ਲੁਧਿਆਣਾ, 26 ਅਗਸਤ ( ਅਸ਼ਵਨੀ )- ਰਾਸਟਰੀ ਭਾਸ਼ਾ ਕਮੇਟੀ ਦੀ ਇਨਕਮ ਟੈਕਸ ਭਵਨ ਰਿਸ਼ੀ ਨਗਰ ਦੇ ਮਲਟੀਪਰਪਜ ਵਿੱਚ ਹੋਈ ਮੀਟਿੰਗ ਦੋਰਾਨ ਉਘੀ ਹਿੰਦੀ ਕਵਿਤਰੀ ਡਾ. ਜਸਪੀ੍ਤ ਕੋਰ ਫ਼ਲਕ ਨੂੰ ੳਨਾਂ ਦੀ ਹਿੰਦੀ ਸਾਹਿਤ ਅਤੇ ਕਵਿਤਾ ਲੲੀ ਮਹੱਤਵ ਪੂਰਨ ਯੋਗਦਾਨ ਸਦਕਾ ਰਾਜ ਭਾਸ਼ਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਮੋਕੇ ਕਮੇਟੀ ਦੇ ਪ੍ਧਾਨ ਸੀ੍ ਵਿਕਰਮ ਗੋੜ. ਉਪ ਪ੍ਧਾਨ ਨਾਰਦਾਸ ਲਲਿਤ ਕਿ੍ਸ਼ਣ ਦਹੀਆ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ । ਮੀਟਿੰਗ ਦੀ ਸਮੁੱਚੀ ਕਾਰਵਾਈ ਨਾਰਦਾਸ ਦੀ ਸੱਕਤਰ ਕਿਰਨ ਸਾਹਨੀ ਵੱਲੋਂ ਚਲਾੲੀ ਗਈ । ਇਸ ਮੋਕੇ ਡਾ.ਫ਼ਲਕ ਨੇ ਇਹ ਰਾਜ਼ ਭਾਸ਼ਾ ਐਵਾਰਡ ਮਿਲਣ ਤੇ ਖੁਸੀ ਜ਼ਾਹਰ ਕਰਦਿਆ ਆਪਣੇ ਆਪ ਨੂੰ ਸੁਭਾਗਾ ਮੰਨਦੇ ਹੋਏ ਇਹ ਸਨਮਾਨ ਦੇਣ ਤੇ ਅਯੋਜਕਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਅਤੇ ਇਹ ਇਨਾਮ ਨੂੰ ਉਨ੍ਹਾਂ ਆਪਣੇ ਮਾਤਾ ਪਿਤਾ .ਅਧਿਆਪਕਾਂ ਅਤੇ ਸਾਥੀ ਸਾਹਿਤਕਾਰਾਂ ਦੇ ਨਾਮ ਕਰਦੇ ਹੋਏ ਅੱਗੇ ਤੋਂ ਹੋਰ ਤੱਰਕੀਆ ਕਰਨ ਦਾ ਪ੍ਣ ਲਿਆ ।