ਜਗਰਾਉਂ , 4 ਮਈ ( ਵਿਕਾਸ ਮਠਾੜੂ )- ਲੋਕ ਪੱਖੀ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਸੰਕਲਪ ਅਧੀਨ ਪੰਜਾਬੀ ਗਾਇਕ ਹਰਦੇਵ ਟੂਸਾ ਦਾ ਗੀਤ “ਕਿਰਤੀ ” ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਰਿਲੀਜ ਕਰਨ ਦੀ ਰਸਮ ਅਦਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਤੇ ਇਸ ਗੀਤ ਨੂੰ ਲੋਕ ਸੰਘਰਸ਼ਾਂ ਦੀ ਅਵਾਜ਼ ਦੱਸਿਆ। ਦੱਸਣਯੋਗ ਹੈ ਕਿ ਇਸ ਗੀਤ ਨੂੰ ਕੁਲਦੀਪ ਸਿੰਘ ਲੋਹਟ ਨੇ ਲਿਖਿਆ ਤੇ ਵੀਡੀਓ ਫ਼ਿਲਮਾਂਕਣ ਵੀ ਉਨ੍ਹਾਂ ਦੁਆਰਾ ਹੀ ਕੀਤਾ ਗਿਆ ਹੈ।ਸੰਗੀਤ ਸੁਨੀਲ ਵਰਮਾਂ ਤੇ ਪੇਸ਼ਕਾਰ ਸਰਬਜੀਤ ਸਿੰਘ ਭੱਟੀ ਹਨ। ਮਿਊਜ਼ਿਕ ਵਰਾਂਡਾ ਇੰਟਰਟੇਨਜ਼ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਹਰਦੇਵ ਟੂਸਾ ਨੇ ਖੂਬਸੂਰਤ ਅੰਦਾਜ਼ ਵਿੱਚ ਗਾਇਆ ਹੈ। ਪੇਸ਼ਕਾਰ ਸਰਬਜੀਤ ਸਿੰਘ ਭੱਟੀ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਅਜਿਹੀਆਂ ਲੋਕ ਪੱਖੀ ਕਿਰਤਾਂ ਦੀ ਵੱਡੀ ਲੋੜ ਹੈ ।ਇਸ ਮੌਕੇ ਕਿਸਾਨ ਆਗੂ ਸੁਖਵਿੰਦਰ ਸਿੰਘ ਹੰਬੜਾਂ
ਹਾਕਮ ਸਿੰਘ ਭੱਟੀਆਂ, ਬੇਅੰਤ ਸਿੰਘ ਬਾਣੀਏਵਾਲ,ਲੇਖ ਰਾਜ ਭੱਠਾ ਧੂਹਾਂ ਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।