Home crime 8ਵੀਂ ਦਾ ਪੇਪਰ ਦੇਣ ਜਾ ਰਹੇ ਵਿਦਿਆਰਥੀਆਂ ਨਾਲ ਹਾਦਸਾ

8ਵੀਂ ਦਾ ਪੇਪਰ ਦੇਣ ਜਾ ਰਹੇ ਵਿਦਿਆਰਥੀਆਂ ਨਾਲ ਹਾਦਸਾ

70
0

ਵਡਾਲਾ ਗ੍ਰੰਥੀਆਂ ‘ਚ ਹੋਈ ਮੋਟਰਸਾਈਕਲ-ਸਕੂਟਰੀ ਦੀ ਜ਼ਬਰਦਸਤ ਟੱਕਰ   

ਬਟਾਲਾ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਬਟਾਲਾ ਦੇ ਨਜ਼ਦੀਕ ਵਡਾਲਾ ਗ੍ਰੰਥੀਆਂ ਵਿਖੇ ਪੇਪਰ ਦੇਣ ਜਾ ਰਹੇ ਵਿਦਿਆਰਥੀਆਂ ਦੇ ਮੋਟਰਸਾਈਕਲ ਦੀ ਸਕੂਟੀ ਸਵਾਰ ਔਰਤਾਂ ਨਾਲ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਇਸ ਟੱਕਰ ਦੌਰਾਨ ਦੋ ਵਿਦਿਆਰਥੀ ਅਤੇ ਤਿੰਨ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਜ਼ਖ਼ਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਦੋਵੇਂ ਵਿਦਿਆਰਥੀਆਂ ਅਤੇ ਦੋ ਔਰਤਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਬਟਾਲਾ ਦੇ ਐਸਐਮਓ ਡਾ ਰਵਿੰਦਰ ਸਿੰਘ ਨੇ ਦੱਸਿਆ ਕਿ ਵਡਾਲਾ ਗ੍ਰੰਥੀਆਂ ਨਜ਼ਦੀਕ ਮੋਟਰ ਸਾਈਕਲ ਅਤੇ ਸਕੂਟਰ ਦੀ ਹੋਈ ਆਹਮੋ-ਸਾਹਮਣੇ ਟੱਕਰ ਚ ਰਾਜਵੀਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਆਵਾਨ ਅਤੇ ਅਸ਼ੀਸ਼ ਕੁਮਾਰ ਪੁੱਤਰ ਲਾਡੀ ਮਸੀਹ ਵਾਸੀ ਵਡਾਲਾ ਗਰੰਥੀਆਂ ਜੋ ਕਿ ਅੱਠਵੀਂ ਕਲਾਸ ਦੇ ਵਿਦਿਆਰਥੀ ਹਨ ਅਤੇ ਵਡਾਲਾ ਗ੍ਰੰਥੀਆਂ ਦੇ ਸਕੂਲ ਤੋਂ ਪ੍ਰੀਖਿਆ ਦੇਣ ਲਈ ਪ੍ਰੀਖਿਆ ਕੇਂਦਰ ਸੇਖਵਾਂ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜਾਣਕਾਰੀ ਮੁਤਾਬਕ ਦੋਵੇਂ ਵਿਦਿਆਰਥੀ ਮੋਟਰਸਾਈਕਲ ‘ਤੇ ਜਦ ਸਕੂਲ ਤੋਂ ਬਾਹਰ ਨਿਕਲੇ ਤਾਂ ਅੱਗੋਂ ਸਕੂਟਰੀ ਸਵਾਰ ਆ ਰਹੀਆਂ ਔਰਤਾਂ ਨਾਲ ਇਨ੍ਹਾਂ ਦੀ ਟੱਕਰ ਹੋ ਗਈ ਹੈ। ਇਸ ਟੱਕਰ ‘ਚ ਵਿਦਿਆਰਥੀਆਂ ਦੇ ਨਾਲ-ਨਾਲ ਕੁਲਵੰਤ ਕੌਰ ਪਤਨੀ ਸ਼ਮਸ਼ੇਰ ਸਿੰਘ ਵਾਸੀ ਡੱਲਾ, ਅੰਮ੍ਰਿਤਪਾਲ ਕੌਰ ਪਤਨੀ ਰਣਜੀਤ ਸਿੰਘ ਵਾਸੀ ਡੱਲਾ ਤੇ ਮਨਪ੍ਰੀਤ ਕੌਰ ਪਤਨੀ ਕੁਲਦੀਪ ਸਿੰਘ ਡੱਲਾ ਗੰਭੀਰ ਜ਼ਖਮੀ ਹੋਈਆਂ ਹਨ। ਉਨ੍ਹਾਂ ਕਿਹਾ ਕਿ ਦੋਵੇਂ ਵਿਦਿਆਰਥੀ ਰਾਜਵੀਰ ਸਿੰਘ ਅਤੇ ਅਸ਼ੀਸ਼ ਕੁਮਾਰ ਅਤੇ ਕੁਲਵੰਤ ਕੌਰ ਤੇ ਅੰਮ੍ਰਿਤਪਾਲ ਕੌਰ ਸਮੇਤ ਚਾਰਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਉੱਧਰ ਪੁਲਿਸ ਚੌਕੀ ਵਡਾਲਾ ਗ੍ਰੰਥੀਆਂ ਦੀ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here