‘‘ ਜਿਸ ਤਨ ਲਾਗੇ ਸੋ ਤਨ ਜਾਣੇ ’’
ਪੰਜਾਬ ਲਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਗਲ ਨੂੰ ਦੇਸ਼ ਦੇ ਘਾਗ ਨੇਤਾ ਅਤੇ ਚਾਣਕਿਆ ਨੀਤੀ ਦਾ ਮਾਹਿਰ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਵੱਲੋਂ ਉਨ੍ਹਾਂ ਖਿਲਾਫ ਸੰਗੀਨ ਧਾਰਾ ਤਹਿਤ ਮੁਕੱਦਮਾ ਦਰਜ ਕਰਨ ਤੋਂ ਬਾਅਦ ਪੰਜਾਬ ਤੇ ਲੰਬਾ ਸਮਾਂ ਰਾਜ ਕਰਨ ਵਾਲੇ ਬਾਦਲ ਸਾਹਿਬ ਨੂੰ ਅਗਿਸਾਸ ਹੋਇਆ ਕਿ ਉਨ੍ਹਾਂ ਤੇ ਮਾਨ ਸਰਕਾਰ ਨੇ ਗਲਤ ਮੁਕਦਮਾ ਦਰਜ ਕੀਤਾ ਹੈ। ਇਸ ਗੱਲ ਦੀ ਉਨ੍ਹਾਂ ਨੂੰ ਧੁਰ ਅੰਦਰ ਤੋਂ ਤਕਲੀਫ ਮਹਿਸੂਸ ਹੋ ਰਹੀ ਹੈ। ਉਨ੍ਹਾਂ ਦੀ ਇਹ ਤਕਲੀਫ ਬਿਲਕੁਲ ਜਾਇਜ ਹੈ ਕਿਉਂਕਿ ਜੇਕਰ ਕਿਸੇ ’ਤੇ ਗਲਤ ਮਾਮਲਾ ਦਰਜ ਕੀਤਾ ਜਾਂਦਾ ਹੈ ਤਾਂ ਉਸ ਦਾ ਭਵਿੱਖ ਦਾਅ ’ਤੇ ਲੱਗ ਜਾਂਦਾ ਹੈ ਅਤੇ ਇਸ ਕਾਰਨ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਬੇ-ਹੱਦ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ’ਚੋਂ ਗੁਜ਼ਰਨਾ ਪੈੰਦਾ ਹੈ ਅਤੇ ਭਾਰੀ ਆਰਥਿਕ ਨੁਕਸਾਨ ਵੀ ਝੱਲਣਾ ਪੈੰਦਾ ਹੈ। ਪਰ ਸਿਆਸੀ ਲੋਕਾਂ ਲਈ ਇਹ ਮਹਿਜ਼ ਇੱਕ ਖੇਡ ਹੀ ਹੈ।
‘‘ ਜਿਸ ਤਨ ਲਾਗੇ ਸੋ ਤਨ ਜਾਣੇ ..’’
ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪ੍ਰਕਾਸ਼ ਸਿੰਘ ਬਾਦਲ ’ਤੇ ਸੰਗੀਨ ਧਾਰਾ ਅਧੀਨ ਮੁਕਦਮਾ ਦਰਜ ਕੀਤਾ ਗਿਆ ਹੈ ਤਾਂ ਉਹ ਇਸਨੂੰ ਪੰਜਾਬ ਦੀ ਅਮਨ ਸ਼ਾਂਤੀ , ਕਾਨੂੰਨ ਵਿਵਸਥਾ ਅਤੇ ਆਪਸੀ ਸਦਭਾਵਨਾ ਨੂੰ ਖਤਰਾ ਦਰਸਾ ਰਹੇ ਹਨ। ਪੰਜਾਬ ਦਾ ਮਾਹੌਲ ਬਿਗਾੜਣ ਅਤੇ ਪੰਜਾਬ ਨੂੰ ਬਲਦੀ ਅੱਗ ਵਿਚ ਧਕੇਲਣ ਦੀ ਸਾਜਿਸ਼ ਗਰਦਾਨ ਰਹੇ ਹਨ। ਇਹ ਤਾਂ ਹਮੇਸ਼ਾ ਹੀ ਹੁੰਦਾ ਹੈ ਜਦੋਂ ਇਨ੍ਹਾਂ ਆਗੂਆਂ ’ਤੇ ਕੋਈ ਸੰਕਟ ਆਉਂਦਾ ਹੈ ਤਾਂ ਅਚਾਨਕ ਪੰਥ ਤੇ ਖਤਰਾ ਮੰਡਰਾਉਣ ਲੱਗਦਾ ਹੈ। ਪਰ ਹੁਣ ਪੰਜਾਬ ਦੇ ਲੋਕ ਇਨ੍ਹਾਂ ਦੇ ਝਾਂਸੇ ਵਿਚ ਨਹੀਂ ਆਉਣ ਵਾਲੇ। ਮੈਂ ਬਾਦਲ ਸਾਹਬ ਨੂੰ ਯਾਦ ਕਰਾਉਣਾ ਚਾਹਾਂਗਾ ਕਿ ਜਦੋਂ ਉਹ ਸੱਤਾ ਵਿੱਚ ਸਨ ਤਾਂ ਉਨ੍ਹਾਂ ਦੇ ਰਾਜ ਦੌਰਾਨ ਕਈ ਬੇਕਸੂਰ ਲੋਕਾਂ ਨੂੰ ਤੁਹਾਡੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਅਤੇ ਜਥੇਦਾਰਾਂ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾੰਦਾ ਰਿਹਾ। ਉਨ੍ਹਾਂ ਵਿੱਚੋਂ ਤੁਹਾਡੀ ਜਮਾਤ ਦੇ ਬਹੁਤੇ ਨੁਮਾਇੰਦੇ ਪੁਲਿਸ ਪ੍ਰਸ਼ਾਸਨ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਂਦੇ ਦੇਖੇ ਜਾੰਦੇ ਸਨ। ਤੁਹਾਡੀ ਸਰਕਾਰ ਦੇ ਮੰਤਰੀਆਂ ਅਤੇ ਜਥੇਦਾਰਾਂ ਵਲੋਂ ਕਾਨੂੰਨੀ ਦਖਲ ਅੰਦਾਜੀ ਕਾਰਨ ਅਨੇਤਾਂ ਲੋਕਾਂ ਨੂੰ ਅੱਜ ਤੱਕ ਇਨਸਾਫ ਹਾਸਿਲ ਨਹੀਂ ਹੋ ਸਕਿਆ। ਇਸ ਦੀ ਸਭ ਤੋਂ ਵੱਡੀ ਉਦਹਾਰਣ ਮੈਂ ਖੁਦ ਹਾਂ। ਆਓ ਤੁਹਾਨੂੰ ਯਾਦ ਕਰਵਾ ਦਿੱਾਂ ਇਕ ਵਰਤਾਰਾ। ਤੁਹਾਡੀ ਸਰਕਾਰ ਦੇ ਇਕ ਪਾਵਰਫੁੱਲ ਮੰਤਰੀ ਦੀ ਦਖਲ ਅੰਦਾਜੀ ਕਾਨ ਮੈਨੂੰ ਇਨਸਾਫ ਹਾਸਿਲ ਨਹੀਂ ਹੋਇਆ। ਮੈਂ ਤੁਹਾਡੇ ਵਲੋਂ ਸਿੱਧਵਾਂਬੇਟ ਇਲਾਕੇ ਵਿਚ ਇਕ ਸੰਗਤ ਦਰਸ਼ਨ ਪ੍ਰੋਗ੍ਰਾਮ ਤੇ ਤੁਹਾਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਤਾਂ ਤੁਸੀਂ ਮੈਨੂੰ ਸਭ ਕੁਝ ਸੁਨਣ ਅਤੇ ਸਮਝਣ ਦੇ ਬਾਵਜੂਦ ਇਹ ਕਿਹਾ ਸੀ ਕਿ ਤੁਸੀਂ ਆਪਣੇ ਹਲਕੇ ਦੇ ਵਿਧਾਇਕ ਨੂੰ ਆਖੋ ਉਹ ਮੇਰੇ ਨਾਲ ਗੱਲ ਕਰਨਗੇ। ਪਰ ਉਸ ਸਮੇਂ ਸਾਡੇ ਇਲਾਕੇ ਦਾ ਵਿਧਾਇਕ ਵੀ ਪੂਰੀ ਹਕੀਕਤ ਨੂੰ ਜਾਣਦੇ ਹੋਏ ਵੀ ਸੱਚ ਦੇ ਹੱਕ ਵਿੱਚ ਨਹੀਂ ਖੜ੍ਹਣ ਦੀ ਹਿੰਮਤ ਨਹੀਂ ਦਿਖਾ ਸਕਿਆ। ਉਸਤੋਂ ਬਾਅਦ ਹਲਵਾਰੇ ਸੰਗਚਤ ਦਰਸ਼ਨ ਵਿਚ ਮੈਂ ਫਿਰ ਤੁਹਾਡੇ ਪਾਸ ਫਰਿਆਦ ਕੀਤੀ ਪਰ ਕੁਝ ਵੀ ਅਸਰ ਨਹੀਂ ਹੋਇਆ। ਇਸ ਲਈ ਹੁਣ ਜੇਕਰ ਤੁਹਾਡੇ ਖਿਲਾਫ ਕੋਈ ਕਾਰਵਾਈ ਹੋਈ ਹੈ ਤਾਂ ਉਸਨੂੰ ਗਲਤ ਕਹਿਣਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਜਦੋਂ ਤੁਸੀਂ ਖੁਦ ਪਾਵਰ ਵਿਚ ਸੀ ਤਾਂ ਪੀੜਤ ਲੋਕਾਂ ਨੂੰ ਇਨਸਾਫ ਨਹੀਂ ਦੇ ਸਕੇ। ਪ੍ਰਕਾਸ਼ ਸਿੰਘ ਬਾਦਲ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਆਪਣੇ ਲਿਖੇ ਪੱਤਰ ਵਿੱਚ ਇਸ ਗੱਲ ਦਾ ਇਕਬਾਲ ਕੀਤਾ ਹੈ ਕਿ ਉਹਨਾਂ ਦੇ ਮੁੱਖ ਮੰਤਰੀ ਹੁੰਦਿਆਂ ਬਹੁਤ ਹੀ ਨਿੰਦਣਯੋਗ ਘਟਨਾਵਾਂ ਵਾਪਰੀਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਗੋਲੀ ਕਾੰਡ ਵੀ ਉਹਨਾਂ ਦੇ ਸ਼ਾਸਨਕਾਲ ਦੌਰਾਨ ਵਾਪਰੇ ਸਨ। ਸਾਬਕਾ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹ ਪਹਿਲੇ ਦਿਨ ਤੋਂ ਹੀ ਇਨ੍ਹਾਂ ਘਟਨਾਵਾਂ ਦੀ ਨਿਰਪੱਖਤਾ ਨਾਲ ਜਾਂਚ ਚਾਹੁੰਦੇ ਸਨ। ਪਰ ਉਨ੍ਹਾਂ ਤੋਂ ਬਾਅਦ ਆਈਆਂ ਕਾਂਗਰਸ ਸਰਕਾਰ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਨ੍ਹਾਂ ਮੁੱਦਿਆਂ ’ਤੇ ਸਿਰਫ਼ ਸਿਆਸਤ ਕੀਤੀ ਜਾ ਰਹੀ ਹੈ। ਹੁਣ ਸਵਾਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਇਹ ਗੱਲ ਕਹਿ ਰਹੇ ਹਨ ਪਰ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਚਾਹੁੰਦੇ ਸਨ, ਜਦੋਂ ਇਹ ਘਟਨਾਵਾਂ ਵਾਪਰੀਆਂ ਉਸ ਸਮੇਂ ਤਾਂ ਸੂਬੇ ਦੀ ਸਾਰੀ ਵਾਗਡੋਰ ਤੁਹਾਡੇ ਹੱਥਾਂ ਵਿਚ ਸੀ। ਇਸ ਲਈ ਉਸ ਨੂੰ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨ ਤੋਂ ਤੁਹਾਨੂੰ ਉਸ ਸਮੇਂ ਕਿਸ ਨੇ ਰੋਕਿਆ ? ਆਪਣੇ ਰਾਜ ਦੌਰਾਨ ਬੇਅਦਬੀ ਅਤੇ ਹਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਫੜ ਕੇ ਜੇਲਾਂ ਵਿਚ ਕਿਉਂ ਨਹੀਂ ਸੁੱਟਿਆ ? ਇਤਿਹਾਸ ਗਵਾਹ ਹੈ ਕਿ ਪੰਜਾਬ ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤੱਕ ਅਨੇਕਾਂ ਅਜਿਹੇ ਮਾਮਲੇ ਸਾਹਮਣੇ ਆਏ ਜਿੰਨਾਂ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੋਈ ਹੱਲ ਨਹੀਂ ਹੋਇਆ। ਇਸ ਪਿੱਛੇ ਸਿਰਫ ਰਾਜਨੀਤੀ ਹੈ। ਇਹ ਸਾਰੇ ਗੰਭੀਰ ਮੁੱਦੇ ਸਿਰਫ ਚੋਣਾਂ ਸਮੇਂ ਹੀ ਬਾਹਰ ਆਉਂਦੇ ਗਨ। ਚੋਣਾਂ ਸਮੇਂ ਰਾਜਨੀਤਿਕ ਲੋਕ ਵੱਡੇ-ਵੱਡੇ ਦਾਅਵੇ ਕਰਦੇ ਹਨਮ ਅਤੇ ਪੁਰਾਣੇ ਮੁਰਦੇ ਉਖਾੜ ਕੇ ਲੋਕਾਂ ਨੂੰ ਪ੍ਰਭਾਵਿਤ ਅਤੇ ਇਮੋਸ਼ਨਲ ਕਰਕੇ ਆਪਣਾ ਉੱਲੂ ਸਿੱਧਾ ਕਰਦੇ ਹਨ। ਪਰ ਜਿਵੇਂ ਹੀ ਚੋਣਾਂ ਖਤਮ ਹੁੰਦੀਆਂ ਹਨ ਤਾਂ ਉਹ ਸਾਰੇ ਮੁੱਦੇ ਅਗਲੀਆਂ ਚੋਣਾਂ ਤੱਕ ਬਕਸੇ ਵਿੱਚ ਬੰਦ ਹੋ ਜਾਂਦੇ ਹਨ। ਜੇਕਰ ਸਿੱਧੇ ਤੌਰ ’ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਕੋਈ ਵੀ ਮਾਮਲਾ ਹੱਲ ਹੋ ਗਿਆ ਤਾਂ ਰਾਜਨੀਤਿਕ ਲੋਕ ਚੋਣਾਂ ਸਮੇਂ ਹਥਿਆਰ ਕਿਹੜਾ ਵਰਤਣਗੇ। ਇਹ ਕੁਦਰਤ ਦਾ ਨਿਯਮ ਹੈ ਕਿ ‘‘ ਜੋ ਬੀਜਿਆ ਹੈ ਉਹੀ ਵੱਢਣਾ ਹੈ ’’ ਯਾਦ ਰੱਖੋ ਤੁਹਾਡੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੇਲ ਬੇਇਨਸਾਫੀਆਂ ਕੀਤੀਆਂ ਗਈਆਂ। ਬੇ ਕਸੂਰ, ਮਜਬੂਰ ਲੋਕਾਂ ਨੂੰ ਇਨਸਾਫ ਦਵਾਉਣ ਦੀ ਬਜਾਏ ਇਨਸਾਫ ਨਾ ਮਿਲ ਸਕੇ ਉਸ ਲਈ ਦੋਸ਼ੀਆਂ ਦੀ ਸਹਾਇਤਾ ਕੀਤੀ ਗਈ। ਜਿਸਲ ਕਾਰਨ ਮਜਬੂਰ, ਬੇ ਕਸੂਰ ਪੀੜਤ ਲੋਕਾਂ ਦੀਆਂ ਬਦ ਦੁਆਵਾ ਕਾਰਨ ਤੁਹਾਡੀ ਪਾਰਟੀ ਨੂੰ ਅਸਮਾਨ ਤੋਂ ਹੇਠਾਂ ਜ਼ਮੀਨ ਦੇ ਧਰਾਤਲ ਤੱਕ ਪਟਕਾ ਕੇ ਮਾਰਿਆ। ਇਥੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇਹ ਸਿੱਖ ਲੈਣਾ ਚਾਹੀਦਾ ਹੈ ਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਜੇਕਰ ਪ੍ਰਮਾਤਮਾ ਤੁਹਾਨੂੰ ਕੋਈ ਤਾਕਤ ਜਾਂ ਪਾਵਰ ਦਿੰਦਾ ਹੈ ਤਾਂ ਉਸ ਦੀ ਵਰਤੋਂ ਸਹੀ ਅਤੇ ਲੋਕਾਂ ਦੇ ਭਲੇ ਲਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਕੁਦਰਤ ਦਾ ਨਿਯਮ ਹੈ ਕਿ ਜੋ ਅਸਮਾਨ ’ਚ ਉੱਡ ਰਿਹਾ ਹੈ ਉਸ ਨੇ ਇਕ ਦਿਨ ਜ਼ਮੀਨ ’ਤੇ ਹੀ ਵਾਪਿਸ ਆਉਣਾ ਹੈ। ਜੇਕਰ ਪਾਵਰ ਵਿਚ ਹੁੰਦੇ ਹੋਏ ਤੁਸੀਂ ਆਪਣੇ ਫਰਜ ਨੂੰ ਪਹਿਚਾਣ ਕੇ ਮਜਲੂਮਾਂ ਦੀ ਸਹਾਇਤਾ ਕਰਦੇ ਹੋ ਤਾਂ ਜਮੀਨ ਤੇ ਡਿੱਗਦੇ ਸਮੇਂ ਤੁਹਾਨੂੰ ਬੋਚਣ ਵਾਲੇ ਹਜਾਰਾਂ ਹੱਥ ਤੁਹਾਡਾ ਬਚਾਅ ਕਰਨ ਲਈ ਉੱਠਦੇ ਹਨ।
ਹਰਵਿੰਦਰ ਸਿੰਘ ਸੱਗੂ।