ਬਠਿੰਡਾ (ਬਿਊਰੋ) ਭਗਤਾ ਭਾਈ ਦੇ ਬੱਸ ਵਿੱਚ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨ੍ਹੀ ਭਿਆਨਕ ਸੀ ਕਿ ਇਕ ਬੱਸ ਵਿੱਚ ਬੈਠਾ ਕੰਡਕਟਰ ਬੱਸ ਦੇ ਅੰਦਰ ਹੀ ਸੜ ਗਿਆ ਅਤੇ ਉਸਦੀ ਮੌਤ ਹੋ ਗਈ।ਅੱਗ ਨਾਲ 4 ਬੱਸਾਂ ਨੁਕਸਾਨੀਆਂ ਗਈਆ ਹਨ।ਅੱਗ ਦੀ ਲਪੇਟ ਵਿੱਚ ਆਉਣ ਕਾਰਨ ਦੋ ਨਵੀਆਂ ਬੱਸਾਂ ਨੁਕਸਾਨੀਆਂ ਗਈਆ ਹਨ।ਨਿੱਜੀ ਬੱਸ ਕੰਪਨੀ ਦੇ ਮੈਨੇਜਰ ਨੇ ਆਪਣੇ ਕੰਡਕਟਰ ਗੁਰਦਾਸ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਅੱਗ ਇੰਨੀ ਕੁ ਭਿਆਨਕ ਸੀ ਕਿ ਕੰਡਕਟਰ ਤੋਂ ਬਾਹਰ ਹੀ ਨਹੀਂ ਨਿਕਲਿਆ ਗਿਆ ਅਤੇ ਉਹ ਅੱਗ ਵਿੱਚ ਹੀ ਝੁਲਸਿਆ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਭਗਤਾ ਭਾਈ ਦੇ ਬੱਸ ਸਟੈਡ ਵਿੱਚ ਅਚਾਨਕ ਅੱਗ ਲੱਗ ਗਈ। ਇਸ ਦੌਰਾਨ 4 ਬੱਸਾਂ ਸੜ ਕੇ ਸਵਾਹ ਹੋ ਗਈਆ ਹਨ।ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆ ਆਈਆ ਅਤੇ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ।ਹੁਣ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਅੱਗ ਬਝਾਊ ਵਾਹਨਾਂ ਦੇ ਸਮੇਂ ਸਿਰ ਪਹੁੰਚਣ ਨਾਲ ਆਸ-ਪਾਸ ਖੜ੍ਹੀਆਂ ਕਈ ਹੋਰ ਬੱਸਾਂ ਦਾ ਬਚਾਅ ਹੋ ਗਿਆ।