ਅਮਰਗੜ੍ਹ(ਧਰਮਿੰਦਰ )ਕੋਈ ਭਾਵੇਂ ਸਾਨੂੰ ਤੋੜਨ ਦਾ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਪਰ ਅਸੀਂ ਸਾਰੇ ਇੱਕ ਮਾਲਕ ਦੇ ਬੱਚੇ ਹਾਂ ਜੋ ਹਮੇਸ਼ਾਂ ਇੱਕ ਹੀ ਰਹਾਂਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਬਨਭੌਰਾ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਗੋਗੀ ਨੇ ਗੁਰਦੁਆਰਾ ਸਾਹਿਬ ਵਿਖੇ ਮੁਸਲਿਮ ਵੀਰਾਂ ਦੇ ਰੋਜ਼ੇ ਖੁੱਲ੍ਹਵਾਉਣ ਲਈ ਰੱਖੀ ਗਈ ਇਫ਼ਤਾਰੀ ਪਾਰਟੀ ਮੌਕੇ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸਦੀਆਂ ਤੋਂ ਚਲੀ ਆ ਰਹੀ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ,ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਪੋ੍ਗਰਾਮ ਉਲੀਕਿਆ ਗਿਆ ਸੀ,ਜਿਸ ਵਿੱਚ ਸਮੂਹ ਵਰਗਾਂ ਤੇ ਧਰਮਾਂ ਦੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੀਆਂ ਮੁਸਲਿਮ ਵੀਰਾਂ ਦੇ ਰੋਜ਼ੇ ਖੁੱਲ੍ਹਵਾਏ ਹਨ। ਠੇਕੇਦਾਰ ਨਜ਼ੀਰ ਮੁਹੰਮਦ ਅਤੇ ਮੁਹੰਮਦ ਦਿਲਸ਼ਾਦ ਨੇ ਕਿਹਾ ਕਿ ਕੋਈ ਵੀ ਧਰਮ ਸਾਨੂੰ ਆਪਸੀ ਵੈਰ-ਵਿਰੋਧ ਰੱਖਣਾ ਨਹੀਂ ਸਿਖਾਉਂਦਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਦਰਸ਼ਨ ਸਿੰਘ,ਸੁਪਿੰਦਰ ਸਿੰਘ ਕਾਲਾ,ਗੁਰਮੀਤ ਸਿੰਘ,ਜਸਬੀਰ ਸਿੰਘ ਭੱਟੀ,ਜਸਵਿੰਦਰ ਸਿੰਘ ਭੱਟੀ,ਬਾਬਾ ਅਮਰਜੀਤ ਸਿੰਘ ਜੈਨਪੁਰ,ਸੁਖਦੀਪ ਸਿੰਘ ਗੋਲਡੀ ਸਰਪੰਚ,ਨਿੱਕਾ ਮੈਂਬਰ, ਤਰਸੇਮ ਲਾਲ ਭੰਡਾਰੀ,ਗੁਰਪ੍ਰਰੀਤ ਸਿੰਘ ਕਾਲ਼ਾ,ਸੁਖਵਿੰਦਰ ਸਿੰਘ,ਮੇਵਾ ਸਿੰਘ, ਹਰਮੇਲ ਸਿੰਘ ਸੋਹੀ,ਪ੍ਰਰੀਤਮ ਸਿੰਘ ਪੰਚ,ਦਰਸ਼ਨ ਸਿੰਘ ਸਾਬਕਾ ਸਰਪੰਚ ਅਤੇ ਰਣਧੀਰ ਸਿੰਘ ਆਦਿ ਹਾਜ਼ਰ ਸਨ।