ਜਗਰਾਓਂ, 8 ਸਤੰਬਰ ( ਰੋਹਿਤ ਗੋਇਲ)-ਪਿਛਲੇ ਦਿਨੀ ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਅਧੀਨ ਵੱਖ—ਵੱਖ ਖੇਡਾਂ ਦਾ ਆਯੋਜਨ ਕੀਤਾ ਗਿਆ।ਇਲਾਕੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਪਬਲਿਕ ਸਕੂਲ, ਨਾਨਕਸਰ ਦੇ ਵਿਦਿਆਰਥੀਆਂ ਨੇ ਖੇਡ ਸਟੇਡੀਅਮ ਮੱਲ੍ਹੇ ਵਿੱਚ ਹੋਏ ਵੱਖ—ਵੱਖ ਟੂਰਨਾਂਮੈਟ ਵਿੱਚ ਹਿੱਸਾ ਲਿਆ ਅਤੇ ਟੂਰਨਾਂਮੈਂਟ ਵਿੱਚੋ ਅੱਵਲ ਆ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।ਖੇਡ ਸਟੇਡੀਅਮ ਮੱਲੇ੍ਹ ਵਿੱਚ ਵੱਖ—ਵੱਖ ਵਰਗਾਂ ਵਲੋਂ ਵੱਖ—ਵੱਖ ਖੇਡਾਂ ਵਿੱਚ ਹਿੱਸਾ ਲਿਆ ਗਿਆ।ਸਪਰਿੰਗ ਡਿਊ ਸਕੂਲ ਵਲੋਂ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਵਿੱਚ ਹਿੱਸਾ ਲਿਆ ਗਿਆ।ਸਕੂਲ ਦੀ ਅੰਡਰ—14 (ਲੜਕੀਆਂ) ਐਥਲੈਟਿਕ ਵਿੱਚ ਤਨਵੀਰ ਕੌਰ ਲੋਂਗ ਜੰਪ ਵਿੱਚੋ ਫਸਟ ਅਤੇ 600 ਮੀਟਰ ਵਿੱਚੋ ਦੂਜੇ, ਅੰਡਰ—14 (ਲੜਕੇ) ਵਿੱਚ ਗੁਰਪਾਲ ਸਿੰਘ ਲੋਂਗ ਜੰਪ ਵਿੱਚੋ ਫਸਟ, ਅੰਡਰ—17 (ਲੜਕੀਆਂ) ਨਿਆਸ਼ਾ 800 ਮੀਟਰ ਵਿੱਚੋ ਫਸਟ ਅਤੇ 400 ਮੀਟਰ ਵਿੱਚੋ ਦੂਜੇ, ਗੁਰਬੀਰ ਸਿੰਘ 1500 ਮੀਟਰ ਵਿੱਚੋ ਫਸਟ, ਅਵਨੀਤ ਕੌਰ 3000 ਮੀਟਰ ਰੇਸ ਵਿੱਚੋ ਫਸਟ, ਅਸ਼ਮੀਤ ਕੌਰ 3000 ਮੀਟਰ ਵਿੱਚੋ ਤੀਜੇ ਸਥਾਨ, ਅੰਡਰ—17 (ਲੜਕੇ) ਰੁਪਿੰਦਰਜੀਤ ਸਿੰਘ 1500 ਮੀਟਰ ਵਿੱਚੋ ਫਸਟ, ਜ਼ਸਨਦੀਪ ਸਿੰਘ 1500 ਮੀਟਰ ਅਤੇ 3000 ਮੀਟਰ ਵਿੱਚੋ ਤੀਜੇ ਸਥਾਨ, ਅਤੇ ਜਗਮੀਤ ਸਿੰਘ ਲੋਂਗ ਜੰਪ ਵਿੱਚੋ ਤੀਜੇ ਸਥਾਨ, ਅੰਡਰ—21 (ਲੜਕੇ) ਅਸ਼ਪ੍ਰੀਤ ਸਿੰਘ 1500 ਮੀਟਰ, 800 ਮੀਟਰ, ਲੌਂਗ ਜੰਪ ਵਿੱਚੋ ਤੀਜੇ ਸਥਾਨ ਤੇ ਰਹੇ।ਇਸ ਦੇ ਨਾਲ ਹੀ ਸਕੂਲ ਦੀ ਅੰਡਰ—14 (ਲੜਕਿਆਂ) ਦੀ ਵਾਲੀਬਾਲ ਦੀ ਟੀਮ ਫਸਟ, ਅੰਡਰ—17 ਖੋ—ਖੋ (ਲੜਕੀਆਂ) ਦੀ ਟੀਮ ਫਸਟ ਅਤੇ ਅੰਡਰ 21 (ਲੜਕਿਆਂ) ਵਾਲੀਬਾਲ (ਸ਼ੂਟਿੰਗ) ਦੀ ਟੀਮ ਫਸਟ ਰਹੀ। ਬੱਚਿਆਂ ਦੇ ਨਾਲ—ਨਾਲ ਸਕੂਲ ਦੇ ਡੀ.ਪੀ ਟੀਚਰ ਮੈਡਮ ਕੁਲਜੀਤ ਕੌਰ ਵਲੋਂ 200 ਮੀਟਰ ਅਤੇ ਲੌਂਗ ਜੰਪ ਵਿੱਚ ਹਿੱਸਾ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਸਕੂਲ ਦੀ ਟੀਮ ਦੀ ਅਗਵਾਈ ਕੋਚ ਜਗਦੀਪ ਸਿੰਘ, ਮੈਡਮ ਕੁਲਜੀਤ ਕੌਰ ਅਤੇ ਲਖਵੀਰ ਸਿੰਘ ਉੱਪਲ ਵਲੋਂ ਕੀਤੀ ਗਈ ਅਤੇ ਸ਼ਾਨਦਾਰ ਗੇਮ ਦਾ ਪ੍ਰਦਰਸ਼ਨ ਕਰਦੇ ਹੋਏ ਬਲਾਕ ਜਗਰਾਉਂ ਵਿੱਚ ਪਹਿਲੇ ਨੰਬਰ ਤੇ ਰਹੀ।ਫਸਟ ਪੁਜੀਸ਼ਨ ਹਾਸਿਲ ਕਰਨ ਤੇ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਖਿਡਾਰੀਆਂ ਅਤੇ ਡੀ.ਪੀ ਅਧਿਆਪਕਾਂ ਨੂੰ ਵਧਾਈ ਦਿੱਤੀ। ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਦੱਸਿਆ ਕਿ ਸਕੂਲ ਪ੍ਰਬੰਧਕੀ ਕਮੇਟੀ ਦੀ ਦੂਰਦਰਸ਼ੀ ਸੋਚ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀ ਵਿਦਿੱਅਕ ਖੇਤਰ ਨਾਲ—ਨਾਲ ਖੇਡਾਂ ਵਿੱਚ ਵੀ ਵਧੀਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਇਸਦੇ ਨਾਲ ਹੀ ਜੇਤੂ ਟੀਮ ਨੂੰ ਸਕੂਲ ਪਹੁੰਚਣ ਤੇ ਵਧਾਈ ਦਿੱਤੀ ਗਈ।ਸਕੂਲ ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਵਲੋਂ ਸਾਰਿਆਂ ਨੂੰ ਵਧਾਈ ਦਿੱਤੀ ਗਈ।ਇਸ ਮੌਕੇ ਤੇ ਮੈਡਮ ਬਲਜੀਤ ਕੌਰ, ਕਰਮਜੀਤ ਸੰਗਰਾਉ, ਅਮਨਦੀਪ ਕੌਰ, ਅੰਜੂ ਬਾਲਾ ਅਤੇ ਜਗਸੀਰ ਸਿੰਘ ਆਦਿ ਹਾਜਿਰ ਸਨ।