ਜਗਰਾਉਂ, 12 ਅਕਤੂਬਰ ( ਰਿਤੇਸ਼ ਭੱਟ, ਜੱਸੀ ਢਿੱਲੋਂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਤੀਸਰੀ ਜਮਾਤ ਦੇ ਬੱਚਿਆਂ ਲਈ ਗਣਿਤ ਵਿਸ਼ੇ ਨਾਲ ਸੰਬੰਧਿਤ ਗਤiਵਿਧੀ ਕਰਵਾਈ ਗਈ। ਜਿਸ ਵਿਚ ਬੱਚਿਆਂ ਨੇ ਕਈ ਅਜਿਹੇ ਨਿੱਕੇ-ਨਿੱਕੇ ਸਵਾਲਾਂ ਨੂੰ ਸੌਖੇ ਤਰੀਕੇ ਨਾਲ ਕਰਨਾ ਸਿੱਖਿਆ ਜਿਸ ਨਾਲ ਉਹ ਆਉਣ ਵਾਲੀਆਂ ਜਮਾਤਾਂ ਵਿਚ ਗਣਿਤ ਵਿਸ਼ੇ ਵਿਚ ਚੰਗੀ ਮੁਹਾਰਤ ਹਾਸਲ ਕਰ ਲੈਣਗੇ। ਅਜਿਹੀਆਂ ਗਤੀਵਿਧੀਆਂ ਰਾਹੀਂ ਬੱਚੇ ਸੌਖੇ ਤਰੀਕੇ ਨਾਲ ਵਿਸ਼ਿਆਂ ਨੂੰ ਸਿੱਖ ਲੈਂਦੇ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਨੁੰ ਹੋਰ ਵੀ ਅਜਿਹੀਆਂ ਗਤੀਵਿਧੀਆਂ ਪਈ ਉਤਸ਼ਾਹਿਤ ਕੀਤਾ ਤਾਂ ਜੋ ਉਹ ਆਪਣੇ ਵਿਸ਼ੈ ਬਿਚਲੀਆਂ ਬਰੀਕੀਆਂ ਨੂੰ ਮਨੋਰੰਜਕ ਤਰੀਕੇ ਨਾਲ ਸਿੱਖ ਜਾਂਦੇ ਹਨ। ਇਸ ਤਰ੍ਹਾਂ ਦਾ ਹਾਸਲ ਕੀਤਾ ਗਿਆ ਮੁਕਾਮ ਬੱਚੇ ਨੂੰ ਕਦੇ ਵੀ ਭੁੱਲਦਾ ਨਹੀਂ। ਅਸੀਂ ਆਪਣੀਆਂ ਇਹਨਾਂ ਨਿੱਕੀਆਂ-ਨਿੱਕੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਦਾ ਮੁੱਢਲਾ ਜੀਵਨ ਗਿਆਨਵਾਨ ਬਣ ਕੇ ਉਹਨਾਂ ਨੂੰ ਅਗਲੀਆਂ ਜਮਾਤਾਂ ਲਈ ਤਿਆਰ ਕਰਦੇ ਹਾਂ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ਡਿੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਹਾਜ਼ਰੀ ਭਰੀ।
