਂਝੇ ਤੌਰ ਤੇ ਦੂਜਾ ਸਥਾਨ, ਰੀਆ ਰਾਣੀ ਨੇ 96 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜਾ, ਗੁਣਵੀਰ ਕੌਰ, ਖੁਸ਼ੀ ਅਤੇ ਕ੍ਰਿਤਕਾ ਨੇ 93 ਪ੍ਰਤੀਸ਼ਤ ਅੰਕ ਹਾਸਲ ਕਰਕੇ ਚੌਥਾ, ਗਗਨਪ੍ਰੀਤ ਕੌਰ ਨੇ 93% ਅੰਕ ਹਾਸਲ ਕਰਕੇ ਪੰਜਵਾਂ ਸਥਾਨ ਹਾਸਿਲ ਕੀਤਾ। ਸਾਇੰਸ ਗਰੁੱਪ ਵਿੱਚੋਂ ਮਹਿਕਪ੍ਰੀਤ ਕੌਰ ਨੇ 91 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਾਇੰਸ ਗਰੁੱਪ ਵਿੱਚੋਂ ਪਹਿਲਾ ਸਥਾਨ, ਵਿਪਨਪ੍ਰੀਤ ਸਿੰਘ ਨੇ 90.8 ਪ੍ਰਤੀਸ਼ਤ ਅੰਕ ਲੈ ਕੇ ਦੂਜਾ, ਸੁਖਪ੍ਰੀਤ ਸਿੰਘ ਨੇ 90.2 ਪ੍ਰਤੀਸ਼ਤ ਅੰਕ ਲੈ ਕੇ ਤੀਜਾ, ਅੰਮ੍ਰਿਤ ਸਿੰਘ ਨੇ 89.8 ਪ੍ਰਤੀਸ਼ਤ ਅੰਕ ਲੈੈ ਕੇ ਚੌਥਾ ਤੇ ਸ਼ਿਵਮ ਝਾਂਜੀ ਨੇ 88.4 ਪ੍ਰਤੀਸ਼ਤ ਅੰਕ ਲੈ ਕੇ ਪੰਜਵਾਂ ਸਥਾਨ ਹਾਸਿਲ ਕੀਤਾ। ਸਕੂਲ ਦੇ 43 ਬੱਚਿਆਂ ਨੇ ਇਸ ਪ੍ਰੀਖਿਆ ਵਿੱਚੋਂ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ, 137 ਬੱਚਿਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦੀ ਚਮਕ ਨੂੰ ਬਰਕਰਾਰ ਰੱਖਿਆ। ਸਕੂਲ ਦੇ ਸ਼ਾਨਦਾਰ ਨਤੀਜੇ ’ਤੇ ਪ੍ਰਿੰਸੀਪਲ, ਸੁਪਿਆ ਖਰਾਣਾ ਵੱਲੋਂ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਕੂਲ ਹਮੇਸ਼ਾ ਹੀ ਬੱਚਿਆਂ ਦੇ ਉੱਜਵਲ ਭਵਿੱਖ ਲਈ ਯਤਨਸ਼ੀਲ ਰਿਹਾ ਹੈ। ਇਸ ਨਤੀਜੇ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਅਤੇ ਮਾਪਿਆ ਨੂੰ ਜਾਂਦਾ ਹੈ । ਜਿਨ੍ਹਾਂ ਵੱਲੋਂ ਬੱਚਿਆਂ ਨੂੰ ਅਵਥੱਕ ਮਿਹਮਤ ਕਰਵਾਈ ਜਾਂਦੀ ਹੈ। ਇਸ ਮੌਕੇ ਤੇ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਜੈਨ, ਸ਼੍ਰੀਮਤੀ ਕਾਂਤਾ ਦੇਵੀ, ਡਾਇਰੈਕਟਰ ਸ਼ਸ਼ੀ ਜੈਨ, ਪ੍ਰਿੰਸੀਪਲ ਸੁਪਿ੍ਰਆ ਖੁਰਾਨਾ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਅਧਿਆਪਕ ਵੀਨਾ ਸਹਿਗਲ, ਨਰਿੰਦਰ ਕੌਰ, ਕੁਲਵਿੰਦਰ ਕੌਰ, ਬਬਲੀ ਗੋਇਲ, ਸਬਜੀਤ ਸਿੰਘ ਅਤੇ ਵਿਨੋਦ ਕੁਮਾਰ ਸਮੇਤ ਹੋਰ ਹਾਜ਼ਰ ਸਨ।