Home crime ਬਾਗ ਉਜੜ ਗਏ ਰਹਿਣ ਨੂੰ ਥਾਂ ਨਾ ਰਹੀ, 4 ਮੋਰਾਂ ਦੀ ਹੋਈ...

ਬਾਗ ਉਜੜ ਗਏ ਰਹਿਣ ਨੂੰ ਥਾਂ ਨਾ ਰਹੀ, 4 ਮੋਰਾਂ ਦੀ ਹੋਈ ਮੌਤ

51
0

; ਪੋਸਟਮਾਰਟਮ ’ਚ ਇਹ ਦੋ ਕਾਰਨ ਆਏ ਸਾਹਮਣੇ
ਐੱਸਏਐੱਸ ਨਗਰ (ਰੋਹਿਤ ਗੋਇਲ) ਮੁਹਾਲੀ ਦੇ ਵੱਖ ਵੱਖ ਖੇਤਰਾਂ ’ਚ ਰਾਸ਼ਟਰੀ ਪੰਛੀ ਮੋਰਾਂ ਦੀ ਮੌਤ ਦੇ ਸਮਾਚਾਰਾਂ ਨੇ ਪੂਰੇ ਸ਼ਹਿਰ ਦੇ ਵਾਤਾਵਰਨ ਤੇ ਕੁਦਰਤ ਪ੍ਰੇਮੀਆਂ ਨੂੰ ਦੁਖੀ ਕੀਤਾ ਹੋਇਆ ਹੈ। ਵੇਰਵਿਆਂ ਅਨੁਸਾਰ ਹੁਣ ਤਕ 4 ਮੋਰਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੀ ਜਾਂਚ ਲਈ ਜ਼ਿਲ੍ਹਾ ਜੰਗਲਾਤ ਅਫ਼ਸਰ ਕੁਲਰਾਜ ਸਿੰਘ ਨੇ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ। ਮੁੱਢਲੀ ਜਾਂਚ ਦੌਰਾਨ ਤੇ ਪੋਸਟਮਾਰਟਮ ਦੀਆਂ ਰਿਪੋਰਟਾਂ ਵਿਚ ਖ਼ੁਲਾਸਾ ਹੋਇਆ ਹੈ ਕਿ ਦੋ ਮੋਰਾਂ ਦੀ ਮੌਤ ਕੁੱਤਿਆਂ ਦੇ ਕੱਟਣ ਕਾਰਨ ਹੋਈ ਹੈ ਜਦੋਂ ਕਿ ਇਕ ਦਿਲ ਦਾ ਦੌਰਾ ਪੈਣ ਕਾਰਨ ਮਰ ਗਿਆ। ਇਹ ਕੁਝ ਦਿਨ ਪੁਰਾਣੇ ਮਾਮਲਾ ਹਨ ਪਰ ਸੋਮਵਾਰ ਨੂੰ ਕੌਂਸਲਰ ਬਲਜੀਤ ਕੌਰ ਅਤੇ ਰਾਜਾ ਮੁਹਾਲੀ ਨੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀਆਂ ਟੀਮਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕਿਹਾ ਗਿਆ ਹੈ ਕਿ ਸਬੰਧਤ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦੀ ਪਤਾ ਚੱਲ ਸਕੇਗਾ।

ਵਿਭਾਗ ਦੇ ਅਧਿਕਾਰੀਆਂ ਇਸ ਮਾਮਲੇ ਨੂੰ ਕਾਫ਼ੀ ਗੰਭੀਰਤਾ ਨਾਲ ਲੈ ਰਹੇ ਹਨ। ਵਜ੍ਹਾ ਸਾਫ਼ ਹੈ ਸੂਤਰ ਦੱਸਦੇ ਹਨ ਕਿ ਪਿੰਡ ਦਾਊਂ ਤੋਂ ਇਲਾਵਾ ਨਾਲ ਲੱਗਦੇ ਇਲਕਿਆਂ ਵਿਚੋਂ ਵੀ ਜਿਹੜੇ ਮੋਰ ਪੰਛੀ ਪਹਿਲਾਂ ਦਿਖਾਈ ਦਿੰਦੇ ਸਨ ਹੁਣ ਦਿਖਾਈ ਦਿਖਾਈ ਨਹੀਂ ਦਿੰਦੇ। ਸੂਤਰ ਦੱਸਦੇ ਹਨ ਕਿ ਵਿਭਾਗ ਦੇ ਧਿਆਨ ’ਚ ਹੁਣ ਤਕ ਚਾਰ ਮੋਰਾਂ ਦੀ ਮੌਤ ਬਾਰੇ ਤੱਥ ਮਿਲੇ ਹਨ ਪਰ ਅਸਲ ’ਚ ਮੌਤਾਂ ਜ਼ਿਆਦਾ ਹੋ ਰਹੀਆਂ ਹਨ।ਕੁਝ ਲੋਕਾਂ ਦਾ ਇਹ ਵੀ ਮੰਨਣਾਂ ਹੈ ਕਿ ਮੁਹਾਲੀ ਵਿਚ ਬਹੁਤ ਸਾਰੇ ਅੰਬਾਂ ਦੇ ਬਾਗ ਸਨ ਜਿਨ੍ਹਾਂ ਨੂੰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਵੱਢਿਆ ਜਾ ਰਿਹਾ ਹੈ। ਖ਼ਾਸ ਕਰਕੇ ਕੌਮੀ ਸ਼ਾਹਰਾਹ ’ਤੇ ਪਿੰਡ ਦਾਊਂ ਦਾ ਅੰਬਾਂ ਦੇ ਬਾਗ ’ਚ ਬਹੁਤ ਸਾਰੇ ਮੋਰ ਰਹਿੰਦੇ ਸਨ। ਇਹ ਬਾਗ ਹੁਣ ਬਿਲਡਰਾਂ ਨੇ ਕਾਲੋਨੀਆਂ ਉਸਾਰੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਕਰਕੇ ਮੋਰਾਂ ਤੇ ਹੋਰਨਾਂ ਪੰਛੀਆਂ ਦੇ ਕੁਦਰਤੀ ਆਵਾਸ ਸਥਾਨ ਨਸ਼ਟ ਹੋ ਗਏ। ਸਤਨਾਮ ਸਿੰਘ ਦਾਊਂ ਨੇ ਦੱਸਿਆ ਕਿ ਇਸ ਬਾਗ ਵਿਚ ਚਿੱਟੇ ਰੰਗ ਦੇ ਮੋਰ ਵੀ ਦੇਖੇ ਗਏ ਸਨ ਜੋ ਕਿ ਇਥੇ ਹੀ ਰਹਿੰਦੇ ਸਨ। ਮੋਰਾਂ ਦੀ ਮੌਤ ਦਾ ਅਸਲ ਕਾਰਨ ਕੁਦਰਤੀ ਆਵਾਸ ਨਾ ਹੋਣਾ ਹੈ।
ਲੰਘੇ ਵਰ੍ਹੇ ਛੱਟਕੰਨੇ ਉੱਲੂ ਵੀ ਮਰੇ ਮਿਲੇ ਸਨ

ਦੱਸਣਯੋਗ ਹੈ ਕਿ ਮੁਹਾਲੀ ਪਿੰਡ ਚੱਪੜਚਿੜੀ ਫ਼ਤਿਹ ਬੁਰਜ ਦੇ ਨੇੜੇ ਦਸੰਬਰ 2022 ਵਿਚ ਛੋਟੇ ਕੰਨਾਂ ਵਾਲੇ ਉੱਲੂ ਮਰੇ ਮਿਲੇ ਸਨ। ਛੋਟੇ ਕੰਨਾਂ ਵਾਲਾ ਜਾਂ ਛਟਕੰਨਾ ਉੱਲੂ ਮੱਧ ਏਸ਼ੀਆ ਤੋਂ ਭਾਰਤ ਵੱਲ ਪ੍ਰਵਾਸ ਕਰਨ ਵਾਲਾ ਪੰਛੀ ਹੈ ਜਿਹੜੇ ਫ਼ਤਿਹ ਬੁਰਜ ਵਿਖੇ ਦਰਖ਼ਤਾਂ ਤੇ ’ਤੇ ਰਹਿੰਦੇ ਸਨ। ਪਤਾ ਚੱਲਿਆ ਸੀ ਕਿ ਕੁੱਝ ਲੋਕਾਂ ਨੇ ਇਨ੍ਹਾਂ ਨੂੰ ਧਾਰਮਿਕ ਰੀਤੀ ਰਿਵਾਜ਼ਾਂ ਲਈ ਫੜਨ ਜਾਂ ਫੋਟੋ ਗਰਾਫ਼ੀ ਦੇ ਸ਼ੌਕ ਇਨ੍ਹਾਂ ਨੂੰ ਕੁਦਰਤੀ ਆਵਾਸ ’ਚੋਂ ਬਾਹਰ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਫੋਟੋਗ੍ਰਾਫ਼ਰ ਇਨ੍ਹਾਂ ਉੱਲੂਆਂ ਨੂੰ ਦਿਨ ਵਿਚ ‘ਉੱਡਣ ਅਤੇ ਅਤਿ-ਕਲੋਜ਼-ਅੱਪ ਸ਼ਾਟ’ ਲੈਣ ਵਾਸਤੇ ਪੱਥਰਾਅ ਕਰਦੇ ਸਨ। ਉਦੋਂ ਇਹ ਪਤਾ ਚੱਲਿਆ ਸੀ ਕਿ ਜੰਗਲੀਜੀਵਾਂ ਦੀਆਂ ਤਸਵੀਰਾਂ ਲੈਣ ਵਾਲੇ ਤਸਵੀਰ ਫੋਰਸ਼ ਇਨ੍ਹਾਂ ਨੂੰ ਦਰਖਤਾਂ ’ਤੇ ਬਣੀ ਆਰਾਮਗਾਹ ਤੋਂ ਦਿਨ ਵੇਲੇ ਹੀ ਉਡਣ ਲਈ ਮਜਬੂਰ ਕਰ ਦਿੰਦੇ ਸਨ ਜਿਸ ਤੋਂ ਬਾਅਦ ਇਹ ਆਪਣੇ ਆਵਾਸ ’ਚ ਵਾਪਸ ਨਹੀਂ ਜਾ ਸਕੇ ਤੇ ਉਨ੍ਹਾਂ ਨੂੰ ਹਵਾ ਵਿਚ ਉੱਚੇ ਉੱਡਣ ਲਈ ਮਜਬੂਰ ਹੋਣ ਕਰ ਕੇ ਇਹ ਪਤੰਗਾਂ ਦੀਆਂ ਡੋਰਾਂ ਵਿਚ ਫਸ ਕੇ ਮਰ ਗਏ ਤੇ ਕੁਝ ਨੂੰ ਦੂਜੇ ਜਾਨਵਰ ਖਾ ਗਏ।

ਡੀਐੱਫਓ ਮੁਹਾਲੀ ਕੁਲਰਾਜ ਸਿੰਘ ਨੇ ਕਹੀ ਇਹ ਗੱਲ

ਸਾਡੇ ਕੋਲ ਚਾਰ ਮੋਰਾਂ ਦੇ ਮਰਨ ਦੀ ਖ਼ਬਰ ਹੈ। ਤਿੰਨ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਇਕ ਦੀ ਬਾਡੀ ਅੱਜ ਮਿਲੀ ਹੈ ਜਿਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਸੀਂ ਮੌਤ ਦੇ ਕਾਰਨਾਂ ਤਕ ਪੁੱਜਣ ਲਈ ਟੀਮ ਬਣਾ ਦਿੱਤੀ ਹੈ। ਸ਼ਹਿਰ ਦੇ ਲੋਕਾਂ ਕੋਲੋਂ ਵੀ ਸੁਝਾਅ ਮੰਗੇ ਗਏ ਹਨ।

LEAVE A REPLY

Please enter your comment!
Please enter your name here