ਜਗਰਾੳ, 26 ਮਈ ( ਬੌਬੀ ਸਹਿਜਲ, ਅਸ਼ਵਨੀ )-ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਵੱਲੋਂ ਇੱਕ ਔਰਤ ਨੂੰ 152 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਸਬ-ਇੰਸਪੈਕਟਰ ਅੰਗਰੇਜ ਸਿੰਘ ਨੇ ਦੱਸਿਆ ਕਿ ਉਹ ਅਤੇ ਏ.ਐਸ.ਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਬੱਸ ਸਟੈਂਡ ਪਿੰਡ ਲੀਲਾਂ ਮੇਘ ਸਿੰਘ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਸੀ ਕਿ ਅੱਕੀ ਉਰਫ਼ ਗੁੱਡੀ, ਵਾਸੀ ਪਿੰਡ ਮਧੇਪੁਰ, ਮੌਜੂਦਾ ਪਿੰਡ ਅੱਬੂਪੁਰਾ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦੀ ਹੈ। ਉਹ ਅੱਜ ਵੀ ਆਪਣੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਸਫੀਪੁਰ ਚੌਕ ਤੋਂ ਬੱਸ ਰਾਹੀਂ ਸਿੱਧਵਾਂਬੇਟ ਜਾ ਰਹੀ ਹੈ। ਇਸ ਸੂਚਨਾ ’ਤੇ ਸਫੀਪੁਰ ਚੌਕ ’ਤੇ ਛਾਪੇਮਾਰੀ ਕਰਕੇ ਅੱਕੀ ਉਰਫ ਗੁੱਡੀ ਨੂੰ 152 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।