Home crime ਡੀਲਰਾਂ ਤੋਂ ਤੰਗ ਆ ਕੇ ਧੀਆਂ ਦੇ ਪਿਉ ਨੇ ਮੌਤ ਨੂੰ ਲਾਇਆ...

ਡੀਲਰਾਂ ਤੋਂ ਤੰਗ ਆ ਕੇ ਧੀਆਂ ਦੇ ਪਿਉ ਨੇ ਮੌਤ ਨੂੰ ਲਾਇਆ ਗਲ਼ੇ

56
0

ਅੰਮ੍ਰਿਤਸਰ ਦੇ ਪਤੰਜਲੀ ਸਟੋਰ ‘ਚ ਕਰਦਾ ਸੀ ਕੰਮ
ਅੰਮ੍ਰਿਤਸਰ (ਵਿਕਾਸ ਮਠਾੜੂ) ਛਾਉਣੀ ਥਾਣੇ ਅਧੀਨ ਪੈਂਦੇ ਜੁਝਾਰ ਸਿੰਘ ਐਵੀਨਿਊ ਦੇ ਰਹਿਣ ਵਾਲੇ ਮਨੀਸ਼ ਮੱਲ੍ਹੀ (38) ਨੇ ਸ਼ਨੀਵਾਰ ਰਾਤ ਜ਼ਹਿਰੀਲਾ ਪਦਾਰਥ ਨਿਗਲ ਕੇ ਮੌਤ ਨੂੰ ਗਲੇ ਲਗਾ ਲਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਮਨੀਸ਼ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਪਰੇਸ਼ਾਨ ਸੀ ਕਿਉਂਕਿ ਤਿੰਨ ਡੀਲਰ ਉਸ ਨੂੰ ਪੈਸੇ ਨਹੀਂ ਦੇ ਰਹੇ ਸਨ। ਦੂਜੇ ਪਾਸੇ ਏਡੀਸੀਪੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਸੂਚਨਾ ਮਿਲੀ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ।

ਅਰੁਣ ਕੁਮਾਰ ਨੇ ਦੱਸਿਆ ਕਿ ਮਨੀਸ਼ ਮੱਲ੍ਹੀ ਉਸ ਦਾ ਬਹੁਤ ਕਰੀਬੀ ਦੋਸਤ ਸੀ ਤੇ ਉਹ ਪਤੰਜਲੀ ਵਿੱਚ ਕੰਮ ਕਰਦਾ ਸੀ। ਮਨੀਸ਼ ਦਾ ਵਿਆਹ ਕਰੀਬ 14 ਸਾਲ ਪਹਿਲਾਂ ਹੋਇਆ ਸੀ ਅਤੇ ਹੁਣ ਉਸ ਦੇ ਘਰ ਦੋ ਬੇਟੀਆਂ ਹਨ। ਮਨੀਸ਼ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਪਰੇਸ਼ਾਨ ਚੱਲ ਰਿਹਾ ਸੀ। ਉਸ ਨੇ ਕਈ ਵਾਰ ਮਨੀਸ਼ ਤੋਂ ਉਸ ਦੀ ਸਮੱਸਿਆ ਦਾ ਕਾਰਨ ਪੁੱਛਿਆ ਸੀ ਤਾਂ ਮਨੀਸ਼ ਨੇ ਉਸ ਨੂੰ ਦੱਸਿਆ ਸੀ ਕਿ ਸ਼ਹਿਰ ਦੇ ਤਿੰਨ ਡੀਲਰ ਉਸ ਨੂੰ ਪਤੰਜਲੀ ਦੇ ਸਾਮਾਨ ਲਈ ਪੈਸੇ ਨਹੀਂ ਦੇ ਰਹੇ ਹਨ। ਕੰਪਨੀ ਨੇ ਉਨ੍ਹਾਂ ਤਿੰਨ ਡੀਲਰਾਂ ਨੂੰ 1.5 ਕਰੋੜ ਰੁਪਏ ਦੀ ਬਿਲਿੰਗ ਜਾਰੀ ਕੀਤੀ ਹੈ। ਉਹ ਕਈ ਵਾਰ ਮੁਲਜ਼ਮਾਂ ਦੇ ਚੱਕਰ ਕੱਟ ਚੁੱਕਾ ਹੈ, ਪਰ ਅਕਸਰ ਉਸ ਨੂੰ ਧਮਕੀਆਂ ਦਿੰਦਾ ਸੀ ਕਿ ਉਹ ਪੈਸੇ ਨਹੀਂ ਦੇਵੇਗਾ ਤੇ ਉਸ ਖ਼ਿਲਾਫ਼ ਕੋਈ ਪੁਲਿਸ ਕਾਰਵਾਈ ਨਹੀਂ ਹੋਣ ਦੇਵੇਗਾ। ਅਰੁਣ ਨੇ ਦੱਸਿਆ ਕਿ ਇਸ ਸਬੰਧੀ ਮਨੀਸ਼ ਦਾ ਤਿੰਨ ਡੀਲਰਾਂ ਨਾਲ ਝਗੜਾ ਹੋਇਆ ਸੀ। ਸ਼ਨਿਚਰਵਾਰ ਸਵੇਰੇ ਡੀਲਰਾਂ ਨੇ ਮਨੀਸ਼ ਮੱਲ੍ਹੀ ਨੂੰ ਆਪਣੇ ਘਰ ਬੁਲਾਇਆ ਅਤੇ ਬਹੁਤ ਜ਼ਲੀਲ ਕੀਤਾ। ਅਰੁਣ ਨੇ ਦੋਸ਼ ਲਾਇਆ ਕਿ ਡੀਲਰਾਂ ਤੋਂ ਤੰਗ ਆ ਕੇ ਮਨੀਸ਼ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

LEAVE A REPLY

Please enter your comment!
Please enter your name here