ਜਗਰਾਉਂ, 26 ਫਰਵਰੀ ( ਧਰਮਿੰਦਰ, ਬੌਬੀ ਸਹਿਜਲ )-ਆਲ ਫਰੈਂਡਜ਼ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਸਵਰਗੀ ਕੁਲਦੀਪ ਸਿੰਘ ਗਰੇਵਾਲ ਦੀ ਯਾਦ ਵਿੱਚ ਦਲਜਿੰਦਰਪਾਲ ਕੌਰ ਗਰੇਵਾਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ 4 ਮਾਰਚ ਦਿਨ ਸ਼ਨੀਵਾਰ ਨੂੰ ਸਨਮਤੀ ਵਿਮਲ ਜੈਨ ਸਕੂਲ ਸਾਹਮਣੇ ਨਗਰ ਕੌਂਸਲ ਦਫ਼ਤਰ ਵਿਖੇ ਦਸਵਾਂ ਅੱਖਾਂ ਦਾ ਮੁਫ਼ਤ ਜਾਂਚ ਅਪ੍ਰੇਸ਼ਨ ਕੈਂਪ ਲਗਾਇਆ ਜਾਵੇਗਾ। ਇਸ ਸਬੰਧੀ ਈ.ਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਸੰਕਰਾ ਹਸਪਤਾਲ ਮੁੱਲਾਪੁਰ ਦੇ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਜਾਵੇਗਾ ਅਤੇ ਅਪ੍ਰੇਸ਼ਨ ਕਲੱਬ ਵਲੋਂ ਫ੍ਰੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਮੁਫ਼ਤ ਇਲੈਕਟ੍ਰੋਹੋਮਿਓਪੈਥੀ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਡਾ: ਮਨਪ੍ਰੀਤ ਸਿੰਘ ਚਾਵਲਾ ਮਰੀਜ਼ਾਂ ਦਾ ਚੈਕਅੱਪ ਕਰਨਗੇ।
