— ਪਟਾਕਿਆਂ ਦੀ ਵਿਕਰੀ ਲਈ ਡਰਾਅ ਸਿਸਟਮ ਰਾਹੀਂ ਡਰਾਅ ਮਿਤੀ 18 ਅਕਤੂਬਰ 2022 ਨੂੰ
ਮਾਲੇਰਕੋਟਲਾ 04 ਅਕਤੂਬਰ : ( ਮਿਅੰਕ ਜੈਨ, ਜੱਸੀ ਢਿੱਲੋਂ) –

ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਸੁਖਪ੍ਰੀਤ ਸਿੰਘ ਨੇ ਡਾਇਰੈਕਟਰ, ਉਦਯੋਗ ਅਤੇ ਕਾਮਰਸ ਵਿਭਾਗ, ਪੰਜਾਬ ਦੇ ਪੱਤਰ ਐਕਸਪਲੋਜਿਵ ਰੂਲਜ਼-2008 ਅਧੀਨ ਗਾਈਡਲਾਈਨਜ਼ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ, ਦੇ ਹੁਕਮਾਂ ਅਨੁਸਾਰ ਦੀਵਾਲੀ/ਗੁਰਪੁਰਬ ਤਿਉਹਾਰ ਦੇ ਮੱਦੇਨਜ਼ਰ ਜੋ ਵਿਅਕਤੀ ਪਟਾਕਿਆਂ ਦੀ ਵਿਕਰੀ ਲਈ ਆਰਜੀ ਲਾਇਸੰਸ ਲੈਣ ਦੇ ਚਾਹਵਾਨ ਨਿਰਧਾਰਿਤ ਪ੍ਰੋਫਾਰਮੇ ਵਿੱਚ ਆਪਣੀਆਂ ਦਰਖਾਸਤਾਂ ਮਿਤੀ 05 ਅਕਤੂਬਰ ਤੋਂ 14 ਅਕਤੂਬਰ ਤੱਕ ਸ਼ਾਮ 05.00 ਵਜੇ ਤੱਕ ਦਫਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੀ ਅਸਲਾ ਸ਼ਾਖਾ ਵਿਖੇ ਜਮਾਂ ਕਰਵਾ ਸਕਦੇ ਹਨ । ਆਰਜੀ ਲਾਇਸੰਸ ਲੈਣ ਦੇ ਚਾਹਵਾਨ ਨਿਰਧਾਰਿਤ ਪ੍ਰੋਫਾਰਮੇ ਅਸਲਾ ਸ਼ਾਖਾ ਤੋਂ ਲੈ ਸਕਦੇ ਹਨ ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਰਾਅ ਸਿਸਟਮ ਰਾਹੀਂ ਡਰਾਅ ਮਿਤੀ 18 ਅਕਤੂਬਰ 2022 ਨੂੰ ਸਵੇਰੇ 10.00 ਵਜੇ ਦਫ਼ਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਖੇ ਕੱਢਿਆ ਜਾਵੇਗਾ,ਡਰਾਅ ਨਿਕਲਣ ਵਾਲੇ ਵਿਅਕਤੀ ਨੂੰ ਹੀ ਪਟਾਕੇ ਵੇਚਣ ਦਾ ਆਰਜੀ ਲਾਇਸੰਸ ਜਾਰੀ ਕੀਤਾ ਜਾਵੇਗਾ ਅਤੇ ਸਬੰਧਤ ਵਿਅਕਤੀ ਪ੍ਰਸ਼ਾਸਨ ਵਲੋਂ ਨਿਰਧਾਰਤ ਜਗ੍ਹਾ ਤੇ ਹੀ ਪਟਾਕਿਆਂ ਦੀ ਵਿਕਰੀ ਕਰ ਸਕੇਗਾ। ਪਟਾਕਿਆਂ ਦੀ ਵਿਕਰੀ ਲਈ ਡਰਾਅ ਰਾਹੀਂ ਉਪ ਮੰਡਲ ਮਾਲੇਰਕੋਟਲਾ, ਅਹਿਮਦਗੜ, ਅਮਰਗੜ੍ਹ ਲਈ ਅਸਥਾਈ (Temporary) ਲਾਇਸੰਸ ਜਾਰੀ ਕੀਤੇ ਜਾਣਗੇ। ਨਿਸ਼ਚਿਤ ਸਮੇਂ ਅਤੇ ਮਿਤੀ ਤੋਂ ਬਾਅਦ ਕੋਈ ਵੀ ਦਰਖਾਸਤ ਵਿਚਾਰੀ ਨਹੀਂ ਜਾਵੇਗੀ।