Home Uncategorized ਵਿਦੇਸ਼ ਭੇਜਣ ਦੇ ਨਾਂ ’ਤੇ 12 ਲੱਖ ਰੁਪਏ ਦੀ ਠੱਗੀ

ਵਿਦੇਸ਼ ਭੇਜਣ ਦੇ ਨਾਂ ’ਤੇ 12 ਲੱਖ ਰੁਪਏ ਦੀ ਠੱਗੀ

28
0


ਸੁਧਾਰ, 24 ਮਈ ( ਅਸ਼ਵਨੀ, ਧਰਮਿੰਦਰ )-ਵਿਦੇਸ਼ ਭੇਜਣ ਦੇ ਨਾਂ ’ਤੇ ਸੇਵਾਮੁਕਤ ਪੁਲਿਸ ਇੰਸਪੈਕਟਰ ਨਾਲ ਉਸਦੇ ਲੜਕੇ ਨੂੰ ਵਿਦੇਸ਼ ਵਰਕ ਪਰਮਿਟ ਤੇ ਭੇਜਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਟਰੈਵਲ ਏਜੰਟ ਖਿਲਾਫ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬੋਪਾਰਾਏ ਕਲਾਂ ਦੇ ਰਹਿਣ ਵਾਲੇ ਸੇਵਾਮੁਕਤ ਇੰਸਪੈਕਟਰ ਹਰਜੀਤ ਸਿੰਘ ਦਿਓਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਉਸ ਨੇ ਆਪਣੇ ਲੜਕੇ ਅਰਸ਼ਦੀਪ ਸਿੰਘ ਕੈਨੇਡਾ ਭੇਜਣ ਲਈ ਐਕਸਨਾਨ ਲਾਅ ਆਫਿਸ ਫਾਰ ਹਿਲਸ ਲਾਂਡਰਾ ਰੋਡ ਮੋਹਾਲੀ ਦੇ ਸੰਜੇ ਸਿੰਘ ਨਾਲ ਗੱਲ ਕੀਤੀ। ਉਸਨੇ ਸ਼ਿਕਾਇਤਕਰਤਾ ਤੋਂ ਉਸਦੇ ਲੜਕੇ ਅਰਸ਼ਦੀਪ ਨੂੰ ਕੈਨੇਡਾ ਭੇਜਣ ਲਈ 12 ਲੱਖ ਰੁਪਏ ਲਏ ਸਨ। ਜੋ ਉਸ ਨੇ ਸਮੇਂ-ਸਮੇਂ ’ਤੇ ਚੈੱਕ ਰਾਹੀਂ ਦਿੱਤੇ। ਉਸ ਤੋਂ ਬਾਅਦ ਨਾ ਤਾਂ ਉਸ ਨੇ ਲੜਕੇ ਅਰਸ਼ਦੀਪ ਸਿੰਘ ਨੂੰ ਵਰਕ ਪਰਮਿਟ ’ਤੇ ਕੈਨੇਡਾ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਇਸ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ.ਦਾਖਾ ਵਲੋਂ ਕੀਤੀ ਗਈ। ਜਿਸ ਦੇ ਆਧਾਰ ’ਤੇ ਥਾਣਾ ਸੁਧਾਰ ’ਚ ਸੰਜੇ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here