ਜਗਰਾਓਂ, 4 ਮਈ ( ਬਲਦੇਵ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਅੱਜ ਤਰਕਸ਼ੀਲਤਾ ਵਿਚ ਲਿਪਟੇ ਟਰਿੱਕ, ਮਸ਼ਹੂਰ ਭਾਨਾ ਜਾਦੂਗਰ ਵੱਲੋਂ ਸਮੂਹ ਵਿਦਿਆਰਥੀਆਂ ਦੇ ਸਨਮੁੱਖ ਰੱਖੇ।ਹਰ ਜਾਦੂ ਭਰੀ ਟਰਿੱਕ ਵਿਖਾਉਣ ਤੋਂ ਬਾਅਦ ਵਿਦਿਆਰਥੀਆਂ ਨੂੰ ਹਰ ਇੱਕ ਜਾਦੂ ਸਿਖਾਇਆ। ਉਸਨੇ ਇਹ ਵੀ ਦੱਸਿਆ ਕਿ ਇਹ ਸਿਰਫ ਹੱਥਾਂ, ਦਿਮਾਗੀ ਕਸਰਤ ਅਤੇ ਵਿਗਿਆਨ ਦੀ ਇਕ ਵਿਲੱਖਣ ਕਲਾ ਹੈ, ਪਿੰਡਾਂ ਵਿਚ ਜਾ ਕੇ,ਅਜਿਹੇ ਟਰਿੱਕ ਬਾਜ਼ ਭੋਲੇ ਭਾਲੇ ਲੋਕਾਂ ਨੂੰ ਇਹ ਕਹਿ ਕੇ ਲੁਟਦੇ ਹਨ ਕਿ ਉਨ੍ਹਾਂ ਕੋਲ ਸਿੱਧੀਆਂ ਹਨ । ਮਿਸਟਰ ਭਾਨਾ ਨੇ ਇਹ ਵੀ ਦੱਸਿਆ ਕਿ ਅਜਿਹੇ ਚਾਲਾਕ ਲੋਕਾਂ ਦੀ ਚੁਗਲ ਵਿਚ ਨਹੀਂ ਆਉਣਾ ਚਾਹੀਦਾ । ਉਸਨੇ ਹਰ ਇੱਕ ਟਰਿੱਕ ਤੋਂ ਬਾਅਦ ਵਿਦਿਆਰਥੀਆਂ ਨੂੰ ਸਿੱਖਿਆਦਾਇਕ ਚੁਟਕਲਿਆਂ, ਟੋਟਕਿਆਂ ਨਾਲ ਖ਼ੂਬ ਹਸਾਉਂਦਿਆਂ, ਉਨ੍ਹਾਂ ਦਾ ਮਨੋਰੰਜਨ ਵੀ ਕੀਤਾ।ਅੱਜ ਦੇ ਇਸ ਛੋਟੇ ਜਿਹੇ ਪ੍ਰੋਗਰਾਮ ਤੋਂ ਵਿਦਿਆਰਥੀਆਂ ਨੇ ਬਹੁਤ ਕੁਝ ਸਿੱਖਿਆ ਹੈ।ਇਸ ਸਮੇਂ ਪ੍ਰਿੰਸੀਪਲ ਵਿਨੋਦ ਕੁਮਾਰ, ਲੈਕਚਰਾਰ ਕੰਵਲਜੀਤ ਸਿੰਘ, ਲੈਕਚਰਾਰ ਬਲਦੇਵ ਸਿੰਘ, ਦਵਿੰਦਰ ਸਿੰਘ, ਵਿਜੇ ਕੁਮਾਰ, ਹਰਮਿੰਦਰ ਸਿੰਘ ਖੈਹਿਰਾ,ਸਰਪ੍ਰੀਤ ਸਿੰਘ, ਹਰਕਮਲਜੀਤ ਸਿੰਘ, ਸੁਖਜੀਤ ਸਿੰਘ, ਸੀਮਾਂ ਸੈਲੀ, ਰਵਿੰਦਰ ਕੌਰ, ਕੁਲਵਿੰਦਰ ਕੌਰ,ਮਨਰਮਨ ਕੌਰ, ਸੁਖਦੀਪ ਕੌਰ, ਪਰਮਿੰਦਰ ਕੌਰ, ਸਰਬਜੀਤ ਕੌਰ, ਕਿਰਨਜੀਤ ਕੌਰ, ਗੁਰਿੰਦਰ ਛਾਬੜਾ, ਪ੍ਰਗਟ ਸਿੰਘ ਆਦਿ ਹਾਜ਼ਰ ਸਨ।