ਜਗਰਾਓ, 15 ਦਸੰਬਰ ( ਹਰਪ੍ਰੀਤ ਸਿੰਘ ਸੱਗੂ )-ਲਾਇਨ ਕਲੱਬ ਜਗਰਾਓਂ ਮੇਨ ਵਲੋਂ ਐਮ. ਜ਼ੇ. ਐਫ. ਲਾਇਨ ਸ਼ਰਨਦੀਪ ਸਿੰਘ ਬੈਨੀਪਾਲ ਦੇ ਪਿਤਾ ਕਰਨਲ ਗੁਰਦੀਪ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਦਸ਼ਮੇਸ਼ ਨਗਰ ਕੱਚਾ ਮਲਕ ਰੋਡ ਵਿਖੇ ਇਸ ਐਂਤਵਾਰ 17 ਦਿਸੰਬਰ ਨੂੰ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਸ਼ੰਕਰਾ ਆਈ ਹਸਪਤਾਲ ਦੇ ਅੱਖਾਂ ਦੇ ਰੋਗਾ ਦੇ ਮਾਹਿਰ ਡਾਕਟਰ ਮਰੀਜ਼ਾ ਨੂੰ ਚੈੱਕ ਕਰਨਗੇ। ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਿਹਰ 1 ਵਜ਼ੇ ਤੱਕ ਲੱਗੇਗਾ। ਮਰੀਜ਼ਾ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਪ੍ਰਧਾਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਖਾ ਦੀ ਕਿਸੇ ਵੀ ਬਿਮਾਰੀ ਦੇ ਮਰੀਜ਼ ਇਸ ਕੈਂਪ ਵਿੱਚ ਆ ਕੇ ਇਸਦਾ ਲਾਭ ਲੈ ਸਕਦੇ ਹਨ। ਪ੍ਰਧਾਨ ਅਮਰਿੰਦਰ ਸਿੰਘ ਵਲੋ ਜਗਰਾਓਂ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ਼ ਕੀਤੀ ਗਈ ਕੇ ਇਸ ਕੈਂਪ ਬਾਰੇ ਵੱਧ ਤੋਂ ਵੱਧ ਪ੍ਰਚਾਰ ਕਰੋ, ਤਾਂ ਜ਼ੋ ਅੱਖਾ ਦੇ ਰੋਗੀ ਵਿਅਕਤੀ ਇਸ ਕੈਂਪ ਦਾ ਲਾਹਾ ਲੇ ਸਕਣ। ਇਸ ਕੈਂਪ ਵਿੱਚ ਲਾਇਨ ਗੁਰਚਰਨ ਸਿੰਘ ਕਾਲੜਾ, ਡਿਸਟ੍ਰਿਕ ਗਵਰਨਰ 321- ਐਫ, ਲਾਇਨ ਰਵਿੰਦਰ ਸੱਗੜ ਜੀ ਫਸਟ ਡਿਸਟ੍ਰਿਕ ਗਵਰਨਰ ਅਤੇ ਲਾਇਨ ਅਮ੍ਰਿਤਪਾਲ ਸਿੰਘ ਜੰਡੂ ਸੈਕੰਡ ਡਿਸਟ੍ਰਿਕ ਗਵਰਨਰ ਓਚੇਚੇ ਤੌਰ ਤੇ ਪਹੁੰਚ ਰਹੇ ਹਨ।