ਚਾਈਨਾ ਡੋਰ ਵਿੱਚ ਫਸੇ ਤੋਤੇ ਨੂੰ ਬਚਾਉਣ ਪਹੁੰਚੇ ਨੋਜਵਾਨ ਦਾ ਮੋਟਰ ਸਾਈਕਲ ਚੋਰੀ
ਜਗਰਾਉਂ,13 ਫਰਵਰੀ (ਭਗਵਾਨ ਭੰਗੂ-ਲਿਕੇਸ਼ ਸ਼ਰਮਾ): ਬੀਤੇ ਦਿਨੀਂ 6 ਵਜੇ ਦੇ ਕਰੀਬ ਧੰਜਲ ਮਕੈਨੀਕਲ ਵਰਕਸ ਤੇ ਕਿਸੇ ਦਾ ਫੋਨ ਆਇਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਚਾਈਨਾ ਡੋਰ ਵਿੱਚ ਫਸਕੇ ਇਕ ਤੋਤਾ ਸਫੈਦੇ ਨਾਲ ਲਟਕ ਰਿਹਾ ਹੈ,ਸਮਾਜਸੇਵੀ ਸਤਪਾਲ ਸਿੰਘ ਦੇਹੜਕਾ,ਭੁਪਿੰਦਰ ਸਿੰਘ ਮੁਰਲੀ,ਲਖਵਿੰਦਰ ਧੰਜਲ਼ ਅਤੇ 2 ਹੋਰ ਨੋਜਵਾਨ ਜੋ ਸਫੈਦੇ ਉਪਰ ਚੜਨ ਦੇ ਮਾਹਿਰ ਸਨ ਉਹ ਸਕੂਲ ਪਹੁੰਚੇ।ਓਥੇ ਹੋਰ ਵੀ ਬਹੁਤ ਸਾਰੇ ਲੋਕ ਬੇਜ਼ਬਾਨ ਪੰਛੀ ਦੀ ਜਾਨ ਬਚਾਉਣ ਲਈ ਪਹੁੰਚੇ ਹੋਏ ਸਨ,ਕੋਈ ਚਾਰਾ ਨਾ ਚਲਦਾ ਦੇਖ ਫਾਇਰ ਬ੍ਰਿਗੇਡ ਜਗਰਾਉਂ ਨੂੰ ਫੋਨ ਕੀਤਾ ਗਿਆ ਕਰੀਬ ਦੋ ਘੰਟੇ ਦੀ ਮੁਸ਼ਕਤ ਤੌ ਬਾਅਦ ਜਦੋਂ ਤੋਤੇ ਦੀ ਜਾਨ ਬਚਾ ਕੇ ਉਸ ਨੂੰ ਉਡਾਇਆ ਗਿਆ ਤਾਂ ਓਥੇ ਮੌਜੂਦ ਲੋਕਾਂ ਦੇ ਓਦੋਂ ਤੋਤੇ ਉਡ ਗਏ ਜਦੋ ਪੌੜੀ ਉਪਰ ਚੜਨ ਵਾਲੇ ਨੋਜਵਾਨ ਗੁਰਪ੍ਰੀਤ ਸਿੰਘ ਉਰਫ ਨਿੱਕਾ ਦਾ ਮੋਟਰ ਸਾਈਕਲ ਨੰਬਰ ਪੀ ਬੀ 08 ਸੀ ਟੀ 2252 ਚੋਰੀ ਕਰਕੇ ਚੋਰ ਉੱਡਦੇ ਬਣੇ,ਇਸ ਘਟਨਾ ਦੀ ਜਾਣਕਾਰੀ ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਨੂੰ ਦਿੱਤੀ ਗਈ ਹੈ ਹੁਣ ਦੇਖਦੇ ਕਿ ਪੁਲਿਸ ਚੋਰਾਂ ਨੂੰ ਫੜਕੇ ਗਰੀਬ ਨੋਜਵਾਨ ਦਾ ਮੋਟਰਸਾਈਕਲ ਵਾਪਿਸ ਕਰਵਾਉਦੀ ਹੈ ਤਾਂ ਕਰ ਭਲਾ ਹੋ ਭਲਾ ਦੀ ਕਹਾਵਤ ਸਚ ਸਾਬਿਤ ਹੋਵੇਗੀ ਨਹੀ ਤਾਂ ਇਹੀ ਕੇਹਣਾ ਪਵੇਗਾ ਕਿ ਕਲਯੁੱਗ ਦੇ ਰਾਜ ਵਿਚ ਕਰ ਭਲਾ ਹੋ ਬੁਰਾ ,ਦਸਦਈਏ ਕਿ ਇਸ ਨੋਜਵਾਨ ਕੋਲ ਆਪਣੇ ਕੰਮ ਤੇ ਆਉਣ ਜਾਣ ਲਈ ਇਕੋ ਇਕ ਸਾਧਨ ਸੀ ਜਿਹੜਾ ਚੋਰਾ ਦੀ ਭੇਟ ਚੜ੍ਹ ਗਿਆ।ਇਸ ਮੌਕੇ ਸਤਪਾਲ ਸਿੰਘ ਦੇਹੜਕਾ, ਮੇਜਰ ਸਿੰਘ ਛੀਨਾ, ਮੈਡਮ ਕੰਚਨ ਗੁਪਤਾ,ਲਖਵਿੰਦਰ ਸਿੰਘ ਧੰਜਲ,ਜਿੰਦਰ ਧੀਮਾਨ,ਭੁਪਿੰਦਰ ਸਿੰਘ ਮੁਰਲੀ,ਹਰਪ੍ਰੀਤ ਸਿੰਘ ਗਰੇਵਾਲ, ਗੁਰਪ੍ਰੀਤ ਨਿੱਕਾ ਆਦਿ ਹਾਜਰ ਸਨ।
