Home Health ਸਿਵਲ ਹਸਪਤਾਲ ਜਗਰਾਉਂ ਵਿਖੇ 38ਵਾਂ ਅੱਖਾਂ ਦਾਨ ਪੰਦਰਵਾੜਾ ਸ਼ੁਰੂ

ਸਿਵਲ ਹਸਪਤਾਲ ਜਗਰਾਉਂ ਵਿਖੇ 38ਵਾਂ ਅੱਖਾਂ ਦਾਨ ਪੰਦਰਵਾੜਾ ਸ਼ੁਰੂ

46
0


ਜਗਰਾਓਂ, 26 ਅਗਸਤ ( ਜਗਰੂਪ ਸੋਹੀ, ਰਾਜਨ ਜੈਨ )- ਸਿਵਲ ਹਸਪਤਾਲ ਜਗਰਾਉਂ ਵਿਖੇ ਐਸ.ਐਮ.ਓ ਡਾ: ਪ੍ਰਤਿਭਾ ਸਾਹੂ ਵਰਮਾ ਦੀ ਅਗਵਾਈ ਹੇਠ 38ਵਾਂ ਅੱਖਾਂ ਦਾਨ ਪੰਦਰਵਾੜਾ ਸ਼ੁਰੂ ਕੀਤਾ ਗਿਆ । ਇਸ ਮੌਕੇ ਐਸ.ਐਮ.ਓ ਡਾ.ਪ੍ਰਤਿਭਾ ਸਾਹੂ ਵਰਮਾ ਨੇ ਕਿਹਾ ਕਿ ਇਸ ਦੁਨੀਆਂ ਵਿੱਚ ਅੰਨ੍ਹੇਪਣ ਨੂੰ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਮੌਤ ਤੋਂ ਬਾਅਦ ਵੀ ਨੇਤਰਹੀਣ ਵਿਅਕਤੀ ਮਨੁੱਖੀ ਦਾਨ ਦੀਆਂ ਅੱਖਾਂ ਨਾਲ ਦੁਬਾਰਾ ਦੁਨੀਆਂ ਨੂੰ ਦੇਖ ਸਕੇ। ਉਨ੍ਹਾਂ ਸਾਰਿਆਂ ਨੂੰ ਅੱਖਾਂ ਦਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਅੱਖਾਂ ਦੇ ਮਾਹਿਰ ਡਾ: ਅਮਨਦੀਪ ਕੌਰ ਅਤੇ ਡਾ: ਈਸ਼ਾ ਢੀਂਗਰਾ ਅਤੇ ਡਾ: ਅਨਿਕਸ਼ਾਮਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਇਸ ਸਬੰਧੀ ਡਾ: ਅਮਨਦੀਪ ਕੌਰ ਨੇ ਕਿਹਾ ਕਿ ਇੱਕ ਮਨੁੱਖ ਆਪਣੀ ਮੌਤ ਤੋਂ ਬਾਅਦ ਦੋ ਵਿਅਕਤੀਆਂ ਨੂੰ ਦਰਸ਼ਨ ਦੇ ਸਕਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੈਂਸਰ, ਏਡਜ਼ ਜਾਂ ਕਾਲਾ ਪੀਲੀਆ ਜਾਂ ਉਸ ਦੀਆਂ ਪੁਤਲੀਆਂ ਖਰਾਬ ਹਨ। ਉਨ੍ਹਾਂ ਲੋਕਾਂ ਦੀਆਂ ਅੱਖਾਂ ਕਿਸੇ ਕੰਮ ਨਹੀਂ ਆਉਂਦੀਆਂ। ਪਰ ਜੇ ਕਿਸੇ ਨੇ ਅਪਰੇਸ਼ਨ ਕਰਵਾ ਲਿਆ ਜਾਂ ਲੈਂਜ਼ ਲਗਵਾਏ। ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਲਗਾਈਆਂ ਜਾ ਸਕਦੀਆਂ ਹਨ। ਇਸ ਸਬੰਧੀ ਡਾ: ਈਸ਼ਾ ਢੀਂਗਰਾ ਨੇ ਦੱਸਿਆ ਕਿ ਮੌਤ ਤੋਂ ਬਾਅਦ ਹੀ ਅੱਖਾਂ ਦਾਨ ਕਰਨ ਨਾਲ ਕਿਸੇ ਹੋਰ ਵਿਅਕਤੀ ਦੀ ਪੁਤਲੀ ਖਰਾਬ ਹੋ ਜਾਂਦੀ ਹੈ ਅਤੇ ਅੱਖ ਦਾ ਪਰਦਾ ਠੀਕ ਰਹਿੰਦਾ ਹੈ ਤਾਂ ਉਸ ਮਰੀਜ਼ ਦੀ ਅੱਖ ਦੀ ਪੁਤਲੀ ਲਗਾ ਕੇ ਉਸ ਦਾ ਅੰਨ੍ਹਾਪਣ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਦਾਨ ਕਰਨ ਸਮੇਂ ਮ੍ਰਿਤਕ ਵਿਅਕਤੀ ਦੀ ਪੂਰੀ ਅੱਖ ਕੱਢ ਕੇ ਉਸ ਦੀ ਥਾਂ ’ਤੇ ਦੂਜੀ ਅੱਖ ਪਾਈ ਜਾਂਦੀ ਹੈ ਤਾਂ ਜੋ ਸੰਸਕਾਰ ਸਮੇਂ ਦੇਖਣ ਮੌਕੇ ਕਿਸੇ ਨੂੰ ਬੁਰਾ ਮਹਿਸੂਸ ਨਾ ਹੋਵੇ। ਦਾਨ ਕੀਤੀ ਅੱਖ ਦਾ ਕੋਰਨੀਆ ਕਿਸੇ ਲੋੜਵੰਦ ਮਰੀਜ਼ ਦੀ ਅੱਖ ਵਿੱਚ ਲਗਾਇਆ ਜਾਂਦਾ ਹੈ। ਅੱਖਾਂ ਦਾਨ ਬਹੁਤ ਹੀ ਨੇਕ ਦਾਨ ਹੈ। ਹਰੇਕ ਵਿਅਕਤੀ ਨੂੰ ਅੱਖਾਂ ਦਾਨ ਲਈ ਫਾਰਮ ਭਰਨਾ ਚਾਹੀਦਾ ਹੈ ਤਾਂ ਜੋ ਅੰਨ੍ਹੇਪਣ ਦਾ ਖਾਤਮਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਿਹਤਮੰਦ ਨੌਜਵਾਨ ਜਾਂ ਬਿਮਾਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਕ ਮੈਂਬਰ ਅੱਖਾਂ ਦਾਨ ਬੈਂਕ ਜਾਂ ਨਜ਼ਦੀਕੀ ਸਿਵਲ ਹਸਪਤਾਲ ਦੇ ਅੱਖਾਂ ਦੇ ਵਿਭਾਗ ਨਾਲ ਸੰਪਰਕ ਕਰਕੇ ਅੱਖਾਂ ਦਾਨ ਕਰਨ। ਇਸ ਮੌਕੇ ਡਾ: ਧੀਰਜ ਸਿੰਗਲਾ ਸਮੇਤ ਹੋਰ ਸਟਾਫ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here