ਜਗਰਾਉਂ 27 ਸਤੰਬਰ ( ਵਿਕਾਸ ਮਠਾੜੂ )- ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਬਲਾਕ ਜਗਰਾਉਂ ਦੇ ਖੇਡ ਟੂਰਨਾਮੈਂਟ ‘ਚ ਬਲਾਕ ਪੱਧਰ ‘ਤੇ ਅੰਡਰ 14 ‘ਚ ਸਰਕਾਰੀ ਸੈਕੰਡਰੀ ਸਕੂਲ ਅਖਾੜਾ ਦੀ ਕੁੜੀਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਰਕਾਰੀ ਹਾਈ ਸਕੂਲ ਚਚਰਾੜੀ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ।ਇਸੇ ਹੀ ਤਰ੍ਹਾਂ ਅੰਡਰ 14 ਮੁੰਡਿਆਂ ਦੀ ਟੀਮ ਨੇ ਮਿਡਲ ਸਕੂਲ ਬਾਰਦੇਕੇ ਨੂੰ ਹਰਾ ਕੇ ਤੀਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਪ੍ਰਿੰਸੀਪਲ ਸਰਬਦੀਪ ਕੌਰ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਬੱਚਿਆਂ ਨੂੰ ਹੋਰ ਅਗਲੇਰੀਆਂ ਮੰਜ਼ਿਲਾਂ ਸਰ ਕਰਨ ਲਈ ਪ੍ਰੇਰਿਤ ਕੀਤਾ। ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਖਿਡਾਰੀਆਂ ਤੇ ਚਿਰੰਜੀ ਲਾਲ ਤੇ ਕੁਲਵਿੰਦਰ ਸਿੰਘ ਸਮਰਾ (ਦੋਵੇਂ ਕੋਚ) ਦਾ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਬਲਵਿੰਦਰ ਕੌਰ, ਜਗਰੂਪ ਸਿੰਘ, ਨਰਿੰਦਰਪਾਲ ਕੌਰ,ਰਵਿੰਦਰ ਕੌਰ, ਕੰਵਲਜੀਤ ਕੌਰ, ਮਨਪ੍ਰੀਤ ਕੌਰ, ਗੁਰਦੀਪ ਸਿੰਘ,ਨਿੱਧੀ ਜਿੰਦਲ,ਵਿਜੇ ਲਕਸ਼ਮੀ, ਚਿਰੰਜੀ ਲਾਲ,ਅਮਨ ਸੂਦ,ਪੂਜਾ ਰਾਣੀ, ਅਮ੍ਰਿਤਪਾਲ ਸਿੰਘ, ਜਸਪ੍ਰੀਤ ਸਿੰਘ ਤੇ ਦੀਪਕ ਕੁਮਾਰ ਹਾਜ਼ਰ ਸਨ।