ਮੋਗਾ, 20 ਦਸੰਬਰ: ( ਕੁਲਵਿੰਦਰ ਸਿੰਘ) -ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਰੋਜ਼ਗਾਰ ਬਿਊਰੋ ਦਫ਼ਤਰ ਜਿਹੜਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਚਨਾਬ ਬਿਲਡਿੰਗ ਦੀ ਤੀਜ਼ੀ ਮੰਜ਼ਿਲ ਉੱਪਰ ਸਥਿਤ ਹੈ ਵਿਖੇ ਰੋਜ਼ਗਾਰ ਕੈਂਪ ਦਾ ਆਯੋਜਨ ਮਿਤੀ 22 ਦਸੰਬਰ, 2022 ਨੂੰ ਕੀਤਾ ਜਾ ਰਿਹਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਸਵੈ ਰੋਜ਼ਗਾਰ ਕੈਂਪ ਵਿੱਚ ਸੱਤਿਆ ਮਾਈਕਰੋ ਕੈਪੀਟਲ ਲਿਮ., ਰੈਜੀਡੈਂਟ ਕੰਪਨੀ, ਫਸਟ ਕੰਪਿਊਟਰ ਕੰਪਨੀ, ਚੈੱਕਮੇਟ ਸਕਿਉਰਿਟੀ ਸਰਵਿਸਜ਼ ਪ੍ਰਾਈ. ਲਿਮ. ਆਦਿ ਕੰਪਨੀਆਂ ਵੱਲੋਂ ਭਾਗ ਲਿਆ ਜਾ ਰਿਹਾ ਹੈ, ਜਿਹੜੀਆਂ ਪ੍ਰਾਰਥੀਆਂ ਦੀ ਇੰਟਰਵਿਊ ਰਾਹੀਂ ਰੋਜ਼ਗਾਰ ਲਈ ਚੋਣ ਕਰਨਗੀਆਂ। ਇਸ ਰੋਜ਼ਗਾਰ ਕੈਂਪ ਵਿੱਚ 20 ਤੋਂ 37 ਸਾਲ ਤੱਕ ਦੇ 12ਵੀਂ ਅਤੇ ਗ੍ਰੈਜਏਟ ਪਾਸ ਉਮੀਦਵਾਰ ਭਾਗ ਲੈ ਸਕਦੇ ਹਨ। ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਹ ਕੈਂਪ ਉਪਰੋਕਤ ਸਥਾਨ ਉਪਰ ਸਵੇਰੇ ਠੀਕ 10 ਵਜੇ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਉਕਤ ਤੋਂ ਇਲਾਵਾ ਸਵੈ ਰੋਜ਼ਗਾਰ ਸਥਾਪਿਤ ਕਰਨ ਦੇ ਚਾਹਵਾਨ ਪ੍ਰਾਰਥੀਆਂ ਤੋਂ ਆਪਣਾ ਕੰਮ ਸ਼ੁਰੂ ਕਰਨ ਲਈ ਅਰਜ਼ੀਆਂ ਵੀ ਪ੍ਰਾਪਤ ਕੀਤੀਆਂ ਜਾਣਗੀਆਂ। ਕੈਂਪ ਵਿੱਚ ਪ੍ਰਾਰਥੀ ਆਪਣੇ ਬਾਇਓਡਾਟਾ, ਆਧਾਰ ਕਾਰਡ, ਫੋਟੋ ਲੈ ਕੇ ਪਹੁੰਚ ਸਕਦੇ ਹਨ। ਕੈਂਪ ਬਾਰੇ ਵਧੇਰੇ ਜਾਣਕਾਰੀ ਲੈਣ ਲਈ 62392-66860 ਡਾਇਲ ਕੀਤਾ ਜਾ ਸਕਦਾ ਹੈ।ਪਰਮਿੰਦਰ ਕੌਰ ਨੇ ਜ਼ਿਲ੍ਹਾ ਮੋਗਾ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਨੂੰ ਯਕੀਨੀ ਬਣਾਉਣ।