Home Punjab ਨਾਂ ਮੈਂ ਕੋਈ ਝੂਠ ਬੋਲਿਆ..?

ਨਾਂ ਮੈਂ ਕੋਈ ਝੂਠ ਬੋਲਿਆ..?

30
0


ਨਸ਼ਾ ਅਤੇ ਬੇਅਦਬੀ ਦੇ ਸੰਵੇਦਨਸ਼ੀਲ ਮੁੱਦੇ ਹੋਏ ਪੰਜਾਬ ਦੀ ਰਾਜਨੀਤੀ ਵਿਚੋਂ ਗਾਇਬ
ਪੰਜਾਬ ਵਿਚ ਚਿੱਟਾ ਨਸ਼ੇ ਦਾ ਕਹਿਰ ਅਤੇ ਪਿਛਲੇ ਸਮੇਂ ਵਿਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੋਵੇਂ ਬੇ-ਹੱਦ ਸੰਵੇਦਨਸ਼ੀਲ ਮੁੱਦੇ ਹਨ। ਇਹ ਦੋਵੇਂ ਮੁੱਦੇ ਹੀ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਵਿਚ ਭਾਰੂ ਰਹੇ ਅਤੇ ਇਨ੍ਹਾਂ ਮੁੱਦਿਆਂ ਕਾਰਨ ਹੀ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਾਕੰਗਰਸ ਨੂੰ ਸੱਤਾ ਤੋਂ ਬੇਦਖਲ ਹੋਣਾ ਪਿਆ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਧਮਾਕੇਦਾਰ ਐੰਟਰੀ ਹੋਈ। ਪੰਜਾਬ ਵਿੱਚ ਚਿੱਟਾ ਨਸ਼ਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਬਹੁਤ ਹੀ ਸੰਵੇਦਨਸ਼ੀਲ ਅਤੇ ਆਮ ਪਬਲਿਕ ਦੀਆਂ ਭਾਵਨਾਵਾਂ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ। ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਸੁੱਟਣ ਦੇ ਵਾਅਦੇ ਅਤੇ ਦਾਅਵੇ ਕਰਕੇ ਸੱਤਾ ਵਿਚ ਆਈ ਆਪ ਵੀ ਆਪਣੇ ਹੁਣ ਤੱਕ ਦੇ ਸਾਸ਼ਨ ਵਿਚ ਬੁਰੀ ਤਰ੍ਹਾਂ ਨਾਲ ਫੇਲ ਸਾਬਿਤ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੀ ਸਿਆਸਤ ’ਚ ਇਹ ਦੋਵੇਂ ਮੁੱਦੇ ਅੱਜ ਪੂਰੀ ਤਰ੍ਹਾਂ ਗਾਇਬ ਹਨ। ਨਾ ਤਾਂ ਅਕਾਲੀ ਦਲ, ਨਾਂ ਕਾਂਗਰਸ ਅਤੇ ਨਾ ਹੀ ਆਮ ਆਦਮੀ ਇਨਾਂ ਦੋਵਾਂ ਮੁੱਦਿਆਂ ਤੇ ਕੋਈ ਬਿਆਨਬਾਜੀ ਕਰ ਰਹੇ ਹਨ ਅਤੇ ਨਾ ਹੀ ਸਵਾਲ ਉਠਾ ਰਹੇ ਹਨ। ਇਥੋਂ ਤੱਕ ਕਿ ਆਪ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਵਲੋਂ ਬਣਾਈ ਗਈ ਸਿੱਟ ਦੇ ਆਗੂ ਕੁੰਵਰ ਪ੍ਰਤਾਪ ਸਿੰਘ ਜੋ ਕਿ ਆਪਣੀ ਬੇਅਦਬੀ ਮਾਮਲਿਆਂ ਤੇ ਰਿਪੋਰਟ ਸਰਕਾਰ ਨੂੰ ਸੌਂਪਨ ਤੋਂ ਬਾਅਦ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗੇ ਅਤੇ ਚੋਣ ਜਿੱਤ ਕੇ ਵਿਧਾਇਕ ਵੀ ਬਣ ਗਏ। ਹੈਰਾਨੀਜਨਕ ਗੱਲ ਇਹ ਹੋਈ ਕਿ ਆਪ ਸਰਕਾਰ ਨੇ ਆਪਣੇ ਹੀ ਵਿਧਾਇਕ ਵਲੋਂ ਪੁਲਿਸ ਅਧਿਕਾਰੀ ਦੇ ਤੌਰ ਤੇ ਜਾਂਤ ਕਰਕੇ ਪੇਸ਼ ਕੀਤੀ ਗਈ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਅਤੇ ਠੰਡੇ ਬਸਤੇ ਵਿਚ ਪਾ ਦਿਤਾ। ਇਸ ਲਈ ਇਸ ਮੁੱਜੇ ਤੇ ਹੁਣ ਕੋਈ ਵੀ ਰਾਜਨੀਤਿਕ ਪਾਰਟੀ ਮੂੰਹ ਨਹੀਂ ਖੋਲ੍ਹ ਰਹੀ। ਹੁਣ ਗੱਲ ਜੇਕਰ ਨਸ਼ੇ ਦੀ ਕਰੀਏ ਤਾਂ ਇਸ ਮਾਮਲੇ ਵਿਚ ਵੀ ਪਹਿਲਾਂ ਨਾਲੋਂ ਵਧੇਰੇ ਬੁਰਾ ਹਾਲ ਹੋ ਚੁੱਕਾ ਹੈ। ਪੰਜਾਬ ਦੇ ਨੌਜਵਾਨ ਰੋਜ਼ਾਨਾ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਪੰਜਾਬ ਦੇ ਨੌਜਵਾਨ ਇਸ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਪਰਿਵਾਰ ਤਬਾਹ ਹੋ ਰਹੇ ਹਨ। ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨ ਨੌਕਰੀਆਂ ਨਾ ਮਿਲਣ ਕਾਰਨ ਵਿਦੇਸ਼ਾਂ ਵੱਲ ਮੂੰਹ ਕਰ ਗਏ ਅਤੇ ਇਥੇ ਸਿਰਫ ਬਾਹਰ ਜਾਣ ਤੋਂ ਰਹਿ ਗਏ ਨੌਜਵਾਨ ਅਤੇ ਨਸ਼ੇ ਦੀ ਦਲਦਲ ਵਿਚ ਬੁਰੀ ਤਰ੍ਹਾਂ ਨਾਲ ਫਸੇ ਹੋਏ ਨੌਜਵਾਨ ਬਾਕੀ ਰਹਿ ਗਏ ਹਨ। ਨਸ਼ੇ ਦੀ ਦਲ ਦਲ ਵਿਚ ਉਸੇ ਹੋਏ ਨੌਜਵਾਨਾਂ ਵਿਚੋਂ 70 ਪ੍ਰਤੀਸ਼ਤ ਨੌਜਵਾਨ ਕਾਲਾ ਪੀਲੀਆ ਅਤੇ ਏਡਜ਼ ਵਰਗੀ ਬਿਮਾਰੀਆਂ ਦੀ ਲਪੇਟ ਵਿਚ ਆ ਚੁੱਕੇ ਹਨ। ਜਿੰਨਾਂ ਦੀ ਜਿੰਦਗੀ ਦੀ ਡਗਰ ਜਿਆਦਾ ਲੰਬੀ ਨਹੀਂ ਮੰਨੀ ਜਾ ਸਕਦੀ। ਜਿਸ ਕਾਰਨ ਪੰਜਾਬ ’ਚ ਅਪਰਾਧ ਦਰ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਲੁੱਟ ਖੋਹ, ਚੋਰੀ ਅਤੇ ਸੰਗੀਨ ਵਾਰਦਾਤਾਂ ਨੂੰ ਅੰਜਾਮ ਇਹੀ ਨਸ਼ੇੜੀ ਕਰਦੇ ਹਨ। ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਪਹਿਲਾਂ ਇਹ ਖੁਦ ਨਸ਼ਾ ਵੇਚਣਾ ਸ਼ੁਰੂ ਕਰਦੇ ਹਨ ਫਿਰ ਘਰਦੇ ਭਾਂਡੇ ਵੇਚਦੇ ਹਨ ਅਤੇ ਅਖੀਰ ਵਿਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿਚ ਲੱਗ ਜਾਂਦੇ ਹਨ। ਇਸ ਸਮੇਂ ਹੁਣ ਦੋਪਹਾਆ ਵਾਹਨਾ ਸਕੂਟਰੀਆਂ, ਮੋਟਰਸਾਇਕਿਲ ਚੋਰੀ ਕਰਨ ਦਾ ਰੁਝਾਨ ਬੇ-ਹੱਦ ਵਧ ਗਿਆ ਹੈ। ਕਿਕਸੇ ਵੀ ਮੁਹੱਲੇ ਵਿਚ ਘਰ ਦੇ ਬਾਹਰ ਖੜ੍ਹਾ ਵਾਹਨ ਸੁਰਖਿਅਤ ਨਹੀੰ ਹੈ। ਨਸ਼ੇੜੀ ਮੰਹਿਗੇ ਮੁੱਲ ਦੇ ਵਹੀਕਲ ਚੋਰੀ ਕਰਨ ਤੋਂ ਬਾਅਦ ਕੌਡੀਆਂ ਦੇ ਭਾਅ ਵੇਚ ਦਿੰਦੇ ਹਨ ਅਤੇ ਖਰੀਦ ਕਰਨ ਵਾਲੇ ਕੁਝ ਹੀ ਮਿੰਟਾ ਵਿਚ ਪੁਰਜਾ ਪੁਰਜਾ ਕਰਕੇ ਮੁੱਦਾ ਹੀ ਖਤਮ ਕਰ ਦਿੰਦੇ ਹਨ। ਆਮ ਬੰਦੇ ਦਾ ਚੋਰੀ ਹੋਇਆ ਵਹੀਕਲ ਉਸਨੂੰ ਘੱਟ ਤੋਂ ਘੱਟ ਇਕ ਲੱਖ ਰੁਪਏ ਵਿਚ ਪੈਂਦਾ ਹੈ ਅਤੇ ਕੰਮ ਰੁਕ ਜਾਂਦਾ ਹੈ ਉਹ ਵੱਖਰਾ। ਜਿਸ ਤਰ੍ਹਾਂ ਪਹਿਲਾਂ ਪੰਜਾਬ ਵਿਚ ਨਸ਼ਾ ਅਤੇ ਬੇਅਦਬੀ ਦੇ ਮਾਮਲੇ ਹਰ ਲੀਡਰ ਦੀ ਜੁਬਾਨ ਤੇ ਹੁੰਦੇ ਸਨ ਅਤੇ ਸਭ ਨੂੰ ਆਸ ਸੀ ਕਿ ਇਸ ਵਾਰ ਚੋਣਾਂ ਮੌਕੇ ਪੰਜਾਬ ਦੇ ਲੋਕ ਲੀਡਰਾਂ ਪਾਸੋਂ ਇਨ੍ਹਾਂ ਮੁੱਦਿਆਂ ਬਾਰੇ ਜਵਾਬ ਮੰਗਣਗੇ ਪਰ ਹੋਇਆ ਇਸ ਸਭ ਦੇ ਉਲਟ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀ ਚੋਣ ਮੁਹਿਮ ਦੌਰਾਨ ਇਨ੍ਹਾਂ ਦੋਵਾਂ ਮੁੱਦਿਆਂ ਤੇ ਗੱਲ ਨਹੀਂ ਕਰ ਰਹੀਆਂ ਅਤੇ ਪਬਲਿਕ ਨੂੰ ਆਪਸੀ ਦੂਸ਼ਣਬਾਜੀ ਕਰਕੇ ਹੀ ਉਲਝਾ ਲਿਆ ਗਿਆ ਹੈ। ਅਜਿਹੇ ਸੰਵੇਦਨਸ਼ੀਲ ਅਤੇ ਸਭ ਦੀਆਂ ਭਾਵਨਾਵਾਂ ਅਤੇ ਜਿੰਦਗੀ ਨਾਲ ਜੁੜੇ ਮੁੱਗੇ ਰਾਜਨੀਤਿਕ ਮੰਚ ਤੋਂ ਗਾਇਬ ਹੋ ਜਾਣੇ ਇਹ ਵੀ ਚੋਣਾ ਮੌਕੇ, ਬੇਹੱਦ ਚਿੰਤਾਜਨਕ ਹੈ। ਇਹ ਦੋਵੇਂ ਹੀ ਲੋਕ ਸਭਾ ਚੋਣਾਂ ਵਿੱਚ ਵੱਡੇ ਮੁੱਦੇ ਵਜੋਂ ਸਾਹਮਣੇ ਹੋਣੇ ਚਾਹੀਦੇ ਸਨ ਪਰ ਸ਼ਾਇਦ ਸਾਰੀਆਂ ਸਿਆਸੀ ਪਾਰਟੀਆਂ ਦਾ ਇੱਕੋ ਜਿਹਾ ਨਜ਼ਰੀਆ ਹੋਣ ਕਾਰਨ ਕੋਈ ਵੀ ਸਿਆਸੀ ਆਗੂ ਨੂੰ ਉਭਾਰਨਾ ਨਹੀਂ ਚਾਹੁੰਦਾ। ਆਮ ਆਦਮੀ ਪਾਰਟੀ ਤੋਂ ਪੰਜਾਬ ਨਿਵਾਸੀਆਂ ਨੂੰ ਬਹੁਤ ਉਮੀਦ ਸੀ ਕਿ ਉਹ ਨਸ਼ੇ ’ਤੇ ਲਗਾਮ ਕੱਸ ਸਕੇਗੀ, ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਦੇ ਮੁੱਦੇ ਨੂੰ ਹਲ ਨਹੀਂ ਕਰ ਸਕੀ ਅਤੇ ਨਾ ਹੀ ਵੱਡੇ ਨਸ਼ਾ ਤਸਕਰ ਪੁਲਿਸ ਦੀ ਗਿ੍ਰਫਤ ਵਿਚ ਆ ਸਕੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਇਨਾਂ ਦੋਵਾਂ ਮੁੱਦਿਆਂ ਤੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here