Home Health ਪਿੰਡ ਹੇਰਾਂ ‘ਚ ਲੱਗੇ ਅੱਖਾਂ ਦੇ ਚੈਕਅੱਪ ਕੈਂਪ ਵਿੱਚ 450 ਦੇ ਕਰੀਬ...

ਪਿੰਡ ਹੇਰਾਂ ‘ਚ ਲੱਗੇ ਅੱਖਾਂ ਦੇ ਚੈਕਅੱਪ ਕੈਂਪ ਵਿੱਚ 450 ਦੇ ਕਰੀਬ ਮਰੀਜਾਂ ਨੇ ਲਿਆ ਲਾਹਾ

64
0

ਕੇਵਲ ਸਿੰਘ ਕੈਨੇਡਾ ਦੀ ਸੇਵਾ ਸਲਾਘਾਯੋਗ,ਹਸਪਤਾਲ ਟਰੱਸਟ ਦੀ ਇਲਾਕੇ ਨੂੰ ਵੱਡੀ ਦੇਣ:ਹੇਰਾਂ
ਹੇਰਾਂ 24 ਫਰਵਰੀ(ਜਸਵੀਰ ਸਿੰਘ ਹੇਰਾਂ):ਇਤਿਹਾਸਕ ਪਿੰਡ ਹੇਰਾਂ ਵਿਖੇ ਹਰ ਸਾਲ ਦੀ ਤਰ੍ਹਾਂ ਸ. ਕੇਵਲ ਸਿੰਘ ਕੈਨੇਡਾ ਨਿਵਾਸੀ ਵੱਲੋਂ ਆਪਣੇ ਮਾਤਾ ਪਿਤਾ ਜੀ ਯਾਦ ਨੂੰ ਸਮਰਪਿਤ ਅੱਖਾਂ ਚੈੱਕਅਪ ਕੈਂਪ ਅੱਜ ਦਸਮੇਸ਼ ਖਾਲਸਾ ਚੈਟੀ ਟੇਬਲ ਹਸਪਤਾਲ ਵਿੱਚ ਲਗਇਆ ਜਿਸ ਵਿੱਚ 450 ਦੇ ਕਰੀਬ ਲੋੜਵੰਦ ਪਰਿਵਾਰਾਂ ਦੀਆਂ ਅੱਖਾਂ ਦਾ ਚੈਕਅਪ ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ: ਰਮੇਸ਼ ਐਮ.ਡੀ(ਸਟੇਟ ਅਵਾਰਡੀ)ਮਨਸੂਰਾਂ ਵਾਲਿਆਂ ਦੀ ਟੀਮ ਡਾ:ਜਸਵਿੰਦਰ ਸਿੰਘ,ਡਾ:ਮਨਜੀਤ ਸਿੰਘ ਵੱਲੋਂ ਕੀਤਾ ਗਿਆ,ਜਿੱਥੇ 45 ਦੇ ਕਰੀਬ ਲੋੜਵੰਦ ਪਰਿਵਾਰਾਂ ਦੀਆਂ ਅੱਖਾਂ ਦਾ ਅਪ੍ਰੇਸ਼ਨ ਮੁਫਤ ਕੀਤਾ ਜਾਵੇਗਾ।ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀ ਤਰੁਨ ਜੈਨ ਕੌਮੀ ਪ੍ਰਧਾਨ ਭਾਰਤੀ ਉਦਜੋਗ ਅਤੇ ਵਪਾਰ ਮਹਾਂਸੰਘ ਅਤੇ ਹਰਕੀਰਤ ਸਿੰਘ ਪੰਜਾਬ ਪ੍ਰਧਾਨ,ਸੁਖਮਿੰਦਰ ਸਿੰਘ ਯੂਨਾਈਟਿਡ ਸਿੱਖਸ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ।ਇਸ ਮੌਕੇ ਉਹਨਾਂ ਕਿਹਾ ਗਿਆਨ ਪ੍ਰਗਾਸ ਟਰੱਸਟ ਵੱਲੋਂ ਜੋ ਇਸ ਹਸਪਤਾਲ ਦਾ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਕੀਤਾ ਹੈ ਜੋ ਵਧਾਈ ਦੇ ਪਾਤਰ ਹਨ।ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਨੇ ਕਿਹਾ ਅੱਜ ਸ. ਕੇਵਲ ਸਿੰਘ ਵੱਲੋਂ ਜੋ ਹਰ ਸਾਲ ਦੀ ਤਰਾਂ੍ਹ ਲੋਕਾਈ ਦੀ ਸੇਵਾ ਲਈ ਅੱਖਾਂ ਦਾ ਕੈਂਪ ਲਗਾਇਆ ਹੈ ਉਹ ਵਧਾਈ ਦੇ ਪਾਤਰ ਹਨ,ਉਹਨਾਂ ਕਿਹਾ ਕਿ ਗਿਆਨਾ ਪ੍ਰਗਾਸ ਟਰੱਸਟ ਵੱਲੋਂ ਹਸਪਤਾਲ ਦੇ ਪ੍ਰਬੰਧ ਨੂੰ ਚਲਾਇਆ ਜਾ ਰਿਹਾ ਜਿਸ ਦੀ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ।ਜੱਥੇਦਾਰ ਗਿਆਨੀ ਕੇਵਲ ਸਿੰਘ ਨੇ ਸ. ਕੇਵਲ ਸਿੰਘ ਕੈਨੇਡਾ ਨੂੰ ਵਧਾਈ ਦਿੱਤੀ ਉੱਥੇ ਹੀ ਉਹਨਾਂ ਸ. ਅਜੈਬ ਸਿੰਘ ਦੀ ਸਲਾਘਾ ਕਰਦਿਆਂ ਕਿਹਾ ਕਿ ਸ. ਅਜੈਬ ਸਿੰਘ ਵੱਲੋਂ ਇਸ ਹਸਪਤਾਲ ਦੀ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਜਿਸ ਦਾ ਪ੍ਰਬੰਧ ਗਿਆਨ ਪ੍ਰਗਾਸ ਟਰੱਸਟ ਵੱਲੋਂ ਬਹੁਤ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ।ਦਸਮੇਸ਼ ਖਾਲਸਾ ਚੈਰੀਟੇਬਲ ਹਸਪਤਾਲ ਦੇ ਮੁੱਖ ਪ੍ਰਬੰਧਕ ਪ੍ਰੀਤਮ ਸਿੰਘ ਅਤੇ ਪ੍ਰਧਾਨ ਸਲੋਚਨਵੀਰ ਸਿੰਘ ਨੇ ਹਸਪਤਾਲ ਦੇ ਡਾਕਟਰਾਂ ਤੇ ਸਟਾਫ਼ ਮੈਂਬਰਾਂ ਤੋਂ ਇਲਾਵਾ ਆਈਆਂ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਗਿਆਨ ਪ੍ਰਗਾਸ ਟਰੱਸਟ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸ.ਕੇਵਲ ਸਿੰਘ ਕੈਨੇਡਾ,ਸ੍ਰੀਮਤੀ ਗੁਰਮੀਤ ਕੌਰ ਕੈਨੇਡਾ,ਡਾ.ਗੁਰਲਾਲ ਸਿੰਘ,ਡਾ:ਮਨਜਿੰਦਰਪਾਲ ਕੌਰ,ਡਾ:ਰਮੇਸਇੰਦਰ ਸਿੰਘ,ਡਾ:ਯਾਦਵਿੰਦਰ ਸਿੰਘ,ਡਾ: ਸਰਫਰਾਜ,ਡਾ:ਅਦਰੱਸ ਭਾਰਦਵਾਜ,ਸਰਪੰਚ ਪ੍ਰੀਤਮ ਸਿੰਘ,ਮੈਨੇਜਰ ਨਿਰਭੈ ਸਿੰਘ ਚੀਮਨਾ,ਕੁਲਵੀਰ ਸਿੰਘ, ਹਰਦੇਵ ਸਿੰਘ ਕੈਨੇਡਾ,ਅਮਨਦੀਪ ਸਿੰਘ ਪੰਚ,ਮਾ:ਦਰਸ਼ਨ ਸਿੰਘ ਪੰਚ,ਅਜੀਤਪਾਲ ਸਿੰਘ,ਪ੍ਰੀਤਮ ਸਿੰਘ ਮੁੱਖ ਪ੍ਰਬੰਧਕ,ਸਵਰਨ ਸਿੰਘ ਰਾਣਾ,ਅੰਮ੍ਰਿਤਪਾਲ ਸਿੰਘ,ਸਰਪੰਚ ਅਵਤਾਰ ਸਿੰਘ,ਸਰਪੰਚ ਬਲਜਿੰਦਰ ਸਿੰਘ,ਸਰਪੰਚ ਲਖਵੀਰ ਸਿੰਘ ਐਤੀਆਣਾ,ਰਾਜਪਾਲ ਸਿੰਘ, ਧਰਮਪਾਲ ਸਿੰਘ,ਬਲਦੇਵ ਸਿੰਘ ਆਦਿ ਤੋਂ ਇਲਾਵਾ ਵੱਡੀ ਗਿੱਣਤੀ ਵਿੱਚ ਸੰਗਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here