Home crime ਕਣਕ ਚੋਰ ਗਿ੍ਰਫ਼ਤਾਰ, 6 ਕੁਇੰਟਲ ਕਣਕ ਬਰਾਮਦ

ਕਣਕ ਚੋਰ ਗਿ੍ਰਫ਼ਤਾਰ, 6 ਕੁਇੰਟਲ ਕਣਕ ਬਰਾਮਦ

31
0


ਜਗਰਾਓਂ, 23 ਜੁਲਾਈ ( ਬੌਬੀ ਸਹਿਜਲ, ਧਰਮਿੰਦਰ )-ਥਾਣਾ ਸਿਟੀ ਦੀ ਪੁਲਸ ਪਾਰਟੀ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 6 ਕੁਇੰਟਲ ਚੋਰੀ ਕੀਤੀ ਕਣਕ ਬਰਾਮਦ ਕੀਤੀ। ਏਐਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਰਮਨਜੋਤ ਸਿੰਘ ਵਾਸੀ ਅਗਵਾੜ ਲੋਪੋ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਉਸ ਦੇ ਘਰ ਵਿੱਚ ਆਟਾ ਚੱਕੀ ਲੱਗੀ ਹੋਈ ਹੈ ਅਤੇ ਉਸ ਨੇ ਚੰਡੀਗੜ੍ਹ ਕਲੋਨੀ ਵਿੱਚ ਕਣਕ ਸਟੋਰ ਕਰਨ ਲਈ ਗੋਦਾਮ ਬਣਾਇਆ ਹੋਇਆ ਹੈ। ਜਿਸ ਵਿੱਚ ਉਹ ਕਿਸਾਨਾਂ ਤੋਂ ਖਰੀਦੀ ਕਣਕ ਨੂੰ ਸਟੋਰ ਕਰਦਾ ਹੈ। ਜਦੋਂ ਉਸ ਨੇ ਆਪਣੇ ਗੋਦਾਮ ਦਾ ਚੱਕਰ ਲਗਾਉਣ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਕਿਸੇ ਨੇ 21-22 ਜੁਲਾਈ ਦੀ ਦਰਮਿਆਨੀ ਰਾਤ ਨੂੰ ਗੋਦਾਮ ਦੀ ਕੰਧ ਪਾੜ ਕੇ 50-50 ਕਿਲੋ ਕਣਕ ਦੇ 12 ਗੱਟੂ ਕਣਕ ਚੋਰੀ ਕਰ ਲਏ ਹਨ। ਜਿਸ ਦੇ ਸਬੰਧ ’ਚ ਆਪਣੇ ਪੱਧਰ ’ਤੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਵਾਸੀ ਮੁਹੱਲਾ ਮੁਕੰਦਪੁਰ ਜਗਰਾਉਂ ਵੱਲੋਂ ਉਸਦੇ ਗੋਦਾਮ ’ਚੋਂ ਕਣਕ ਚੋਰੀ ਕੀਤੀ ਸੀ। ਰਮਨਜੋਤ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਗੁਰਪ੍ਰੀਤ ਸਿੰਘ ਨੂੰ ਗਿਫ਼ਤਾਰ ਕਰਕੇ ਉਸ ਪਾਸੋਂ 6 ਕੁਇੰਟਲ ਚੋਰੀ ਕੀਤੀ ਕਣਕ ਬਰਾਮਦ ਕੀਤੀ ਗਈ।

LEAVE A REPLY

Please enter your comment!
Please enter your name here