Home National ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਬੱਸ ‘ਚੋਂ ਖਾਲੀ ਕਾਰਤੂਸ ਮਿਲਣ ਨਾਲ...

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਬੱਸ ‘ਚੋਂ ਖਾਲੀ ਕਾਰਤੂਸ ਮਿਲਣ ਨਾਲ ਦਹਿਸ਼ਤ

90
0

ਚੰਡੀਗੜ੍ਹ , 27 ਫਰਵਰੀ ( ਬਿਊਰੋ ਡੇਲੀ ਜਗਰਾਉਂ ਨਿਊਜ਼)-ਮੋਹਾਲੀ ਸਥਿਤ ਪੀਸੀਏ ਸਟੇਡੀਅਮ ਵਿਚ ਭਾਰਤ-ਸ੍ਰੀਲੰਕਾ ਵਿਚਕਾਰ ਚਾਰ ਮਾਚਰ ਨੂੰ ਟੈਸਟ ਮੈਚ ਖੇਡਿਆ ਜਾਣਾ ਹੈ। ਇਸ ਲਈ ਦੋਵੇਂ ਟੀਮਾਂ ਦੇ ਖਿਡਾਰੀ ਚੰਡੀਗੜ੍ਹ ਪੁੱਜੇ। ਇਸ ਦੌਰਾਨ ਖਿਡਾਰੀਆਂ ਨੂੰ ਸਟੇਡੀਅਮ ਤੱਕ ਲੈ ਜਾਣ ਵਾਲੀ ਬੱਸ ਤੋਂ ਦੋ ਖ਼ਾਲੀ ਕਾਰਤੂਸ ਮਿਲੇ। ਬੱਸ ਤੋਂ ਖ਼ਾਲੀ ਕਾਰਸੂਤ ਮਿਲਦੇ ਹੀ ਹੜਕੰਪ ਮਚ ਗਿਆ।ਸੂਚਨਾ ਮਿਲਦੇ ਹੀ ਆਈਟੀ ਪਾਰਕ ਸਥਿਤ ਦ ਲਲਿਤ ਹੋਟਲ ਵਿਚ ਥਾਣਾ ਪੁਲਿਸ ਤੋਂ ਲੈ ਕੇ ਸੀਨੀਅਰ ਅਧਿਕਾਰੀ ਇਕੱਠੇ ਹੋ ਗਏ।ਪੁਲਿਸ ਨੇ ਦੱਸਿਆ ਕਿ ਭਾਰਤੀ ਟੀਮ ਦੇ ਖਿਡਾਰੀਆਂ ਦੇ ਬੱਸ ਵਿਚ ਸਵਾਰ ਹੋ ਕੇ ਰਵਾਨਾ ਹੋਣ ਤੋਂ ਪਹਿਲਾ ਸਕਿਓਰਿਟੀ ਵਿੰਗ ਦੇ ਅਧਿਕਾਰ ਬਾਰੀਕੀ ਨਾਲ ਬੱਸ ਦੀ ਚੈਕਿੰਗ ਕੀਤੀ। ਇਸ ਦੌਰਾਨ ਬੱਸ ਦੇ ਲਾਗੇਜ ਕੰਪਾਰਟਮੈਂਟ ਵਿੱਚ ਪੁਲਿਸ ਨੂੰ ਚੱਲੇ ਹੋਏ ਦੋ ਕਾਰਤੂਸਾਂ ਦੇ ਖੋਲ ਬਰਾਮਦ ਹੋਏ ਹਨ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।ਪੁਲਿਸ ਅਧਿਕਾਰੀਆਂ ਦੇ ਨਿਰਦੇਸ਼ਾਂ ਉਤੇ ਮੌਕੇ ਉਤੇ ਪੁੱਜੀ ਸੀਐਫਐਸਐਲ ਦੀ ਟੀ ਨੇ ਚੈਕ ਕਰਨ ਉਤੇ ਪਾਇਆ ਕਿ ਦੋਵੇਂ ਕਾਰਤੂਸ ਚੱਲੇ ਹੋਏ ਸਨ। ਬਰਾਮਦ ਹੋਏ ਦੋਵੇਂ ਖੋਲ ਨੂੰ ਜ਼ਬਤ ਕਰ ਕੇ ਸੀਐਫਐਸਐਲ ਦੀ ਟੀਮ ਜਾਂਚ ਲਈ ਲੈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਜਲੰਧਰ ਤੋਂ ਇਕ ਵਿਆਹ ਸਮਾਗਮ ਤੋਂ ਆਈ ਸੀ। ਆਈਟੀ ਪਾਰਕ ਥਾਣਾ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।ਜਾਣਕਾਰੀ ਅਨੁਸਾਰ ਆਈਟੀ ਪਾਰਕ ਥਾਣਾ ਪੁਲਿਸ ਮੌਕੇ ਉਤੇ ਪੁੱਜੀ ਅਤੇ ਜਾਂਚ ਲਈ ਸੀ ਐਫ ਐਸ ਐਲ ਟੀਮ ਨੂੰ ਬੁਲਾਇਆ ਗਿਆ।ਟੀਮ ਨੇ ਦੋਵੇਂ ਕਾਰਤੂਸ ਚੈਕ ਕੀਤੇ ਜੋ ਕਿ ਚੱਲੇ ਹੋਏ ਸਨ। ਜਾਂਚ ਵਿਚ ਸਾਹਮਣੇ ਆਇਆ ਕਿ ਖਿਡਾਰੀਆਂ ਨੂੰ ਲਿਆਉਣ ਅਤੇ ਲੈ ਕੇ ਜਾਣ ਲਈ ਸੈਕਟਰ-17 ਸਥਿਤ ਤਾਰਾ ਬ੍ਰਦਰਜ਼ ਦੀ ਬੱਸ ਦੇ ਅੰਦਰੋਂ ਚੱਲੇ ਹੋਏ ਕਾਰਤੂਸ ਮਿਲਣ ਦੇ ਮਾਮਲੇ ਵਿਚ ਡੀ ਡੀ ਆਰ ਦਰਜ ਕਰ ਲਈ ਹੈ।ਪੁਲਿਸ ਬੱਸ ਡਰਾਈਵਰ ਤੋਂ ਪੁੱਛਗਿੱਛ ਕਰ ਰਹੀ ਹੈ।

LEAVE A REPLY

Please enter your comment!
Please enter your name here