Home Chandigrah ਨਾਂ ਮੈਂ ਕੋਈ ਝੂਠ ਬੋਲਿਆ..?‘‘ ਮੋਦੀ ਬਨਾਮ ਅਸਟ੍ਰੇਲੀਆ ’’

ਨਾਂ ਮੈਂ ਕੋਈ ਝੂਠ ਬੋਲਿਆ..?
‘‘ ਮੋਦੀ ਬਨਾਮ ਅਸਟ੍ਰੇਲੀਆ ’’

60
0


ਮਾਮਲਾ-ਮੋਦੀ ਦੇ ਅਸਟ੍ਰੇਲੀਆ ਦੌਰੇ ਮੌਕੇ ਭਾਰਤੀ ਵਿਦਿਆਰਥੀਆਂ ਲਈ ਦਾਖਲਾ ਬੰਦ ਕਰਨ ਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਿਦੇਸ਼ ਦੌਰੇ ਤੋਂ ਵਾਪਸ ਪਰਤ ਆਏ ਹਨ। ਹਮੇਸ਼ਾ ਵਾਂਗ ਹੀ ਉਹ ਅਤੇ ਉਨ੍ਹਾਂ ਦੀ ਪਾਰਟੀ ਵਿਦੇਸ਼ੀ ਦੌਰੇ ਨੂੰ ਲੈ ਕੇ ਖੂਬ ਪ੍ਰਸੰਨਚਿੱਤ ਹੈ। ਆਪਣੇ ਦੌਰੇ ਦੇ ਆਖਰੀ ਦਿਨ ਉਨ੍ਹਾਂ ਨੇ ਆਸਟ੍ਰੇਲੀਆ ਵਿੱਚ ਭਾਸ਼ਣ ਦਿੱਤਾ ਅਤੇ ਭਾਰਤ ਅਤੇ ਆਸਟ੍ਰੇੇਲੀਆ ਦੇ ਸਬੰਧਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਵਪਾਰ ਵਧਾਉਣ ਦਾ ਵਾਅਦਾ ਕੀਤਾ। ਜਦੋਂ ਮੋਦੀ ਸਾਹਿਬ ਉਥੇ ਗਰਮਜੋਸ਼ੀ ਨਾਲ ਭਾਸ਼ਣ ਦੇ ਰਹੇ ਸਨ ਅਤੇ ਅਸਟ੍ਰੇਲੀਆ ਅਤੇ ਭਾਰਤੀ ਲੋਕਾਂ ਸਾਹਮਣੇ ਖੂਬ ਲੱਛੇਦਾਰ ਭਾਸ਼ਣ ਦੇ ਰਹੇ ਸਨ ਤਾਂ ਉਸ ਸਮੇਂ ਅਸਟ੍ਰ੍ਰੇੇਲੀਆ ਸਰਕਾਰ ਨੇ ਅਸਟ੍ਰੇੇਲੀਆ ਦੇ 2 ਹੋਰ ਵੱਡੇ ਕਾਲਜਾਂ ’ਚ ਪੰਜਾਬ ਅਤੇ ਭਾਰਤ ਦੇ ਹੋਰਨਾਂ ਸੂਬਿਆਂ ਵਿਚੋਂ ਪੜ੍ਹਨ ਜਾਣ ਵਾਲੇ ਬੱਚਿਆਂ ਦੇ ਦਾਖਲੇ ’ਤੇ ਰੋਕ ਲਗਾ ਦਿੱਤੀ ਗਈ। ਜਿਨਾਂ ਵਿਚ ਵਿਕਟੋਰੀਆ ਦੀ ਫੈਡਰਲ ਯੂਨੀਵਰਸਿਟੀ ਅਤੇ ਨਿਊ ਸਾਊਥ ਵੇਲਸ ਦੀ ਵੈਸਟਰਨ ਸਿਡਨੀ ਯੂਨੀਵਰਸਿਟੀ ਨੇ ਭਾਰਤ ਦੇ ਪੰਜਾਬ, ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ ਅਤੇ ਜੰਮੂ ਕਸ਼ਮੀਰ ਸਮੇਤ ਹੋਰਨਾ ਸੂਬਿਆਂ ਦੇ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ ਲਗਾ ਦਿਤੀ। ਅਸਟ੍ਰੇਲੀਆ ਸਰਕਾਰ ਨੇ ਇਹ ਫੈਸਲਾ ਉਸ ਸਮੇਂ ਕੀਤਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਟ੍ਰੇਲੀਆ ਵਿਚ ਇਕ ਦੂਸਰੇ ਦੇਸ਼ ਦੇ ਵਿਦਿਆਰਥੀਆਂ ਨੂੰ ਇਕ ਦੂਜੇ ਦੇਸ਼ ਵਿਚ ਪੜਣ ਲਈ ਭੇਜਣ ਦੇ ਨਾਲ ਵਿਦਿਆਰਥੀਆਂ ਸਮੇਤ ਕਾਰੋਬਾਰੀਆਂ ਨੂੰ ਇਕ ਦੂਜੇ ਦੇਸ਼ ਵਿਚ ਆਉਣ ਜਾਣ ਲਈ ਉਤਸਾਹਿਤ ਕਰਨ ਲਈ ਮਾਈਗ੍ਰੇਸ਼ਨ ਐੰਡ ਮੋਬਾਵਿਟੀ ਪਾਟਰਨਰਸ਼ਿਪ ਅਰੇਂਜਮੈਂਟ ਸਮਝੌਤੇ ਤੇ ਦਸਤਖਤ ਕਰ ਰਹੇ ਸਨ। ਇਸ ਤੋਂ ਪਹਿਲਾਂ ਵੀ ਉਥੋਂ ਦੇ ਕਈ ਕਾਲਜਾਂ ’ਚ ਪੰਜਾਬ ਦੇ ਹੀ ਨਹੀਂ ਸਗੋਂ ਦੇਸ਼ ਭਰ ਦੇ ਕਈ ਹੋਰ ਸੂਬਿਆਂ ਦੇ ਬੱਚਿਆਂ ਦੇ ਦਾਖਲੇ ’ਤੇ ਰੋਕ ਲਗਾਈ ਜਾ ਚੁੱਕੀ ਹੈ। ਇਸ ਸਮੇਂ ਪੰਜਾਬ ਸਮਨੇਤ ਦੇਸ਼ ਭਰ ਤੋਂ ਪੜ੍ਹੇ ਲਿਖੇ ਬੇਰੋਜ਼ਗਾਰ ਬੱਟੇ ਵੱਡੀ ਗਿਣਤੀ ’ਚ ਕੈਨੇਡਾ ਅਤੇ ਆਸਟ੍ਰੇੇਲੀਆ ਜਾ ਰਹੇ ਹਨ ਅਤੇ ਉੱਥੇ ਆਪਣਾ ਭਵਿੱਖ ਸੁਰੱਖਿਅਤ ਦੇਖਦੇ ਹਨ ਅਤੇ ਸਖਤ ਮਿਹਨਤ ਕਰਦੇ ਹਨ। ਵੈਸੇ ਤਾਂ ਸਰਕਾਰ ਦੀ ਪਹਿਲੀ ਤਰਜੀਹ ਨੌਜਵਾਨਾਂ ਦੇ ਤੇਜ਼ੀ ਨਾਲ ਹੋ ਰਹੇ ਪ੍ਰਵਾਸ ਨੂੰ ਰੋਕਣ ਲਈ ਕਾਰਗਰ ਕਦਮ ਚੁੱਕਣਾ ਹੈ। ਉਸ ਤੋਂ ਬਾਅਦ ਸਾਡੇ ਨੌਜਵਾਨ ਜੋ ਇਹਨਾਂ ਦੇਸ਼ਾਂ ਵਿੱਚ ਪਹੁੰਚ ਗਏ ਹਨ ਉੱਥੇ ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖਣਾਂ ਸਰਕਾਰ ਦੀ ਜਿੰਮੇਵਾਰੀ ਹੈ। ਪਰ ਗੱਲਾਂ ਦੇ ਜਾਦੂਗਰ ਹਰ ਨੈਗਟਿਵ ਗੱਲ ਨੂੰ ਸਕਾਰਾਤਮਕ ਢੰਗ ਨਾਲ ਦੱਸਣ ਅਤੇ ਦਿਖਾਉਣ ਵਿੱਚ ਮਾਹਿਰ ਹਨ। ਹੁਣ ਵੀ ਅਜਿਹਾ ਹੀ ਹੋ ਰਿਹਾ ਹੈ। ਜੇਕਰ ਭਾਰਤ ਅਤੇ ਆਸਟ੍ਰੇੇਲੀਆ ਸਰਕਾਰ ਦੇ ਰਿਸ਼ਤੇ ਨਿੱਘੇ ਹਨ ਤਾਂ ਸਾਡੇ ਦੇਸ਼ ਵਿਚੋਂ ਲੱਖਾਂ ਰੁਪਏ ਖਰਚ ਕਰਕੇ ਅਤੇ ਲੱਖਾਂ ਰੁਪਏ ਨਾਲ ਲੈ ਜਾ ਕੇ ਇਨ੍ਹਾਂ ਦੇਸ਼ਾਂ ਵਿਚ ਜਾਣ ਵਾਲੇ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਿਉਂ ਨਹੀਂ ਕੀਤਾ ਜਾ ਰਿਹਾ ? ਸਰਕਾਰ ਨੂੰ ਇਸ ਮੁੱਦੇ ’ਤੇ ਆਸਟ੍ਰੇਲੀਆ ਸਰਕਾਰ ਨਾਲ ਵੀ ਗੱਲ ਕਰਨੀ ਚਾਹੀਦੀ ਸੀ ਅਤੇ ਜਿਹੜੇ ਬੱਚੇ ਉੱਥੇ ਪੜ੍ਹਾਈ ਲਈ ਜਾਂਦੇ ਹਨ, ਉਨ੍ਹਾਂ ਬੱਚਿਆਂ ਨੂੰ ਉੱਥੇ ਜਾਕੇ 8 ਤੋਂ 10 ਸਾਲ ਦਾ ਸਮਾਂ ਪੀ ਆਰ ਹੋਣ ਲਈ ਲੱਗ ਜਾਂਦਾ ਹੈ। ਸਾਡੇ ਬੱਚਿਆਂ ਨੂੰ ਸਖਤ ਮਿਹਨਤ ਅਤੇ ਨਾਲ ਲਗਾਤਾਰ ਪੜ੍ਹਾਈ ਕਰਨੀ ਪੈਂਦੀ ਹੈ। ਲੱਖਾਂ ਰੁਪਏ ਖਰਚ ਕਰਕੇ ਇਨ੍ਹਾਂ ਦੇਸ਼ਾਂ ਵਿਚ ਜਾਣ ਵਾਲੇ ਸਾਡੇ ਬੱਚਿਆਂ ਨਾਲੋਂ ਵਿਦੇਸ਼ੀ ਸਰਕਾਰਾਂ ਲਈ ਹੋਰ ਵਧੀਆ ਬਿਜਨਸ ਕੀ ਹੋ ਸਕਦਾ ਹੈ ? ਸਾਡੇ ਦੇਸ਼ ਵਿਚੋਂ ਆਪਣੇ ਨਾਲ ਲੱਖਾਂ ਰੁਪਏ ਲੈ ਜਾ ਕੇ ਵੀ ਉਥੇ ਸਾਡੇ ਪੜ੍ਹੇ-ਲਿਖੇ ਬੱਚੇ ਮਜ਼ਦੂਰੀ ਕਰਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਆਸਟ੍ਰੇੇਲੀਆ ਰਹਿੰਦੇ ਬੱਚਿਆਂ ਦੀ ਪੀ ਆਰ ਲਈ ਸਥਿਤੀ ਨੂੰ ਥੋੜਾ ਸੌਖਾ ਬਣਾਵੇ। ਕੇਂਦਰ ਸਰਕਾਰ ਵਿਚ ਪ੍ਰਧਾਨ ਮੰਤਰੀ ਦੇ ਨਾਲ-ਨਾਲ ਉਨ੍ਹਾਂ ਦੇ ਮੰਤਰੀ ਅਤੇ ਹੋਰ ਸਿਪਾਹਸਲਾਰ ਅਸਟ੍ਰੇੇਲੀਆ ਦੌਰੇ ਦੀ ਤਾਰੀਫ ਕਰ ਰਹੇ ਹਨ। ਕਿਸੇ ਦੇਸ਼ ਦਾ ਦੌਰਾ ਕਰਨਾ ਅਤੇ ਚੰਗਾ ਭਾਸ਼ਣ ਦੇਣਾ ਉਸ ਦੌਰੇ ਦੀ ਸਫਲਤਾ ਨਹੀਂ ਹੋ ਸਕਦੀ। ਪ੍ਰਧਾਨ ਮੰਤਰੀ ਨੂੰ ਸੁਣਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਅਤੇ ਦੇਸ਼ ਵਾਸੀ ਉਥੇ ਇਕੱਠੇ ਹੋਏ ਸਨ। ਉਨ੍ਹਾਂ ਨੂੰ ਦੇਖ ਕੇ ਪ੍ਰਧਾਨ ਮੰਤਰੀ ਦੇਸ਼ ਦੇ ਪੜ੍ਹੇ ਲਿਖੇ ਬੱਚੇ ਜੋ ਉਥੇ ਬੈਠੇ ਸਨ ਦੀਆਂ ਮੁਸ਼ਿਕਲਾਂ ਸੰਬੰਧੀ ਉਥਓੰ ਦੇ ਪ੍ਰਧਾਨ ਮੰਤਰੀ ਨਾਲ ਹੱਲ ਕਰਨੀ ਚਾਹੀਦੀ ਸੀ। ਚਲੋ ! ਜੇਕਰ ਉਹ ਉਸ ਮੌਕੇ ਅਜਿਹਾ ਨਹੀਂ ਕਰ ਸਕੇ ਤਾਂ ਇੱਥੇ ਆ ਕੇ ਵੀ ਅਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰ ਸਕਦੇ ਹਨ। ਪ੍ਰਧਾਨ ਮੰਤਰੀ ਉਥੇ ਪਹੁੰਚੀ ਸਾਡੀ ਪੜ੍ਹੀ-ਲਿਖੀ ਨੌਜਵਾਨ ਪੀੜੀ ਨੂੰ ਸੁਰਖਿਅਤ ਕਰਨ ਅਤੇ ਉਥੇ ਜਲਦੀ ਪੀ ਆਰ ਲਈ ਯੋਗ ਕਦਮ ਉਠਾਉਣ। ਭਾਰਤ ਅਤੇ ਦੂਜੇ ਦੇਸ਼ਾਂ ਦਾ ਆਪਸੀ ਵਪਾਰ ਪਹਿਲਾਂ ਵੀ ਚੱਲਦਾ ਸੀ, ਹੁਣ ਵੀ ਨਹੀਂ ਚੱਲਦਾ ਰਹੇਗਾ। ਜੇਕਰ ਦੇਸ਼ ਕਿਸੇ ਦੂਜੇ ਦੇਸ਼ ਵਿਚ ਬੈਠੇ ਆਪਣੇ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸੋਚੇਗਾ ਤਾਂ ਹੀ ਅਜਿਹੇ ਦੌਰੇ ਕਾਰਦਾਰ ਸਾਬਿਤ ਹੋ ਸਕਣਗੇ। ਜੇਕਰ ਕੋਈ ਦੇਸ਼ ਦੂਜੇ ਦੇਸ਼ ਵਿੱਚ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਨਹੀਂ ਕਰ ਸਕਿਆ ਤਾਂ ਇਸ ਤੋਂ ਵੱਡੀ ਅਸਫਲਤਾ ਹੋਰ ਕੋਈ ਨਹੀਂ ਹੋ ਸਕਦੀ। ਵਿਦੇਸ਼ ਨੀਤੀ ਦੀ ਸਫਲਤਾ ਤਾਂ ਹੀ ਮੰਨੀ ਜਾ ਸਕਦੀ ਹੈ ਜੇਕਰ ਵਿਦੇਸ਼ਾਂ ਵਿੱਚ ਬੈਠੇ ਸਾਡੇ ਭਰਾਵਾਂ, ਭੈਣਾਂ ਅਤੇ ਨੌਜਵਾਨਾਂ ਦੀ ਬਿਹਤਰੀ ਲਈ ਕੰਮ ਕੀਤਾ ਜਾਂਦਾ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here