ਮੋਗਾ 8 ਸਤੰਬਰ ( ਅਸ਼ਵਨੀ) -ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ “ਖੇਡਾਂ ਵਤਨ ਪੰਜਾਬ ਦੀਆਂ-2023” ਅਧੀਨ ਬਲਾਕ ਮੋਗਾ-1 ਅਤੇ ਮੋਗਾ-2 ਦੀਆਂ ਖੇਡਾਂ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ।
ਇਹਨਾ ਖੇਡਾਂ ਦੀ ਰਸਮੀ ਸ਼ੁਰੁਆਤ ਮੌਕੇ ਵਿਧਾਇਕ ਮੋਗਾ ਅਮਨਦੀਪ ਕੌਰ ਅਰੋੜਾ ਤੋਂ ਇਲਾਵਾ ਡਿਪਟੀ ਡਾਇਰੈਕਟਰ ਖੇਡ ਵਿਭਾਗ ਪੰਜਾਬ ਪਰਮਿੰਦਰ ਸਿੰਘ, ਜਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਐਸ.ਡੀ.ਐਮ ਮੋਗਾ ਸ੍ਰੀਮਤੀ ਚਾਰੂਮੀਤਾ ,ਮੇਅਰ ਬਲਜੀਤ ਸਿੰਘ ਚਾਨੀ , ਮਾਰਕੀਟ ਕਮੇਟੀ ਮੋਗਾ ਦੇ ਚੈਅਰਮੇਨ ਹਰਜਿੰਦਰ ਸਿੰਘ ਹਾਜ਼ਰ ਸਨ।
ਅਤੇ ਇਨ੍ਹਾਂ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਇਨ੍ਹਾਂ ਖੇਡਾਂ ਵਿੱਚ ਵੱਧ-ਵੱਧ ਭਾਗ ਲੈਣ ਅਤੇ ਮਿਹਨਤ ਅਤੇ ਲਗਨ ਨਾਲ ਖੇਡਣ ਦਾ ਸੰਦੇਸ਼ ਦਿੱਤਾ।
ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖਿਡਾਰੀ ਇਸੇ ਖੇਤਰ ਵਿੱਚ ਆਪਣਾ ਭਵਿੱਖ ਸਵਾਰ ਸਕਦੇ ਹਨ। ਪੰਜਾਬ ਸਰਕਾਰ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ -2 ਖਿਡਾਰੀਆਂ ਦੇ ਭਲੇ ਅਤੇ ਨਸ਼ਿਆਂ ਵਿੱਚ ਰੁਲ ਰਹੀ ਜਵਾਨੀ ਨੂੰ ਬਚਾਉਣ ਲਈ ਲੈ ਕੇ ਆਈ ਹੈ। ਖਿਡਾਰੀਆਂ ਨੂੰ ਨਕਦ ਇਨਾਮਾਂ ਦੀ ਵੰਡ ਵੀ ਪੰਜਾਬ ਸਰਕਾਰ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਲਈ ਕਰੇਗੀ।
ਜ਼ਿਲ੍ਹਾ ਖੇਡ ਅਫ਼ਸਰ ਮੋਗਾ ਸ੍ਰੀਮਤੀ ਨਵਦੀਪ ਜਿੰਦਲ ਨੇ ਦੱਸਿਆ ਕਿ ਬਲਾਕ ਮੋਗਾ-2 ਖੇਡ ਸਰਕਲ ਕਬੱਡੀ ਅੰ.14 ਲੜਕੇ ਵਿੱਚ ਪਹਿਲਾ ਮੁਕਾਬਲਾ ਪਿੰਡ ਸਲੀਣਾ ਅਤੇ ਪਿੰਡ ਡਗਰੂ ਦਾ ਹੋਇਆ ਜਿਸ ਵਿੱਚ ਪਿੰਡ ਡਗਰੂ ਦੀ ਟੀਮ ਜੇਤੂ ਰਹੀ। ਅੰ.17 ਲੜਕੇ ਵਿੱਚ ਪਿੰਡ ਚੰਦਪੁਰਾਣਾ ਅਤੇ ਪਿੰਡ ਡਗਰੂ ਵਿੱਚ ਹੋਇਆ, ਜਿਸ ਵਿੱਚ ਪਿੰਡ ਚੰਦਪੁਰਾਣਾ ਪਹਿਲੇ ਸਥਾਨ ਤੇ ਰਹੀ। ਬਲਾਕ ਮੋਗਾ-2 ਖੇਡ ਨੈਸ਼ਨਲ ਕਬੱਡੀ ਅੰ. 14 ਲੜਕੇ ਵਿੱਚ ਪਿੰਡ ਘੱਲ ਕਲ੍ਹਾਂ ਅਤੇ ਪਿੰਡ ਖੋਸਾ ਪਾਡੋਂ ਵਿੱਚ ਮੁਕਾਬਲਾ ਕਰਵਾਇਆ ਗਿਆ ਅਤੇ ਪਿੰਡ ਘੱਲ ਕਲ੍ਹਾਂ ਦੀ ਟੀਮ ਜੇਤੂ ਰਹੀ। ਬਲਾਕ ਮੋਗਾ-1 ਅੰ. 21 ਲੜਕੇ ਖੇਡ ਫੁੱਟਬਾਲ ਵਿੱਚ ਗੁਰੂ ਨਾਨਕ ਕਾਲਜ ਮੋਗਾ ਅਤੇ ਪਿੰਡ ਮੱਦੋਕੇ ਦੀ ਟੀਮ ਵਿਚਕਾਰ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਪਿੰਡ ਮੱਦੋਕੇ ਦੀ ਟੀਮ ਜੇਤੂ ਰਹੀ। ਇਸ ਬਲਾਕ ਮੋਗਾ-1 ਅਤੇ ਮੋਗਾ-2 ਦੇ ਸ਼ੁਰੂਆਤੀ ਖੇਡਾਂ ਦੇ ਪਹਿਲੇ ਦਿਨ ਵਿੱਚ ਲਗਭਗ 1200 ਕਰੀਬ ਖਿਡਾਰੀਆਂ ਨੇ ਹਿਸਾ ਲਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂ ਨਾਨਕ ਕਾਲਜ ਮੋਗਾ ਦੇ ਮੁੱਖ ਪ੍ਰਿੰਸੀਪਲ ਡਾ. ਜੇਤਿੰਦਰ ਕੌਰ, ਕਾਰਜਕਾਰੀ ਇੰਜੀਨੀਅਰ ਸਮਸ਼ੇਰ ਸਿੰਘ ਅਤੇ ਦਫਤਰ ਜਿਲ੍ਹਾ ਖੇਡ ਅਫਸਰ, ਮੋਗਾ ਦਾ ਸਮੂਹ ਸਟਾਫ ਸ਼ਾਮਿਲ ਹੋਏ।