ਸੰਸਾਰ ਵਿੱਚ ਜਨਮ ਲੈਣ ਲਈ ਮਾਂ ਦੇ ਪੇਟ ਵਿੱਚ 9 ਮਹੀਨੇ ਰੁਕ ਸਕਦੇ ਹਾਂ।
ਤੁਰਨ ਵਾਸਤੇ 2 ਸਾਲ
ਸਕੂਲ ਵਿੱਚ ਦਾਖਲਾ ਲੈਣ ਲਈ 3 ਸਾਲ
ਵੋਟ ਪਾਉਣ ਲਈ 18 ਸਾਲ
ਨੌਕਰੀ ਵਾਸਤੇ 22 ਸਾਲ
ਵਿਆਹ ਵਾਸਤੇ 25 ਤੋਂ 30 ਸਾਲ
ਇਸ ਲਈ ਅਨੇਕਾਂ ਮੌਕਿਆਂ ਵਾਸਤੇ ਅਸੀਂ ਲੰਬੇ ਸਮੇਂ ਵਾਸਤੇ ਉਡੀਕ ਕਰਦੇ ਹਾਂ ਪ੍ਰੰਤੂ•••••!!
ਗੱਡੀ ਓਵਰਟੇਕ ਕਰਦੇ ਸਮੇਂ 30 ਸਕਿੰਟ ਵੀ ਨਹੀਂ ਰੁਕਦੇ •••••!!
ਫੇਰ ਹਾਦਸਾ ਹੋਣ ਤੋਂ ਬਾਅਦ ਜੇ ਜਿਉਂਦੇ ਰਹੇ ਤਾਂ ਹਾਦਸਾ ਨੂੰ ਨਿਬੇੜਨ ਲਈ ਕਈ ਘੰਟੇ, ਹਸਪਤਾਲ ਵਿੱਚ ਕਈ ਦਿਨ, ਮਹੀਨੇ ਜਾਂ
ਸਾਲ ਲੱਗ ਜਾਂਦੇ ਹਨ।
ਕੁੱਝ ਸਕਿੰਟਾਂ ਦੀ ਗੜਬੜੀ ਕਿੰਨੇ ਖ਼ਤਰਨਾਕ ਨਤੀਜੇ ਲਿਆ ਸਕਦੀ ਹੈ।
ਜਾਣ ਵਾਲੇ ਚਲੇ ਜਾਂਦੇ ਹਨ, ਪਿੱਛੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੇ ਵਿਰਲਾਪ ਬਾਰੇ ਕਦੇ ਵਿਚਾਰ ਕੀਤਾ? ਕਦੇ ਨਹੀਂ ਕੀਤਾ। ਜਰਾ ਸੋਚੋ!
ਇਸ ਲਈ ਆਪਣੀ ਗੱਡੀ ਸਹੀ ਰਫਤਾਰ, ਸਹੀ ਲੇਨ ਵਿੱਚ ਚਲਾਓ ਅਤੇ ਅਪਣੇ ਟਿਕਾਣੇ ਤੇ ਸੁਰੱਖਿਅਤ ਪਹੁੰਚੋ।
ਤੁਹਾਡਾ ਮਾਸੂਮ ਪਰਿਵਾਰ ਤੁਹਾਡੀ ਉਡੀਕ ਕਰ ਰਿਹਾ।
ਭਗਵਾਨ ਭੰਗੂ
99140-73003