ਮੋਗਾ, 24 ਫਰਵਰੀ ( ਅਸ਼ਵਨੀ ) – ਅਣਏਡਿਡ,ਪ੍ਰਾਈਵੇਟ ਸਕੂਲਾਂ ਦੀ ਫੀਸ ਰੈਗੂਲੇਟਰੀ ਕਮੇਟੀ ਦੀ ਮੀਟਿੰਗ ਸ੍ਰ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮੋਗਾ ਦੀ ਪ੍ਰਧਾਨਗੀ ਹੇਠ ਦਫਤਰ ਡੀ.ਸੀ.ਮੀਟਿੰਗ ਹਾਲ ਮੋਗਾ ਵਿਚ ਹੋਈ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਮੋਗਾ ਵੱਲੋ ਸਮੂਹ ਅਣਏਡਿਡ,ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨੂੰ ਜੋ ਪੰਜਾਬ ਐਕਟ ਨੰ:47 ਆਫ 2016 ਮਿਤੀ 23.12.2016 ਨੂੰ ਨੋਟੀਫਾਈ ਹੋ ਗਿਆ ਹੈ,ਸਬੰਧੀ ਨੋਟੀਫਿਕੇਸ਼ਨ ਵੀ ਮਿਤੀ 12.04.2017 ਨੂੰ ਜਾਰੀ ਕੀਤੀ ਹੋਈ ਹੈ, ਵਿਚ ਦਰਜ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਹਰ ਹਾਲਤ ਵਿਚ ਯਕੀਨੀ ਬਣਾਉਣ ਸਬੰਧੀ ਆਦੇਸ਼ ਦਿੱਤੇ ਗਏ।
ਡਿਪਟੀ ਕਮਿਸ਼ਨਰ ਵੱਲੋ ਇਹ ਵੀ ਆਦੇਸ਼ ਦਿੱਤੇ ਗਏ ਕਿ ਜਿਸ ਵੀ ਅਣਏਡਿਡ,ਪ੍ਰਾਈਵੇਟ ਸਕੂਲ ਵੱਲੋ ਇਹਨਾਂ ਹਦਾਇਤਾਂ ਸਬੰਧੀ ਵਰਤੀ ਗਈ ਅਣਗਹਿਲੀ ਜੇਕਰ ਧਿਆਨ ਵਿਚ ਆਉਦੀ ਹੈ ਤਾਂ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਮੀਟਿੰਗ ਵਿਚ ਅਣਏਡਿਡ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਲਈ ਬਣਾਈ ਗਈ ਕਮੇਟੀ ਵਿਚੋ ਜਿਲਾ ਸਿਖਿਆ ਅਫਸਰ (ਸੈ:ਸਿ:) ਮੋਗਾ, ਜਿਲਾ ਸਿਖਿਆ ਅਫਸਰ (ਐਲੀ:ਸਿ:)ਮੋਗਾ, ਸੰਜੀਵ ਕੁਮਾਰ ਦਫਤਰ, ਡੀ.ਸੀ.ਐਫ.ਏ. ਲੁਧਿਆਣਾ, ਗੁਰਪ੍ਰੀਤ ਸਿੰਘ, ਜਿਲਾ ਸਹਾਇਕ ਅਟਾਰਨੀ ਮੋਗਾ, ਡਾ:ਬਲਦੇਵ ਸਿੰਘ ਰਿਟਾ: ਡਿਪਟੀ ਡਾਇਰੈਕਟਰ ਸਿਖਿਆ ਵਿਭਾਗ (ਸ) ਐਸ.ਏ.ਐਸ ਨਗਰ, ਬਲਵਿੰਦਰ ਸਿੰਘ ਸੰਧੂ ਰਿਟਾ:ਪ੍ਰਿੰਸੀਪਲ ਸਰਸਸਸ ਕੋਟ ਈਸੇ ਖਾਂ, ਸ੍ਰੀਮਤੀ ਅਨਮੋਲ ਸ਼ਰਮਾ ਐਨ.ਜੀ.ਓ ਯੋਗ ਸੇਵਾ ਸਮਿਤੀ ਮੋਗਾ ਹਾਜ਼ਰ ਹੋਏ।
