ਗੱਲ ਹੈ ਸਤਿਕਾਰਾਂ ਦੀ ਇਰਾਦੇ ਮਾੜਿਆਂ ਚ ਕੀ ਰੱਖਿਆ ,
ਤੈਨੂੰ ਕੀ ਮਜਬੂਰੀ ਹੈ, ਕਿਉਂ ਰੱਖਦਾ ਦੂਰੀ ਹੈ
ਨਫਰਤ ਦੇ ਕੀਤੇ ਜੋ ਉਹਨਾਂ ਕਾਰਿਆਂ ਚ ਕੀ ਰੱਖਿਆ,
ਗੱਲ ਹੈ ਸਤਿਕਾਰਾਂ…..
ਤੈਨੂੰ ਪਰਖ ਨਹੀਂ ਕੋਈ, ਕਿਸੇ ਤੇ ਤਰਸ ਨਹੀਂ ਕੋਈ
ਕਰ ਮਦਦ ਮਾੜੇ ਦੀ, ਵੱਡੇ ਸਾਰਿਆਂ ਚ ਕੀ ਰੱਖਿਆ
ਗੱਲ ਹੈ ਸਤਿਕਾਰਾਂ…..
ਜੋ ਲੋਕ ਨਿਤਾਣੇ ਹੈ, ਜਿਹਨਾਂ ਦੇ ਭੁੱਖੇ ਨਿਆਣੇ ਹੈ
ਦਿਲ ਸਾਫ ਹੈ ਉਹਨਾਂ ਦੇ, ਪੈਸੇ ਵਾਲਿਆਂ ਚ ਕੀ ਰੱਖਿਆ
ਗੱਲ ਹੈ ਸਤਿਕਾਰਾਂ…..
ਕੋਈ ਰਿਸ਼ਤੇਦਾਰੀ ਐ, ਜਾਂ ਮਾਈਆਂ ਪਿਆਰੀ ਐ,
ਜਿਹੜੇ ਤੈਥੋਂ ਮਾੜੇ ਐ, ਉਹ ਵਚਾਰਿਆਂ ਚ ਕੀ ਰੱਖਿਆ,
ਗੱਲ ਹੈ ਸਤਿਕਾਰਾਂ…..
ਤੇਰੀਆਂ ਭੈੜੀਆਂ ਸੋਚਾਂ ਨੇ, ਕਰਤਾ ਦੂਰ ਹੈ ਲੋਕਾਂ ਨੇ
ਸੱਭ ਨਫਰਤ ਕਰਦੇ ਐ, ਉਹ ਨਕਾਰਿਆਂ ਚ ਕੀ ਰੱਖਿਆ
ਗੱਲ ਹੈ ਸਤਿਕਾਰਾਂ…..
ਨਾ ਕੋਈ ਸਮਝ ਰਵਾਜਾਂ ਦੀ, ਨਾ ਕੋਈ ਕਦਰ ਸਮਾਜਾਂ ਦੀ,
ਤੇਰੀ ਹੈਂਕੜ ਬਾਜੀ ਤੇ ਦਿਲ ਪਾੜਿਆਂ ਚ ਕੀ ਰੱਖਿਆ,
ਗੱਲ ਹੈ ਸਤਿਕਾਰਾਂ…..
ਜੋ ਸੁੱਖ ਵਿੱਚ ਪਿਆਰਾਂ ਦੇ ਉਹ ਨਹੀਂ ਤਕਰਾਰਾਂ ਦੇ,
ਕਹਿੰਦਾ ਮੱਖਣ ਬੁੱਟਰਾਂ ਦਾ ਮਨੋ ਮਾੜਿਆਂ ਚ ਕੀ ਰੱਖਿਆ,
ਗੱਲ ਹੈ ਸਤਿਕਾਰਾਂ ਦੀ ….
9417105526