(ਬਿਊਰੋ)ਔਰੰਗਾਬਾਦ ਪੁਲਿਸ ਵੱਲੋਂ ਪੰਜਾਬ ਤੋਂ ਭੇਜੀਆਂ ਗਈਆਂ 37 ਤਲਵਾਰਾਂ ਜ਼ਬਤ ਕਰਨ ਤੋਂ ਪੰਜ ਦਿਨਾਂ ਬਾਅਦ ਪੁਣੇ ਦੇ ਪਿੰਪਰੀ ਚਿੰਚਵਾੜ ਤੋਂ 97 ਤਲਵਾਰਾਂ ਅਤੇ ਦੋ ਖੰਜਰ ਬਰਾਮਦ ਕੀਤੇ ਗਏ ਹਨ। ਇਹ ਤਲਵਾਰਾਂ ਅਤੇ ਖੰਜਰ ਲੱਕੜ ਦੇ ਦੋ ਬਕਸਿਆਂ ਵਿੱਚੋਂ ਮਿਲੇ ਹਨ ਅਤੇ ਇਹ ਬਕਸੇ ਅੰਮ੍ਰਿਤਸਰ, ਪੰਜਾਬ ਦੇ ਰਹਿਣ ਵਾਲੇ ਉਮੇਸ਼ ਸੂਦ ਨੇ ਔਰੰਗਾਬਾਦ ਦੇ ਅਨਿਲ ਹੋਨ ਨੂੰ ਭੇਜੇ ਸਨ। ਇਨ੍ਹਾਂ ਸਾਰਿਆਂ ਦੀ ਕੀਮਤ 3.7 ਲੱਖ ਰੁਪਏ ਦੱਸੀ ਗਈ ਹੈ।ਇਕ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਖਿਲਾਫ ਆਈਪੀਸੀ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪਿੰਪਰੀ ਚਿੰਚਵਾੜ ਪੁਲਿਸ ਅਧਿਕਾਰੀ ਨੇ ਕਿਹਾ, “ਇੱਕ ਕੋਰੀਅਰ ਕੰਪਨੀ ਤੋਂ ਤਲਵਾਰਾਂ ਜ਼ਬਤ ਕਰਨ ਤੋਂ ਬਾਅਦ ਔਰੰਗਾਬਾਦ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ।ਇਸ ਤੋਂ ਬਾਅਦ ਅਸੀਂ ਕੋਰੀਅਰ ਕੰਪਨੀਆਂ ਨੂੰ ਪਾਰਸਲ ਨੂੰ ਧਿਆਨ ਨਾਲ ਚੈੱਕ ਕਰਨ ਦੇ ਨਿਰਦੇਸ਼ ਦਿੱਤੇ। 1 ਅਪ੍ਰੈਲ ਨੂੰ ਇੱਕ ਕੋਰੀਅਰ ਕੰਪਨੀ ਦੇ ਨੁਮਾਇੰਦੇ ਨੇ ਦੱਸਿਆ ਕਿ ਤਲਵਾਰ ਅਤੇ ਖੰਜਰ ਲੱਕੜ ਦੇ ਦੋ ਡੱਬਿਆਂ ਵਿੱਚ ਕੋਰੀਅਰ ਕੀਤੇ ਜਾ ਰਹੇ ਸਨ। ਸਾਨੂੰ 92 ਤਲਵਾਰਾਂ ਅਤੇ ਦੋ ਖੰਜਰ ਮਿਲੇ ਹਨ।ਉਸ ਤੋਂ ਪਹਿਲਾਂ ਔਰੰਗਾਬਾਦ ਵਿੱਚ ਇੱਕ ਪ੍ਰਮੁੱਖ ਕੋਰੀਅਰ ਕੰਪਨੀ ਦੇ ਦਫ਼ਤਰ ਵਿੱਚੋਂ 37 ਤਲਵਾਰਾਂ ਅਤੇ ਇੱਕ ਖੰਜਰ ਜ਼ਬਤ ਕੀਤਾ ਗਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਤਲਵਾਰਾਂ ਪੰਜਾਬ ਤੋਂ ਜਾਲਨਾ ਅਤੇ ਔਰੰਗਾਬਾਦ ਦੇ ਕੁਝ ਲੋਕਾਂ ਨੇ ਮੰਗਵਾਈਆਂ ਸਨ। ਬਰਾਮਦਗੀ ਦੇ ਸਬੰਧ ਵਿੱਚ, ਪਿੰਪਰੀ-ਚਿੰਚਵਾੜ ਦੇ ਦਿਘੀ ਥਾਣੇ ਦੇ ਸੀਨੀਅਰ ਪੁਲਿਸ ਇੰਸਪੈਕਟਰ ਦਲੀਪ ਸ਼ਿੰਦੇ ਨੇ ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੀ ਕੋਰੀਅਰ ਕੰਪਨੀ ਦੇ ਅਧਿਕਾਰੀਆਂ ਨੂੰ ਸਾਰੇ ਪਾਰਸਲਾਂ ਨੂੰ ਧਿਆਨ ਨਾਲ ਸਕੈਨ ਕਰਨ ਲਈ ਕਿਹਾ ਸੀ।ਜਦੋਂ ਕੋਰੀਅਰ ਕੰਪਨੀ ਦੇ ਕਰਮਚਾਰੀਆਂ ਨੇ 1 ਅਪਰੈਲ ਨੂੰ ਇਲੈਕਟ੍ਰਾਨਿਕ ਮਸ਼ੀਨਾਂ ਰਾਹੀਂ ਪਾਰਸਲਾਂ ਦੀ ਸਕੈਨਿੰਗ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਦੋ ਡੱਬਿਆਂ ਵਿੱਚ ਤਲਵਾਰਾਂ ਭੇਜੇ ਜਾਣ ਦਾ ਪਤਾ ਲੱਗਾ। ਇਨ੍ਹਾਂ ਵਿੱਚੋਂ ਇੱਕ ਡੱਬਾ ਪੰਜਾਬ ਦੇ ਉਮੇਸ਼ ਸੂਦ ਵੱਲੋਂ ਔਰੰਗਾਬਾਦ ਦੇ ਅਨਿਲ ਨੂੰ ਭੇਜਿਆ ਜਾ ਰਿਹਾ ਸੀ।ਕੋਰੀਅਰ ਕੰਪਨੀ ਦੇ ਅਧਿਕਾਰੀਆਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ‘ਤੇ ਇਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਦੋ ਪੇਟੀਆਂ ‘ਚੋਂ 92 ਤਲਵਾਰਾਂ ਅਤੇ ਦੋ ਖੰਜਰ ਬਰਾਮਦ ਕੀਤੇ। ਇਨ੍ਹਾਂ ਦੀ ਕੀਮਤ 3.07 ਲੱਖ ਰੁਪਏ ਦੱਸੀ ਗਈ ਹੈ।