ਖਾਲਸਾ ਪਰਿਵਾਰ ਦਾ ਉਪਰਾਲਾ ਸ਼ਲਾਘਾਯੋਗ:- ਭਾਈ ਗਰੇਵਾਲ
ਜਗਰਾਓਂ (ਪ੍ਰਤਾਪ ਸਿੰਘ) ਸਿੱਖੀ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਸੰਸਥਾ ਖਾਲਸਾ ਪਰਿਵਾਰ ਵੱਲੋਂ ਗੁਰਸਿੱਖ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜੋ ਬੋਰਡ ਦੀਆਂ ਪ੍ਰੀਖਿਆਵਾਂ ਚੋਂ ਲਗਾਤਾਰ ਮੱਲਾਂ ਮਾਰ ਰਹੇ ਹਨ ਤੇ ਹਰ ਸਾਲ ਚੰਗੇ ਨੰਬਰਾਂ ਵਿੱਚ ਪਾਸ ਹੋ ਰਹੇ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਖਾਲਸਾ ਪਰਿਵਾਰ ਦਾ ਉਪਰਾਲਾ ਸ਼ਲਾਘਾਯੋਗ ਹੈ ਜੋ ਗੁਰਸਿੱਖ ਬੱਚਿਆਂ ਨੂੰ ਉਚੇਰੀ ਪੜ੍ਹਾਈ ਵੱਲ ਪ੍ਰੇਰਿਤ ਕਰਦਿਆਂ ਉਨ੍ਹਾਂ ਨੂੰ ਹੋਰ ਉਤਸ਼ਾਹਤ ਕਰਨ ਲਈ ਉਹਨਾਂ ਨੂੰ ਸਨਮਾਨਤ ਕਰ ਰਹੇ ਹਨ। ਉਹਨਾਂ ਆਖਿਆ ਕਿ ਅੱਜ ਲੋੜ ਹੈ ਸਾਡੇ ਗੁਰਸਿੱਖ ਬੱਚੇ, ਉਚੇਰੀ ਪੜ੍ਹਾਈ ਆਈ ਏ ਐਸ ,ਪੀ ਸੀ ਅੈਸ ਵਰਗੀ ਪੜ੍ਹਾਈ ਕਰਕੇ ਅਫਸਰ ਬਣ ਕੇ ਦੇਸ਼ ਦੀਆਂ ਨੀਤੀਆਂ ਘੜਨ ਵਿੱਚ ਆਪਣਾ ਯੋਗਦਾਨ ਪਾ ਸਕਣ। ਤੇ ਸਿੱਖ ਕੌਮ ਦਾ ਨਾਂ ਹੋਰ ਉੱਚਾ ਕਰ ਸਕਣ। ਇਸ ਮੌਕੇ ਖਾਲਸਾ ਪਰਿਵਾਰ ਵਲੋਂ ਸਹਿਗੀਤ ਕੌਰ, ਗੁਰਜੋਤ ਸਿੰਘ, ਸਚਪ੍ਰੀਤ ਕੌਰ, ਅਰਸ਼ਪ੍ਰੀਤ ਸਿੰਘ ਭੰਡਾਰੀ, ਕਸ਼ਪਮੀਤ ਸਿੰਘ ਅਤੇ ਰਵਜੋਤ ਕੌਰ ਨੂੰ ਸਨਮਾਨਿਤ ਕੀਤਾ ਗਿਆ । ਸਨਮਾਨ ਕਰਨ ਸਮੇ ਖਾਲਸਾ ਪਰਿਵਾਰ ਦੇ ਮੈਂਬਰਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਦੀਪਇੰਦਰ ਸਿੰਘ ਭੰਡਾਰੀ, ਪ੍ਰਿਥਵੀ ਪਾਲ ਸਿੰਘ ਚੱਢਾ, ਰਜਿੰਦਰ ਸਿੰਘ, ਜਗਦੀਪ ਸਿੰਘ ਮੋਗੇ ਵਾਲੇ, ਜਤਵਿੰਦਰਪਾਲ ਸਿੰਘ ਜੇ ਪੀ, ਰਵਿੰਦਰਪਾਲ ਸਿੰਘ ਮੈਦ , ਜਸਪਾਲ ਸਿੰਘ ਛਾਬੜਾ, ਚਰਨਜੀਤ ਸਿੰਘ ਚਿੰਨੂ, ਅੰਮਿ੍ਤਪਾਲ ਸਿੰਘ,ਪਰਮਿੰਦਰ ਸਿੰਘ, ਅਪਾਰ ਸਿੰਘ, ਹਰਦੇਵ ਸਿੰਘ ਬੋਬੀ, ਅਮਰੀਕ ਸਿੰਘ, ਇਕਬਾਲ ਸਿੰਘ ਨਾਗੀ ਅਤੇ ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।