ਖੂਨਦਾਨ ਕੈਂਪ ਪੂਰੀ ਟੀਮ ਦੀ ਮਿਹਨਤ ਦੀ ਸ਼ਹਿਰ ਵਾਸੀਆਂ ਨੇ ਕੀਤੀ ਸ਼ਲਾਘਾ
ਜਗਰਾਉਂ , 20 ਅਗਸਤ ( ਭਗਵਾਨ ਭੰਗੂ, ਜਗਰੂਪ ਸੋਹੀ)- ਸਥਾਨਕ ਕੱਚਾ ਮਲਕ ਰੋਡ ‘ਤੇ ਸਥਿਤ ਕਾਕਾ ਜੀ ਸਟੂਡੀਓ ਵਿਖੇ ਦਿਨੇਸ਼ ਕੁਮਾਰ ਦੀ ਅਗਵਾਈ ‘ਚ ਖੂਨਦਾਨ ਕੈਂਪ ਲਗਾਇਆ ਗਿਆ ਇਸ ਖੂਨਦਾਨ ਕੈਂਪ ਵਿੱਚ ਨੋਜਵਾਨਾ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਨੋਜਵਾਨਾ ਵਿੱਚ ਖੂਨਦਾਨ ਕਰਨ ਲਈ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਸਾਰੀ ਟੀਮ ਦੀ ਮਿਹਨਤ ਨੇ ਇੰਨਾਂ ਰੰਗ ਲਿਆਂਦਾ ਕੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਦਾਨੀ ਸੱਜਣ ਆਉਂਦੇ ਰਹੇ ਇਸ ਮੋਕੇ ਰਾਜਨ ਖੁਰਾਣਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਿਵਲ ਹਸਪਤਾਲ ਜਗਰਾਉਂ ਦੀ ਟੀਮ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ ਲਗਭਗ 110 ਯੂਨਿਟ ਖੂਨਦਾਨ ਕੀਤਾ ਗਿਆ। ਕੈਂਪ ਦਾ ਉਦਘਾਟਨ ਕਰਦਿਆਂ ਰਾਜਨ ਖੁਰਾਣਾ ਨੇ ਕਿਹਾ ਕਿ ਆਮ ਤੌਰ ’ਤੇ ਲੋਕਾਂ ਦੇ ਮਨਾਂ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਦੀ ਕਮਜ਼ੋਰੀ ਆਉਂਦੀ ਹੈ ਪਰ ਇਹ ਗੱਲ ਬੇਬੁਨਿਆਦ ਹੈ। ਖੂਨਦਾਨ ਕਰਨ ਨਾਲ ਕੋਈ ਕਮੀ ਜਾਂ ਕਮਜ਼ੋਰੀ ਨਹੀਂ ਹੁੰਦੀ ਪਰ ਸਰੀਰ ਵਿੱਚ ਨਵਾਂ ਖੂਨ ਪੈਦਾ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਬੀਮਾਰੀਆਂ ਆਪਣੇ-ਆਪ ਖਤਮ ਹੋ ਜਾਂਦੀਆਂ ਹਨ। ਇਸ ਲਈ ਖੂਨਦਾਨ ਕਰਨ ਤੋਂ ਡਰਨਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਦਾਨ ਕੀਤੇ ਗਏ ਖੂਨ ਦੀਆਂ ਬੂੰਦਾਂ ਦੀ ਮਹੱਤਤਾ ਜਿਸ ਨੂੰ ਲੋੜ ਹੈ ਉਸ ਤੋਂ ਪੁੱਛਿਆ ਜਾ ਸਕਦਾ ਹੈ। ਜੇਕਰ ਤੁਹਾਡੇ ਦਾਨ ਕੀਤੇ ਖੂਨ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਤਾਂ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ। ਇਸ ਮੌਕੇ ਰਾਜਨ ਖੁਰਾਣਾ, ਪੰਕਜ ਅਰੋੜਾ, ਸੁਨੀਲ ਮੱਕੜ, ਗਗਨ ਅਰੋੜਾ ,ਰਘੂਵੀਰ ਤੂਰ,ਉਮੇਸ਼ ਛਾਬੜਾ , ਜਗਦੀਸ਼ ਖੁਰਾਨਾ, ਸਨੀ ਨਨੇਸ਼ ਗਾਂਧੀ ,ਮਹੇਸ਼ ਟੰਡਨ,ਭਰਤ ਖੰਨਾ, ਅਸ਼ੋਕ ਸੰਗਮ,ਪਰਮਿੰਦਰ ਚੰਨੀ ,ਜਿੰਮੀ ਅਰੋੜਾ,ਐਡਵੋਕੈਟ ਸੰਦੀਪ ਗੁਪਤਾ,ਗੁਰਮੀਤ ਧਾਲੀਵਾਲ,ਅਤੇ ਗੋਪੀ ਸ਼ਰਮਾ ਆਦਿ ਹਾਜ਼ਰ ਸਨ।