Home Punjab ਬੇਟੇ ਦੀ ਸ਼ਾਦੀ ਦੀ ਖੁਸ਼ੀ ਵਿੱਚ 26 ਬਜ਼ੁਰਗਾਂ ਨੁੰ ਦਿੱਤੀ ਪੈਨਸ਼ਨ

ਬੇਟੇ ਦੀ ਸ਼ਾਦੀ ਦੀ ਖੁਸ਼ੀ ਵਿੱਚ 26 ਬਜ਼ੁਰਗਾਂ ਨੁੰ ਦਿੱਤੀ ਪੈਨਸ਼ਨ

25
0

ਜਗਰਾਉਂ, 9 ਅਪ੍ਰੈਲ ( ਮੋਹਿਤ ਜੈਨ, ਅਸ਼ਵਨੀ)-ਗੂਰੂ ਨਾਨਕ ਸਹਾਰਾ ਸੋਸਾਇਟੀ, ਜਗਰਾਉਂ ਵੱਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ (ਯੂ.ਕੇ.) ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ 187ਵਾਂ ਸਵਰਗੀ ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਸਥਾਨਕ ਗੁਰਦੁਆਰਾ ਸ਼੍ਰੀ ਭਜਨਗੜ੍ਹ ਸਾਹਿਬ ਵਿਖ਼ੇ ਕਰਵਾਇਆ ਗਿਆ.ਇਸ ਸਮਾਗਮ ਦੇ ਮੁੱਖ ਮਹਿਮਾਨ ਲੋਕ ਸੇਵਾ ਸੋਸਾਇਟੀ ਜਗਰਾਓਂ ਦੇ ਪ੍ਰਧਾਨ ਮਨੋਹਰ ਸਿੰਘ ਟੱਕਰ ਸਨ । ਜ੍ਹਿਨਾਂ ਨੇ ਅਪਣੇ ਬੇਟੇ ਦਿਲਵੀਨ ਸਿੰਘ ਟੱਕਰ ਦੇ ਵਿਆਹ ਅਤੇ ਜਨਮਦਿਨ ਦੀ ਖੁਸ਼ੀ ਚ 26 ਬਜ਼ੁਰਗਾਂ ਨੁੰ ਮਹੀਨਾਵਾਰ ਪੈਨਸ਼ਨ ਅਤੇ ਮਿਠਾਈ ਵੰਡੀ।ਉਹਨਾਂ ਇਸ ਮੌਕੇ ਸਾਰੇ ਬਜ਼ੁਰਗਾਂ ਨੁੰ ਅਪਣੇ ਹੱਥੀ ਚਾਹ ਨਾਸ਼ਤਾ ਕਰਵਾਇਆ ਅਤੇ ਬੇਟੇ ਦਿਲਵੀਨ ਸਿੰਘ ਨੁੰ ਬਜ਼ੁਰਗਾਂ ਤੋੰ ਅਸ਼ੀਰਵਾਦ ਦੁਆਇਆ. ਇਸ ਮੌਕੇ ਕੈਪਟਨ ਨਰੇਸ਼ ਵਰਮਾ ਨੇ ਆਪਣੀ ਧਰਮਪਤਨੀ ਡਿੰਪਲ ਵਰਮਾ ਦੇ ਜਨਮਦਿਨ ਅਤੇ ਕੇਵਲ ਮਲਹੋਤਰਾ ਨੇ ਆਪਣੀ ਪੋਤਰੀ ਕਾਇਰਾ ਮਲਹੋਤਰਾ ਦੇ ਜਨਮਦਿਨ ਦੀ ਖੁਸ਼ੀ ਵਿੱਚ ਸਾਰੇ ਬਜ਼ੁਰਗਾਂ ਨੁੰ ਲੱਡੂ ਅਤੇ ਕਟੋਰੀਆਂ ਵੰਡੀਆ। ਮੰਚ ਸੰਚਾਲਣ ਦੀ ਡਿਊਟੀ ਕੈਪਟਨ ਨਰੇਸ਼ ਵਰਮਾ ਨੇ ਹਮੇਸ਼ਾ ਦੀ ਤਰ੍ਹਾਂ ਬਾਖੂਬੀ ਨਿਭਾਈ. ਇਸ ਮੌਕੇ ਕਰਿਆਣਾ ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਸਿੰਘ ਟੱਕਰ, ਦਿਲਵੀਨ ਸਿੰਘ ਟੱਕਰ, ਗੁਰਮਨਦੀਪ ਸਿੰਘ ਟੱਕਰ,ਜਸਦੀਪ ਕੌਰ ਟੱਕਰ,ਹਰਜੀਤ ਕੌਰ ਟੱਕਰ, ਮਲਿਕਾ ਅਰੋੜਾ, ਹਰਜੀਤ ਕੌਰ ਲੁਧਿਆਣਾ,ਕੈਪਟਨ ਨਰੇਸ਼ ਵਰਮਾ, ਕੇਵਲ ਮਲਹੋਤਰਾ,ਰਾਜਿੰਦਰ ਜੈਨ ਕਾਕਾ,ਪ੍ਰਧਾਨ ਗੁਰਪ੍ਰੀਤ ਸਿੰਘ,ਹੈਰੀ, ਕੰਚਨ ਗੁਪਤਾ, ਅਮਿਤ ਖੰਨਾ,ਰਾਜ ਗਾਲਿਬ ਅਤੇ ਹੋਰ ਪਤਵੰਤੇ ਹਾਜ਼ਿਰ ਸਨਸਨ।

LEAVE A REPLY

Please enter your comment!
Please enter your name here