Home Protest ਆਮ ਆਦਮੀ ਪਾਰਟੀ ਦਾ ਪਹਿਲੀਆਂ ਸਰਕਾਰਾਂ ਨਾਲੋ ਕੋਈ ਅੰਤਰ ਨਹੀਂ : –...

ਆਮ ਆਦਮੀ ਪਾਰਟੀ ਦਾ ਪਹਿਲੀਆਂ ਸਰਕਾਰਾਂ ਨਾਲੋ ਕੋਈ ਅੰਤਰ ਨਹੀਂ : – ਮਹਿਮਾ

41
0

ਜਗਰਾਓਂ, 19 ਅਗਸਤ ( ਜਗਰੂਪ ਸੋਹੀ, ਅਸ਼ਵਨੀ )-ਆਮ ਆਦਮੀ ਪਾਰਟੀ ਦੇ ਰਾਜ ਚ ਵੀ ਆਮ ਆਦਮੀ ਉਵੇਂ ਹੀ ਪ੍ਰੇਸ਼ਾਨ ਹੈ ਜਿਵੇਂ ਅਕਾਲੀ ਕਾਂਗਰਸ ਦੇ ਰਾਜ ਚ ਸੀ। ਪੰਜਾਬ ਚ ਹੜਾਂ ਦੀ ਮਾਰ ਦੁਬਾਰਾ ਪੈ ਚੁਕੀ ਹੈ ਪਰ ਭਗਵੰਤ ਮਾਨ ਹਕੂਮਤ ਤੋਂ ਪਹਿਲੇ ਨੁਕਸਾਨ ਦੀ ਪੂਰਤੀ ਲਈ ਗਰਦਾਵਰੀ ਵੀ ਪੂਰੀ ਨਹੀ ਹੋਈ। ਇਹ ਵਿਚਾਰ ਅੱਜ ਇਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਦਫਤਰ/ਘਰ ਦਾ ਘਿਰਾਉ ਕਰਨ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਪ੍ਰਗਟ ਕੀਤੇ। ਸੂਬੇ ਭਰ ਚ ਹਕੂਮਤੀ ਪਾਰਟੀਆਂ ਦੇ ਦਫਤਰਾਂ ਘਰਾਂ ਅਗੇ ਦਿਤੇ ਧਰਨਿਆਂ ਦੀ ਲੜੀ ਚ ਦਿਤੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵਖ ਵਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਸਾਰੇ ਹੜਪੀੜਤਾਂ ਨੂੰ ਪੰਦਰਾਂ ਅਗਸਤ ਤਕ ਮੁਆਵਜਾ ਦੇਣ ਦੇ ਐਲਾਨ ਦੇ ਬਾਵਜੂਦ ਸਰਕਾਰੀ ਕੰਮਕਾਜ ਬੇਹੱਦ ਸੁਸਤ ਰਫਤਾਰ ਨਾਲ ਚਲ ਰਿਹਾ ਹੈ। ਦੇਸ਼ ਦੇ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ,,ਉਤਰਾਖੰਡ ਚ ਆਏ ਹੜਾਂ ਨੂੰ ਕੋਮੀ ਆਪਦਾ ਐਲਾਨਣ ਦੀ ਮੰਗ ਕਰਦਿਆਂ ਪੇਸ਼ ਮੰਗਪੱਤਰ ਚ ਵਿਸ਼ੇਸ਼ ਪੈਕੇਜ ਦੀ ਕੇਂਦਰ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਗਈ। ਇਸ ਸਮੇਂ ਬੁਲਾਰਿਆਂ ਨੇ ਸੂਬੇ ਦੇ ਸਾਰੇ ਦਰਿਆਵਾਂ ਵਿਸ਼ੇਸ਼ਕਰ ਘੱਗਰ ਤੇ ਬਨਾਂ ਨੂੰ ਮਜਬੂਤ ਕਰਨ, ਨਦੀਆਂ, ਨਹਿਰਾਂ, ਨਾਲਿਆਂ, ਖਾਲਾਂ ਦੀ ਸਫਾਈ ਕਰਨ ਦੀ ਮੰਗ ਕੀਤੀ । ਬੁਲਾਰਿਆਂ ਨੇ ਪੀੜਤ ਪਰਿਵਾਰਾਂ ਦੇ ਸਾਰੇ ਕਰਜੇ ਰੱਦ ਕਰਨ, ਸਬਜੀਆਂ, ਬਾਗਾਂ, ਘਰਾਂ, ਕਾਰੋਬਾਰਾਂ ਦੇ ਨੁਕਸਾਨ ਦੀ ਪੂਰਤੀ ਦੀ ਵੀ ਜੋਰਦਾਰ ਮੰਗ ਕੀਤੀ ਗਈ। ਹਲਕਾ ਵਿਧਾਇਕ ਨੇ ਧਰਨੇ ਚ ਆ ਕੇ ਮੰਗਪੱਤਰ ਹਾਸਲ ਕੀਤਾ। ਧਰਨੇ ਨੂੰ ਕਿਸਾਨ ਆਗੂਆਂ ਗੁਰਮੇਲ ਸਿੰਘ ਭਰੋਵਾਲ, ਸਾਧੂ ਸਿੰਘ ਅੱਚਰਵਾਲ, ਜਸਦੇਵ ਸਿੰਘ ਲਲਤੋਂ, ਮਹਿੰਦਰ ਸਿੰਘ ਕਮਾਲ ਪੁਰਾ, ਬੂਟਾ ਸਿੰਘ ਚਕਰ, ਜੋਗਿੰਦਰ ਸਿੰਘ ਬਜੁਰਗ , ਬਲਵਿੰਦਰ ਸਿੰਘ ਕੋਠੇ ਪੋਨਾ , ਗੁਰਮੇਲ ਸਿੰਘ ਰੂਮੀ, ਜਗਦੀਸ਼ ਸਿੰਘ ਕਾਉਂਕੇ ,ਮਜਦੂਰ ਆਗੂਆਂ ਅਵਤਾਰ ਸਿੰਘ ਰਸੂਲਪੁਰ, ਮਦਨ ਸਿੰਘ , ਇੰਦਰਜੀਤ ਸਿੰਘ ਧਾਲੀਵਾਲ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here