Home ਧਾਰਮਿਕ ਜਥਾ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨਾਂ ਲਈ ਰਵਾਨਾ

ਜਥਾ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨਾਂ ਲਈ ਰਵਾਨਾ

49
0


ਫਗਵਾੜਾ(ਵਿਕਾਸ ਮਠਾੜੂ)ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਸਿੱਖਿਆਰਥਣਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾ ਦੀ ਯਾਤਰਾ ਕਰਵਾਈ ਗਈ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਸਹਿਯੋਗ ਨਾਲ ਆਯੋਜਿਤ ਇਸ ਧਾਰਮਿਕ ਯਾਤਰਾ ਨੂੰ ਉਨਾਂ੍ਹ ਦੀ ਧਰਮ ਪਤਨੀ ਤੇ ਸਮਾਜ ਸੇਵਿਕਾ ਅਨੀਤਾ ਕੈਂਥ ਨੇ ਅੱਜ ਸਵੇਰੇ ਝੰਡੀ ਦਿਖਾਕੇ ਰਵਾਨਾ ਕੀਤਾ। ਉਨਾਂ੍ਹ ਸਮੂਹ ਯਾਤਰੀਆਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਧਾਰਮਿਕ ਅਸਥਾਨਾ ਦੀ ਯਾਤਰਾ ਨਾਲ ਮਨ ਸ਼ੁੱਧ ਹੁੰਦਾ ਹੈ ਤੇ ਆਤਮਿਕ ਸ਼ਾਂਤੀ ਮਿਲਦੀ ਹੈ। ਚੰਗੀ ਗੱਲ ਇਹ ਹੈ ਕਿ ਯਾਤਰੀਆਂ ਨੂੰ ਗੁਰੂ ਧਾਮਾ ਦੇ ਨਾਲ ਹੀ ਵਿਰਾਸਤ ਏ ਖਾਲਸਾ ਦੀ ਯਾਤਰਾ ਕਰਦਿਆਂ ਪੰਜਾਬ ਦੇ ਅਮੀਰ ਵਿਰਸੇ ਨਾਲ ਜੁੜਨ ਦਾ ਮੌਕਾ ਵੀ ਮਿਲੇਗਾ। ਉਨਾਂ੍ਹ ਦੱਸਿਆ ਕਿ ਉਨਾਂ੍ਹ ਦਾ ਪਰਿਵਾਰ ਲੰਮੇ ਸਮੇਂ ਤੋਂ ਸਰਬ ਨੌਜਵਾਨ ਸਭਾ ਨਾਲ ਜੁੜਿਆ ਹੋਇਆ ਹੈ। ਸਭਾ ਵਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਬਹੁਤ ਸਾਰੇ ਸਮਾਜ ਸੇਵੀ ਕਾਰਜ ਕੀਤੇ ਜਾ ਰਹੇ ਹਨ ਜਿਨਾਂ੍ਹ ਤੋਂ ਹੋਰਨਾਂ ਸੰਸਥਾਵਾਂ ਨੂੰ ਵੀ ਸੇਧ ਮਿਲਦੀ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਯਾਤਰਾ ਤਹਿਤ ਸਿੱਖਿਆਰਥਣਾ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਇਲਾਵਾ ਵਿਰਾਸਤ-ਏ-ਖਾਲਸਾ, ਕਿਲਾ ਆਨੰਦਗੜ੍ਹ, ਬਾਬਾ ਬੁੱਢਣ ਸ਼ਾਹ, ਬਾਬਾ ਗੁਰਦਿੱਤਾ ਜੀ, ਕੀਰਤਪੁਰ ਸਾਹਿਬ, ਗੁਰਦੁਆਰਾ ਭੱਠਾ ਸਾਹਿਬ ਤੇ ਗੁਰਦੁਆਰਾ ਪਰਿਵਾਰ ਵਿਛੋੜਾ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਪ੍ਰਧਾਨ ਸੁਖਵਿੰਦਰ ਸਿੰਘ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਲੋਂ ਮਿਲੇ ਸਹਿਯੋਗ ਤੇ ਸ੍ਰੀਮਤੀ ਅਨੀਤਾ ਕੈਂਥ ਵਲੋਂ ਯਾਤਰਾ ਦੌਰਾਨ ਖਾਣ-ਪੀਣ ਦੀ ਸਮੱਗਰੀ ਭੇਂਟ ਕਰਨ ਲਈ ਉਨਾਂ੍ਹ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਮੀਤ ਪ੍ਰਧਾਨ ਰਵਿੰਦਰ ਸਿੰਘ ਰਾਏ, ਖਜਾਨਚੀ ਡਾ. ਕੁਲਦੀਪ ਸਿੰਘ, ਨਰਿੰਦਰ ਸਿੰਘ ਸੈਣੀ, ਸਾਹਿਬਜੀਤ ਸਾਬੀ, ਮਨਦੀਪ ਬੱਸੀ, ਅਨੂਪ ਦੁੱਗਲ, ਰਾਕੇਸ਼ ਕੋਛੜ, ਸੁਰਿੰਦਰ ਬੱਧਣ, ਡਾ. ਨਰੇਸ਼ ਬਿੱਟੂ, ਸ਼ਰਨਜੀਤ ਬੱਸੀ ਤੋਂ ਇਲਾਵਾ ਮੈਡਮ ਪੂਜਾ ਸੈਣੀ, ਮੈਡਮ ਤਨੂ, ਮੈਡਮ ਨੀਤੂ ਗੁਡਿੰਗ, ਪੂਜਾ, ਖੁਸ਼ਪ੍ਰਰੀਤ, ਯਾਸਮੀਨ, ਪੂਨਮ ਸ਼ਰਮਾ, ਆਂਚਲ, ਮਨਦੀਪ, ਮਨਪ੍ਰਰੀਤ, ਮੋਨਿਕਾ, ਸੁਮਨ, ਰਾਣੀ, ਪ੍ਰਭਜੋਤ, ਅਮਨ, ਪਿ੍ਰਅੰਕਾ, ਗੁਰਪ੍ਰਰੀਤ, ਅੰਜਲੀ, ਭੁਵਨੇਸ਼, ਨੀਲਮ, ਪਰਮਜੀਤ, ਨਵਜੋਤ, ਨੀਲੂ, ਨਿਸ਼ਾ, ਰੁਚਿਕਾ, ਅਨੀਸ਼ਾ ਮਨੀਸ਼ਾ, ਰਾਜਵਿੰਦਰ, ਰਾਜਵੀਰ, ਜਸਪ੍ਰਰੀਤ, ਸਲੋਨੀ, ਰਵੀਨਾ, ਸੁਧਾ, ਨਿਧੀ, ਕਾਜਲ, ਮਾਲਾ, ਕਸ਼ਿਸ਼, ਕਾਰਤਿਕਾ, ਗੁਰਲੀਨ, ਈਸ਼ਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here