ਜਗਰਾਉਂ, 14 ਅਪ੍ਰੈਲ ( ਮੋਹਿਤ ਜੈਨ) -ਖ਼ਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਜਗਰਾਉਂ ਵਿਖੇ ਐਤਵਾਰ ਨੂੰ ਕੱਢੇ ਗਏ ਖ਼ਾਲਸਾ ਮਾਰਚ ਸਮੇਂ ਲੋਕ ਸੇਵਾ ਸੁਸਾਇਟੀ ਵੱਲੋਂ ਸਥਾਨਕ ਲਿੰਕ ਰੋਡ ਤੇ ਲੱਡੂ ਵੰਡੇ ਗਏ| ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਸਮੂਹ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ| ਜਗਰਾਓਂ ਦੀਆਂ ਸਿੱਖ ਸੰਗਤਾਂ ਵੱਲੋਂ ਕੱਢਿਆ ਗਿਆ ਇਹ ਖ਼ਾਲਸਾ ਮਾਰਚ ਸਥਾਨਕ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸਮਾਪਤ ਹੋਇਆ| ਸ਼ਹਿਰ ਵਾਸੀਆਂ ਨੇ ਖ਼ਾਲਸਾ ਮਾਰਚ ਦੇ ਸਵਾਗਤ ਲਈ ਜਿੱਥੇ ਥਾਂ ਥਾਂ ਗੇਟ ਬਣਾਏ ਉੱਥੇ ਲੰਗਰ ਵੀ ਲਗਾਏ| ਇਸ ਮੌਕੇ ਸੋਸਾਇਟੀ ਦੇ ਰਜਿੰਦਰ ਜੈਨ ਕਾਕਾ, ਸਤਿੰਦਰ ਪਾਲ ਸਿੰਘ , ਵਿਸ਼ਾਲ ਸ਼ਰਮਾ, ਅਮਿਤ ਅਰੋੜਾ, ਮਨੀ ਗਰਗ, ਕੰਵਲ ਕੱਕੜ, ਅਨਿਲ ਮਲਹੋਤਰਾ, ਪ੍ਰੇਮ ਬਾਂਸਲ, ਗੋਪਾਲ ਗੁਪਤਾ, ਕਮਲ ਗੁਪਤਾ, ਨਨੇਸ਼ ਗਾਂਧੀ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਰਾਜੀਵ ਗੁਪਤਾ, ਦੀਪਇੰਦਰ ਭੰਡਾਰੀ, ਇਸ਼ਟਪ੍ਰੀਤ ਸਿੰਘ, ਜਨਪ੍ਰੀਤ ਸਿੰਘ ਆਦਿ ਹਾਜ਼ਰ ਸਨ।