ਜਲੰਧਰ ( 5 ਜੂਨ ( ਰਾਜਨ ਜੈਨ)-ਸ.ਪ੍ਰ. ਸਕੂਲ, ਭੋਡੀਪੁਰ (ਤਹਿ.-ਨਕੋਦਰ, ਜ਼ਿਲ੍ਹਾ-ਜਲੰਧਰ) ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਦੌਰਾਨ ਸਕੂਲ ਮੁਖੀ ਦੀ ਅਗਵਾਈ ਵਿੱਚ ਹਾਜ਼ਰ ਸਮੂਹ ਵਿਦਿਆਰਥੀਆਂ ਨੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਸਹੁੰ ਚੁੱਕੀ,ਜਿਸ ਵਿੱਚ ਵਿਦਿਆਰਥੀਆਂ ਨੇ ਵਚਨ ਲਿਆ ਕਿ ਵਾਤਾਵਰਨ ਦੀ ਸੰਭਾਲ ਲਈ ਹਰ ਸੰਭਵ ਬਦਲਾਅ ਕਰਾਂਗੇ, ਵਾਤਾਵਰਨ ਦੇ ਅਨੁਕੂਲ ਆਦਤਾਂ ਨੂੰ ਮਹੱਤਤਾ ਦਿਆਂਗੇ ਅਤੇ ਆਪਣੇ ਪਰਿਵਾਰ, ਦੋਸਤਾਂ ਅਤੇ ਸੰਬੰਧੀਆਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕਰਦੇ ਰਹਾਂਗੇ। ਇਸ ਉਪਰੰਤ ਪਿੰਡ ਤੋਂ ਆਏ ਪਤਵੰਤਿਆਂ ਨੂੰ ਨਾਲ ਲੈ ਕੇ ਸਕੂਲ ਮੁਖੀ ਅਤੇ ਵਿਦਿਆਰਥੀਆਂ ਨੇ ਸਕੂਲ ਵਿੱਚ ਜਾਮੁਨ, ਸੁਖਚੈਨ ਅਤੇ ਸ਼ਹਿਤੂਤ ਦੇ ਬੂਟੇ ਲਾਏ, ਨਵੇਂ ਲਾਏ ਬੂਟਿਆਂ ਸਮੇਤ ਪਹਿਲਾਂ ਲੱਗੇ ਬੂਟਿਆਂ ਤੇ ਰੁੱਖਾਂ ਨੂੰ ਵੀ ਪਾਣੀ ਪਾਇਆ ਗਿਆ।ਸਕੂਲ ਮੁਖੀ ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ.ਪ੍ਰ.ਸ., ਭੋਡੀਪੁਰ ਵੱਲੋਂ ਹਮੇਸ਼ਾ ਹੀ ਵਿਦਿਆ ਅਤੇ ਸਹਿ-ਵਿਦਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਕਦਮ ਪੁੱਟੇ ਜਾਂਦੇ ਰਹੇ ਹਨ। ਸਕੂਲ ਦੇ ਵਿਦਿਆਰਥੀ ਅਨੁਸ਼ਾਸਨ ਵਿੱਚ ਰਹਿ ਕੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਸੁਚੇਤ ਰੂਪ ਵਿੱਚ ਬਣਦੀ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਅਮਰਜੀਤ ਕੌਰ, ਬਲਵਿੰਦਰ ਕੌਰ, ਮਹਿੰਦਰ ਕੌਰ, ਜੋਬਨਪ੍ਰੀਤ ਸਿੰਘ, ਬਲਰਾਜ ਸਿੰਘ,ਬੂਟਾ ਸਿੰਘ, ਜਗਰਾਜ ਸਿੰਘ, ਪੰਜਵੀਂ ਜਮਾਤ ਦੇ ਵਿਦਿਆਰਥੀ ਤਰਨਵੀਰ, ਵੰਸ਼ ਤੇ ਵਿਰੋਨੀਕਾ, ਚੌਥੀ ਜਮਾਤ ਦੇ ਵਿਦਿਆਰਥੀ ਰੀਤ ਤੇ ਰਜਨੀਸ਼ ਤੇਜੀ, ਤੀਜੀ ਜਮਾਤ ਦੀ ਵਿਦਿਆਰਥਣ ਗੁਰਜੋਤਵੀਰ ਆਦਿ ਮੌਜੂਦ ਸਨ।