Home crime ਖਰੀਦ ਕੇਂਦਰ ਚੱਕ ਕਲਾਂ ‘ਚ ਆੜਤੀ ਵਿਰੁੱਧ ਮਿਲੀ ਸ਼ਿਕਾਇਤ ‘ਤੇ ਵਿਭਾਗ ਵਲੋਂ...

ਖਰੀਦ ਕੇਂਦਰ ਚੱਕ ਕਲਾਂ ‘ਚ ਆੜਤੀ ਵਿਰੁੱਧ ਮਿਲੀ ਸ਼ਿਕਾਇਤ ‘ਤੇ ਵਿਭਾਗ ਵਲੋਂ ਕਾਰਵਾਈ

31
0


ਲੁਧਿਆਣਾ, 18 ਅਕਤੂਬਰ (ਲਿਕੇਸ਼ ਸ਼ਰਮਾ) – ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਝੋਨੇ ਦੇ ਖਰੀਦ ਸੀਜਨ ਦੌਰਾਨ ਕਿਸਾਨਾਂ ਦੀ ਪੁੱਤਰਾਂ ਵਾਂਗ ਪਾਲੀ ਫਸਲ ਦਾ ਇੱਕ-ਇੱਕ ਦਾਣਾ ਪਾਰਦਰਸ਼ੀ ਢੰਗ ਨਾਲ ਖਰੀਦ ਕੀਤਾ ਜਾਵੇਗਾ।ਇਨ੍ਹਾ ਸ਼ਬਦਾ ਦਾ ਪ੍ਰਗਟਾਵਾ ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ ਸਿੱਧੂ ਵਲੋਂ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਦੇ ਖਰੀਦ ਕੇਂਦਰ ਚੱਕ ਕਲਾਂ ਵਿਖੇ ਆੜਤੀ ਵੱਲੋਂ ਉਪਜ ਨੂੰ ਵੱਧ ਤੋਲਣ ਸਬੰਧੀ ਪ੍ਰਾਪਤ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਕੀਤਾ।ਉਨ੍ਹਾਂ ਦੱਸਿਆ ਕਿ ਖਰੀਦ ਕੇਂਦਰ ਚੱਕ ਕਲਾਂ ਵਿਖੇ ਆੜਤੀ ਵਿਰੁੱਧ ਸ਼ਿਕਾਇਤ ਮਿਲੀ ਸੀ ਕਿ ਫਰਮ ਮੈਸ: ਅਜੈ ਟਰੇਡਿੰਗ ਕੰਪਨੀ ਵਲੋਂ ਵੱਧ ਤੋਲ ਕੀਤਾ ਜਾ ਰਿਹਾ ਹੈ ਜਿਸਦੇ ਤਹਿਤ ਫੌਰੀ ਤੌਰ ‘ਤੇ ਕਾਰਵਾਈ ਕਰਦਿਆਂ ਸਕੱਤਰ ਮਾਰਕੀਟ ਕਮੇਟੀ ਜਸਜੀਤ ਸਿੰਘ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆ ਦੀ ਹਾਜਰੀ ਵਿੱਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਚੱਕ ਕਲਾਂ ਦੇ ਫੜ੍ਹ ‘ਤੇ ਕਿਸਾਨ ਅਜਾਦਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਚੱਕ ਕਲਾਂ ਦੀ ਢੇਰੀ 56 ਬੋਰੀਆ ਜਿਸਦੀ ਭਰਾਈ ਪ੍ਰਾਈਵੇਟ ਬਾਰਦਾਨੇ ਵਿੱਚ ਕੀਤੀ ਗਈ ਸੀ, ਨੂੰ ਵਜਨ ਕਰਨ ਉਪਰੰਤ ਪ੍ਰਤੀ ਬੋਰੀ 2 ਕਿਲੋ ਵੱਧ ਵਜਨ ਪਾਇਆ ਗਿਆ।ਉਨ੍ਹਾਂ ਦੱਸਿਆ ਕਿ ਫਰਮ ਵੱਲੋਂ ਕੀਤੀ ਗਈ ਅਣਗਿਹਲੀ ਕਾਰਨ ਫਰਮ ਪਾਸੋਂ ਵੱਧ ਤੋਲ ਕਰਨ ‘ਤੇ 15000 ਰੁਪਏ, ਫਰਮ ਦੇ ਤੋਲੇ ਨੂੰ 2000 ਰੁਪਏ ਜੁਰਮਾਨਾਂ ਕੀਤਾ ਗਿਆ ਅਤੇ ਕਿਸਾਨ ਦੇ ਨਾਮ ‘ਤੇ 2 ਕਿਲੋ ਐਵਰੇਜ ਵਜਨ ਦੇ ਹਿਸਾਬ ਨਾਲ ਫਰਮ ਪਾਸੋਂ 1 ਕੁਇੰਟਲ 12 ਕਿਲੋ ਝੋਨੇ ਦਾ ਵੱਖਰਾ ਜੇ-ਫਾਰਮ ਵੀ ਕਟਵਾਇਆ ਗਿਆ।

LEAVE A REPLY

Please enter your comment!
Please enter your name here