ਮੁੱਲਾਂਪੁਰ ਦਾਖਾ ,7 ਸਤੰਬਰ (ਸਤਵਿੰਦਰ ਸਿੰਘ ਗਿੱਲ)ਮੁੱਲਾਂਪੁਰ ਦਾਖਾ ਸ਼ਹਿਰ ਚ ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੀ ਅਗਵਾਈ ਚ ਭਾਰਤ ਜੋੜ੍ਹੋ ਯਾਤਰਾ ਦੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਕੱਲ ਜੋ
ਮਾਰਚ ਕਢਿਆ ਗਿਆ ਸੀ ਜਿਸ ਚ ਹਲਕਾ ਗਿੱਲ ਦੇ ਇੰਚਾਰਜ ਕੁਲਦੀਪ ਸਿੰਘ ਵੈਦ,ਹਲਕਾ ਰਾਏਕੋਟ ਦੇ ਇੰਚਾਰਜ ਕਾਮਿਲ ਬੋਪਾਰਾਏ,ਹਲਕਾ ਜਗਰਾਓ ਦੇ ਇੰਚਾਰਜ ਜੱਗਾ ਹਿਸੋਵਾਲ,ਹਲਕਾ ਸਾਹਨੇਵਾਲ ਦੇ ਇੰਚਾਰਜ ਬਿਕਰਮ ਸਿੰਘ ਬਾਜਵਾ ਪੁੱਜੇ ਸਨ,ਇਸ ਯਾਤਰਾ ਚ ਸ਼ਮੂਲੀਅਤ ਕਰਨ ਵਾਲੇ ਲੋਕਾਂ ਦੇ ਅਸੀਂ ਧੰਨਵਾਦੀ ਹਾਂ ਕਿਉਕਿ ਵੱਡੀ ਗਿਣਤੀ ਹਲਕਾ ਦਾਖਾ ਤੋ ਪੁੱਜੇ ਵਰਕਰਾਂ ਤੇ ਸਾਨੂੰ ਮਾਣ ਹੈ ਅਤੇ ਹਮੇਸ਼ਾਂ ਮਾਣ ਰਹੇਗਾ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਇੰਚਾਰਜ ਤੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕੈਪਟਨ ਸੰਦੀਪ ਸਿੰਘ ਸੰਧੂ ਨੇ ਗੱਲਬਾਤ ਦੌਰਾਨ ਕੀਤਾ। ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ,ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਪਰੇਮ ਸਿੰਘ ਸੇਖੋਂ,ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਦੀ ਯੋਗ ਅਗਵਾਈ ਵਿੱਚ ਮੁੱਲਾਂਪੁਰ ਦਾਖਾ ਚ ਕੱਢੀ ਗਈ ਇਸ ਯਾਤਰਾ ਚ ਪਿੰਡਾਂ ਦੇ ਨਾਲ ਨਾਲ ਮੁੱਲਾਂਪੁਰ ਦਾਖਾ ਸ਼ਹਿਰ ਸਮੇਤ ਕਸਬਾ ਜੋਧਾਂ ਤੋ ਵੀ ਵੱਡੀ ਗਿਣਤੀ ਲੋਕ ਪੁੱਜੇ ਸਨ। ਇਸ ਮੌਕੇ ਲਖਵਿੰਦਰ ਸਿੰਘ ਸਪਰਾ ਇੰਚਾਰਜ ਮੁੱਖ ਦਫਤਰ,ਰਣਜੀਤ ਸਿੰਘ ਮਾਂਗਟ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕਿਲਾ ਰਾਏਪੁਰ,ਗੁਰਮੀਤ ਸਿੰਘ ਮਿੰਟੂ ਰੂਮੀ ਸੀਨੀਅਰ ਮੀਤ ਪ੍ਰਧਾਨ ਸਿੱਧਵਾਂ ਬੇਟ,ਸਰਪੰਚ ਸੁਰਿੰਦਰ ਸਿੰਘ ਟੋਨੀ ,ਚਰਨਜੀਤ ਸਿੰਘ ਚੰਨੀ ਅਰੋੜਾ ਮੁੱਲਾਂਪੁਰ ਦਾਖਾ,ਸੀਨੀਅਰ ਕਾਂਗਰਸੀ ਆਗੂ ਗੁਰਜੀਤ ਸਿੰਘ ਗੀਟਾ ਰਸੂਲਪੁਰ,ਜੱਗਾ ਗਿੱਲ ਸਵੱਦੀ ਕਲਾਂ ਤੇ ਸੋਨੀ ਸਿੱਧੂ ਸਵੱਦੀ ਕਲਾਂ ਤੇ ਪਰਮਿੰਦਰ ਸਿੰਘ ਪੰਚ ਤਲਵੰਡੀ ਕਲਾਂ ਅਦਿ ਆਗੂ ਹਾਜਰ ਸਨ