ਚੰਡੀਗੜ੍ਹ (ਬਿਊਰੋ) ਪੰਜਾਬ ਸਰਕਾਰ ਵੱਲੋਂ ਹੁਣ ਇਕ ਹੋਰ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ।ਹੁਣ ਪੰਜਾਬ ਸਰਕਾਰ ਸੜਕ ਕਿਨਾਰੇ ਰੇਹੜੀ ਫੜੀ ਵਾਲਿਆ ਉੱਤੇ ਸ਼ਿਕੰਜਾ ਕੱਸਣ ਜਾ ਰਹੀ ਹੈ।ਪੰਜਾਬ ਸਰਕਾਰ ਨੇ ਸੜਕ ਕਿਨਾਰੇ ਲੱਗੀਆ ਰੇਹੜੀਆਂ ਹਟਾਉਣ ਦੇ ਹੁਕਮ ਦਿੱਤੇ ਹਨ।ਪੰਜਾਬ ਸਰਕਾਰ ਨੇ ਇਸ ਸੰਬੰਧ ਵਿੱਚ ਸੰਬੰਧਿਤ ਵਿਭਾਗਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਨੇ ਸਮੂਹ ਕਮਿਸ਼ਨਰਾਂ ਨਗਰ ਨਿਗਮਾਂ ਨੂੰ ਫੌਰੀ ਤੌਰ ਉੱਤੇ ਕਾਰਵਾਈ ਅਮਲ ਵਿੱਚ ਲਿਆਉਣ ਦੀ ਹਦਾਇਤ ਦਿੱਤੀ ਹੈ।ਇਸ ਤੋਂ ਇਲਾਵਾ ਸਰਕਾਰ ਨੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਟਰੈਫਿਕ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੱਤਰ ਜਾਰੀ ਹੋ ਗਿਆ ਹੈ ਹੁਣ ਇਹ ਆਸ ਲਗਾਈ ਜਾ ਰਹੀ ਹੈ ਕਿ ਪ੍ਰਸ਼ਾਸਨ ਸੜਕ ਕਿਨਾਰੇ ਲੱਗੀਆ ਰੇਹੜੀਆਂ ਨੂੰ ਜਲਦ ਹੀ ਹਟਾਏਗਾ।