ਅਮਰਗੜ੍ਹ(ਮੋਹਿਤ ਜੈਨ)ਅੱਖਾਂ ਦਾ ਮੁਫ਼ਤ ਜਾਂਚ ਕੈਂਪ ਗੁਰਪ੍ਰਰੀਤ ਹਸਪਤਾਲ ਚੌਂਦਾ ਵਿਖੇ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਗੁਰਪ੍ਰਰੀਤ ਕੌਰ ਢੀਂਡਸਾ ਨੇ ਦੱਸਿਆ ਕਿ ਅਪਣੱਤ ਸੋਸ਼ਲ ਸੁਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ ਅੱਖਾਂ ਦੇ ਮਾਹਰ ਡਾਕਟਰ ਅਤੁਲ ਕੱਕੜ ਅਤੇ ਡਾਕਟਰ ਹਰਦੀਪ ਸਿੰਘ ਰੰਧਾਵਾ ਵਲੋਂ 200 ਤੋਂ ਜਿਆਦਾ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 25 ਲੋੜਵੰਦ ਮਰੀਜਾਂ ਦੇ ਲੈਂਜ਼ ਪਾਉਣ ਲਈ ਚੋਣ ਕੀਤੀ ਗਈ,ਜਿਨ੍ਹਾਂ ਦੇ 22 ਅਪ੍ਰਰੈਲ ਨੂੰ ਪਟਿਆਲਾ ਵਿਖੇ ਮੁਫ਼ਤ ਲੈਂਜ਼ ਪਾਏ ਜਾਣਗੇ।ਇਸ ਕੈਂਪ ਵਿੱਚ ਅਪਣੱਤ ਸੋਸ਼ਲ ਸੁਸਾਇਟੀ ਦੇ ਪ੍ਰਧਾਨ ਬਲਬੀਰ ਸਿੰਘ ਚਹਿਲ,ਡਾਕਟਰ ਲਾਲ ਚੰਦ ਸਿਰਸੀਵਾਲਾ,ਪਲਵਿੰਦਰ ਸਿੰਘ ਨੰਬਰਦਾਰ,ਡਾਕਟਰ ਗੁਰਸ਼ਰਨ ਸਿੰਘ,ਸੁਖਵੰਤ ਸਿੰਘ ਬਿਸਨਪੁਰਾ,ਪ੍ਰਧਾਨ ਜਗਦੇਵ ਸਿੰਘ ਜੱਗੀ, ਸਮਾਜਸੇਵੀ ਇੰਦਰਜੀਤ ਸਿੰਘ ਰੌਕੀ ਢੀਂਡਸਾ,ਜੋਰਾ ਸਿੰਘ,ਗਗਨਦੀਪ ਸਿੰਘ, ਗੁਰਪ੍ਰਰੀਤ ਸਿੰਘ ਗੁਰਾ,ਸੁਵੀਰ ਕੌਰ ਢੀਂਡਸਾ,ਆਸ਼ਾ ਵਰਕਰ ਚਰਨਜੀਤ ਕੌਰ,ਸੀਮਾ ਰਾਣੀ,ਪਰਮਜੀਤ ਕੌਰ,ਸੰਦੀਪ ਕੌਰ,ਸੁਮਨਪ੍ਰਰੀਤ ਕੌਰ,ਸੁਰੇਸ਼ ਰਾਣੀ,ਸਲਮਾਂ ਰਮਜ਼ਾਨ ਅਤੇ ਅਮਨਪ੍ਰਰੀਤ ਸਿੰਘ ਸ਼ੇਰਗਿੱਲ ਆਦਿ ਦਾ ਅਹਿਮ ਯੋਗਦਾਨ ਰਿਹਾ।