Home Punjab ਫ਼ਤਿਹਗੜ੍ਹ ਸਾਹਿਬ ‘ਚ ਭਾਖੜਾ ਨਹਿਰ ‘ਚ ਡਿੱਗੀ ਕਾਰ

ਫ਼ਤਿਹਗੜ੍ਹ ਸਾਹਿਬ ‘ਚ ਭਾਖੜਾ ਨਹਿਰ ‘ਚ ਡਿੱਗੀ ਕਾਰ

33
0


ਫ਼ਤਹਿਗੜ੍ਹ ਸਾਹਿਬ, 26 ਅਪ੍ਰੈਲ ( ਰੋਹਿਤ ਗੋਇਲ, ਜਗਰੂਪ ਸੋਹੀ) – ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿੱਚੋਂ ਲੰਘਦੀ ਭਾਖੜਾ ਨਹਿਰ ਵਿੱਚ ਇਕ ਕਾਰ ਬੇਕਾਬੂ ਹੋ ਕੇ ਡਿੱਗ ਗਈ। ਡਿੱਗੀ ਕਾਰ ਨੂੰ ਕਈ ਘੰਟਿਆਂ ਬਾਅਦ ਬਾਹਰ ਕੱਢ ਲਿਆ ਗਿਆ। ਪਰ ਕਾਰ ਚਲਾ ਰਹੇ ਲੋਹੇ ਦੇ ਵਪਾਰੀ ਦਾ ਕੋਈ ਸੁਰਾਗ ਨਹੀਂ ਮਿਲਿਆ। ਵਪਾਰੀ ਸੰਤੋਸ਼ ਕੁਮਾਰ (35) ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਸੀ। ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ਼ ਸਿੰਘ ਨੇ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢ ਲਿਆ ਗਿਆ ਹੈ। ਘਰ ਵਿੱਚ ਪਤਨੀ ਅਤੇ ਦੋ ਬੱਚੇ ਤੇ ਦੱਸਿਆ ਜਾ ਰਿਹਾ ਹੈ ਕਿ ਵਪਾਰੀ ਨੇ ਕੁਝ ਸਮਾਂ ਪਹਿਲਾਂ ਹੀ ਨਵਾਂ ਘਰ ਬਣਿਆ ਸੀ।ਡੀਐਸਪੀ ਅਨੁਸਾਰ ਪੁਲੀਸ ਨੂੰ ਰਾਤ 10 ਵਜੇ ਸੂਚਨਾ ਮਿਲੀ ਸੀ ਕਿ ਇੱਕ ਕਾਰ ਨਹਿਰ ਵਿੱਚ ਡਿੱਗ ਗਈ ਹੈ। ਜਿਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤੇ ਗਏ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕਾਰ ਇੱਥੇ ਕਿਵੇਂ ਪਹੁੰਚੀ ਅਤੇ ਨਹਿਰ ਵਿੱਚ ਕਿਵੇਂ ਡਿੱਗੀ। ਲਾਪਤਾ ਡਰਾਈਵਰ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here