Home Punjab ਫਰੀਦਕੋਟ ‘ਚ ਪੈਟਰੋਲ ਪੰਪ ‘ਤੇ ਲੱਗੀਆ ਲਾਈਨਾਂ, ਜਾਣੋ ਕਿਉਂ ?

ਫਰੀਦਕੋਟ ‘ਚ ਪੈਟਰੋਲ ਪੰਪ ‘ਤੇ ਲੱਗੀਆ ਲਾਈਨਾਂ, ਜਾਣੋ ਕਿਉਂ ?

283
0

ਫਰੀਦਕੋਟ, 27 ਫਰਵਰੀ ( ਬਿਊਰੋ ਡੇਲੀ ਜਗਰਾਉਂ ਨਿਊਜ਼)-ਯੂਕਰੇਨ ਅਤੇ ਰੂਸ ਦੀ ਜੰਗ ਨੇ ਪੰਜਾਬ ਦੇ ਲੋਕਾਂ ਵਿੱਚ ਖਾਸ ਕਰਕੇ ਕਿਸਾਨਾਂ ਵਿੱਚ ਹਫੜਾ ਦਫੜੀ ਮਚਾ ਦਿੱਤੀ ਹੈ, ਲੋਕਾਂ ਵਿਚ ਪਹਿਲਾਂ ਤੋਂ ਚਰਚਾ ਚਲ ਰਹੀ ਸੀ ਕਿ ਜੰਗ ਕਾਰਨ ਡੀਜ਼ਲ, ਪੈਟਰੋਲ ਦੀ ਕਿਲਤ ਹੋ ਸਕਦੀ ਹੈ।ਕਿਸਾਨ ਆਪੋ ਆਪਣੇ ਟਰੈਕਟਰਾਂ ਦੇ ਪਿੱਛੇ ਤੇਲ ਵਾਲੀਆਂ ਟੈਂਕੀਆਂ ਅਤੇ ਟਰਾਲੀਆਂ ਵਿੱਚ ਡਰਮ ਰੱਖ ਕੇ ਪੰਪਾਂ ਉਤੇ ਪਹੁੰਚ ਗਏ ਜਿਥੇ ਵੱਡੀਆਂ-ਵੱਡੀਆਂ ਲਾਈਨਾਂ ਦੇਰ ਰਾਤ ਤੱਕ ਦੇਖਣ ਨੂੰ ਮਿਲੀਆਂ ਫਰੀਦਕੋਟ ਦੇ ਇਕ ਪੈਟਰੋਲ ਪੰਪ ਤੇ ਅੱਧੀ ਰਾਤ ਨੂੰ ਲਾਈਨਾਂ ਲਗੀਆਂ।ਹਾੜੀ ਦੀ ਫਸਲ ਨੂੰ ਲੈ ਕੇ ਕਿਸਾਨ ਚਿੰਤਤ ਹੋ ਗਏ ਕੇ ਜਿਵੇ ਕਣਕ ਬੀਜਣ ਤੋਂ ਪਹਿਲਾਂ ਡੀ ਏ ਪੀ ਖਾਦ ਅਤੇ ਯੂਰੀਆ ਖਾਦ ਦੀ ਕਮੀ ਆਈ ਸੀ ਹੁਣ ਡੀਜ਼ਲ ਦੀ ਕਮੀ ਆ ਸਕਦੀ ਹੈ ਜਿਸ ਕਾਰਨ ਕਣਕ ਦੀ ਕਟਾਈ ਦੌਰਾਨ ਦਿੱਕਤ ਆ ਸਕਦੀ ਹੈ ਡੀਜ਼ਲ ਦੀ ਕਿਲਤ ਅਤੇ ਮਹਿੰਗਾ ਹੋ ਸਕਦਾ ਹੈ।ਇਸ ਮੌਕੇ ਡੀਜ਼ਲ ਲੈਣ ਪਹੁੰਚੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਚਿੰਤਾ ਹੋ ਗਈ ਹੈ ਕੇ ਜਿਵੇਂ ਕਣਕ ਬੀਜਣ ਤੋਂ ਪਹਿਲਾਂ ਡੀ ਏ ਪੀ ਖਾਦ ਅਤੇ ਯੂਰੀਆ ਖਾਦ ਦੀ ਕਮੀ ਆਈ ਸੀ ਹੁਣ ਡੀਜ਼ਲ ਦੀ ਕਮੀ ਆ ਸਕਦੀ ਹੈ ਜਿਸ ਨਾਲ ਕਣਕ ਦੀ ਕਟਾਈ ਦੌਰਾਨ ਦਿੱਕਤ ਆ ਸਕਦੀ ਹੈ।ਇਸ ਮੌਕੇ ਪੰਪ ਦੇ ਮਾਲਕ ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਯੂਕਰੇਨ ਅਤੇ ਰੂਸ ਦੀ ਜੰਗ ਕਾਰਨ ਤੇਲ ਦੀ ਕਿਲਤ ਅਤੇ ਰੇਟ ਵਧਣ ਦੀ ਅਫਵਾਹ ਕਾਰਨ ਇਕ ਦਮ ਕਿਸਾਨਾਂ ਵਲੋਂ ਡੀਜ਼ਲ ਲੈਣ ਲਈ ਪੰਪ ਤੇ ਆਉਣਾ ਸ਼ੁਰੂ ਕਰ ਦਿਤਾ ਦੇਖਦੇ ਹੀ ਦੇਖਦੇ ਵੱਡੀਆਂ ਲਾਈਨਾਂ ਲੱਗ ਗਈਆਂ ਅਤੇ ਦੇਰ ਰਾਤ ਤੱਕ ਕਿਸਾਨਾਂ ਦੀਆਂ ਲਾਈਨਾਂ ਤੇਲ ਲੈਣ ਲਈ ਪੰਪ ਉੱਤੇ ਲੱਗੀਆ ਹੋਈਆਂ ਹਨ।

LEAVE A REPLY

Please enter your comment!
Please enter your name here